ਨਿਰਜਲਾ ਇਕਾਦਸ਼ੀ ਨੂੰ ਸਮਰਪਿਤ ਲੰਗਰ ਲਾਇਆ
ਖੰਨਾ (ਮਨਜੀਤ ਸਿੰਘ ਧੀਮਾਨ) - ਇਥੋਂ ਦੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸਮਾਜ ਸੇਵੀਆਂ ਵੱਲੋਂ ਨਿਰਜਲਾ ਇਕਾਦਸ਼ੀ ਦੇ ਦਿਹਾਡ਼ੇ ਨੂੰ ਸਮਰਪਿਤ ਕੜ੍ਹੀ-ਚੌਲ ਲੰਗਰ ਤੇੇ ਠੰਢੇ ਜਲ ਦੀ ਛਬੀਲ ਲਗਾਈ ਗਈ। ਸੈਂਕਡ਼ੇ ਰਾਹਗੀਰਾਂ ਨੇ ਲੰਗਰ ਤੇ ਛਬੀਲ ਦਾ ਆਨੰਦ ਮਾਣਿਆ। ਇਸ ਮੌਕੇ ਸੰਜੀਵ ਕੁਮਾਰ ਜ਼ਿੰਦਲ ਅਤੇ ਸਤੀਸ਼ ਕੁਮਾਰ ਰਿੰਕੂ ਨੇ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਫਕੀਰਾਂ ਦੀ ਧਰਤੀ ਹੈ। ਇੱਥੇ ਸਭ ਧਰਮਾਂ ਦੇ ਰਹਿਬਰਾਂ ਨੇ ਸਾਰੀ ਮਨੁੱਖਤਾ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਇਸ ਲਈ ਸਾਨੂੰ ਮਨੁੱਖਤਾ ਦੀ ਭਲਾਈ ਲਈ ਕਾਰਜ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਹਰ ਵਿਅਕਤੀ ਨੂੰ ਸਮਾਜ ਭਲਾਈ ਕਾਰਜਾਂ ਵਿਚ ਵੱਧ ਚਡ਼੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ। ਇਸ ਮੌਕੇ ਸ਼ੈਲੀ ਗੁਪਤਾ, ਪ੍ਰਦੀਪ ਕੁਮਾਰ, ਕੇਸ਼ਵ ਗੁਪਤਾ, ਹਿਮਾਂਸ਼ੂ ਜਿੰਦਲ, ਜੋਗਿੰਦਰਪਾਲ ਸ਼ਰਮਾ, ਰਵੀ ਕੁਮਾਰ, ਸੁਖਜੀਤ ਸਿੰਘ ਬੈਨੀਪਾਲ, ਪਲਕ ਜ਼ਿੰਦਲ, ਸੋਹਿਲ, ਰਿੰਕਲ ਜ਼ਿੰਦਲ, ਕਮਲ ਕਟਾਰੀਆ, ਗੁਰਮੇਲ ਸਿੰਘ, ਖੁਸ਼ੀ ਮਿੱਤਲ, ਮਹੇਸ਼ ਕੁਮਾਰ ਨੇ ਲੰਗਰ ਮੌਕੇ ਸੇਵਾ ਨਿਭਾਈ।