ਵਿਕਰਮ ਬਾਜਵਾ ਨੇ ਭਰੀ ਮੇਲੇ ਵਿੱਚ ਹਾਜ਼ਰੀ.

ਡੇਰਾ ਨੂਰ ਮੁਹੰਮਦ ਮੌਲਵੀ ਜੀ ਦੇ ਮੇਲੇ ਤੇ ਵਿਕਰਮ ਸਿੰਘ ਬਾਜਵਾ ਨੇ ਭਰੀ ਹਾਜ਼ਰੀ 

 ਸਾਹਨੇਵਾਲ /ਕੋਹੜਾ 26 ਜੂਨ (ਰਵੀ ਭਾਟੀਆ) ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਮਾਂਗਟਾਂ ਵਿਖੇ ਨੂਰ ਮੁਹੰਮਦ ਮੌਲਵੀ ਜੀ ਦੇ ਸਲਾਨਾ ਮੇਲੇ ਤੇ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ ਨੇ ਸਾਥੀਆਂ ਸਮੇਤ ਹਾਜ਼ਰੀ ਭਰੀ ਇਸ ਮੌਕੇ ਉਹਨਾਂ ਸਮੂਹ ਸੰਗਤਾਂ ਨੂੰ ਮੇਲੇ ਦੀ ਵਧਾਈ ਦਿੰਦੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਪੈਕੰਬਰਾਂ ਦੀ ਧਰਤੀ ਹੈ ਜਿੱਥੇ ਹਮੇਸ਼ਾ ਇਹਨਾਂ ਪੀਰਾਂ ਫਕੀਰਾਂ ਦੀ ਰਹਿਮਤ ਦੇ ਨਾਲ ਆਪਸੀ ਭਾਈਚਾਰਕ ਸਾਂਝ ਬਰਕਰਾਰ ਰਹਿੰਦੀ ਹੈ ਅਤੇ ਅਜਿਹੇ ਮੇਲੇ ਸਾਨੂੰ ਆਪਸੀ ਭਾਈਚਾਰਕ ਸਾਂਝ ਅਤੇ ਮਿਲ ਵਰਤ ਕੇ ਰਹਿਣ ਦਾ ਸੁਨੇਹਾ ਦਿੰਦੇ ਹਨ ਇਸ ਮੌਕੇ ਮੇਲੇ ਤੇ ਪ੍ਰਬੰਧਕਾਂ ਨੇ ਵਿਕਰਮ ਸਿੰਘ ਬਾਜਵਾ ਦਾ ਵਿਸ਼ੇਸ਼ ਸਨਮਾਨ ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਲੇ ਦੇ ਮੁੱਖ ਪ੍ਰਬੰਧਕ ਮਨਜੀਤ ਸਿੰਘ ਗਿੱਲ, ਅਵਤਾਰ ਸਿੰਘ ਤਾਰੀ, ਸਾਬਕਾ ਸਰਪੰਚ ਸੁਖਦੇਵ ਸਿੰਘ, ਪਲਵਿੰਦਰ ਸਿੰਘ ਗਿੱਲ, ਹਰਚੰਦ ਸਿੰਘ ਮਾਂਗਟ, ਮਾਸਟਰ ਕੇਵਲ ਸਿੰਘ, ਜਸਵੀਰ ਸਿੰਘ ਮੈਂਬਰ ਪੰਚਾਇਤ, ਰਜੇਸ਼ ਕੁਮਾਰ ਖੰਨਾ , ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਹਰਪ੍ਰੀਤ ਸਿੰਘ ਕਾਲੂ  ਮਾਗਟ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।