ਆਟੋ ਵਿਚ ਦਿੱਤਾ ਬੱਚੇ ਨੂੰ ਜਨਮ.
*ਖੰਨਾ ਦੇ ਸਿਵਲ ਹਸਪਤਾਲ ਚ ਐਮਰਜੈਂਸੀ ਵਾਰਡ ਦੇ ਬਾਹਰ ਇੱਕ ਆਟੋ ਵਿੱਚ ਹੀ ਗਰਭਵਤੀ ਔਰਤ ਨੇ ਬੱਚੀ ਨੂੰ ਜਨਮ ਦਿੱਤਾ*
*ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਗਰਭਵਤੀ ਔਰਤਾਂ ਲਈ ਐਮਰਜੈਂਸੀ ਸਿਹਤ ਸੇਵਾਵਾਂ, 108 ਐਂਬੂਲੈਂਸ ਸੇਵਾ ਬਾਰੇ ਜਾਗਰੂਕਤਾ ਅਤੇ ਆਸ਼ਾ ਵਰਕਰਾਂ ਦੀ* *ਉਪਲਬਧਤਾ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ*
*ਇਸ ਮੰਦਭਾਗੀ ਘਟਨਾ ਨੇ ਕੀਤਾ ਸ਼ਰਮਸਾਰ ਪੰਜਾਬ ਸਰਕਾਰ ਦੇ ਦਾਵਿਆ ਤੇ ਸਿਹਤ ਸਹੂਲਤਾਂ ਦੀ ਨਿਕਲੀ ਫੂਕ*
ਖੰਨਾ 27 ਜੂਨ (ਮਨਜੀਤ ਸਿੰਘ ਧੀਮਾਨ)---- ਖੰਨਾ ਦੇ ਸਿਵਲ ਹਸਪਤਾਲ ਵਿੱਚ ਸ਼ੁੱਕਰਵਾਰ ਰਾਤ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਐਮਰਜੈਂਸੀ ਵਾਰਡ ਦੇ ਬਾਹਰ ਇੱਕ ਆਟੋ ਵਿੱਚ ਹੀ ਗਰਭਵਤੀ ਔਰਤ ਨੇ ਬੱਚੀ ਨੂੰ ਜਨਮ ਦੇ ਦਿੱਤਾ। ਘਟਨਾ ਤੋਂ ਬਾਅਦ ਹਸਪਤਾਲ ਸਟਾਫ਼ ਵਿੱਚ ਭਾਜੜਾਂ ਪੈ ਗਈਆਂ ਅਤੇ ਤੁਰੰਤ ਜੱਚਾ-ਬੱਚਾ ਨੂੰ ਲੇਬਰ ਰੂਮ ਵਿੱਚ ਲਿਜਾ ਕੇ ਇਲਾਜ ਸ਼ੁਰੂ ਕੀਤਾ ਗਿਆ। ਡਾਕਟਰ ਅਨੁਸਾਰ ਮਾਂ ਅਤੇ ਨਵਜੰਮੀ ਬੱਚੀ ਦੋਵੇਂ ਦੀ ਹਾਲਤ ਸਥਿਰ ਹੈ। ਜਾਣਕਾਰੀ ਅਨੁਸਾਰ ਅਵਤਾਰ ਨਗਰ, ਲਲਹੇੜੀ ਰੋਡ, ਖੰਨਾ ਦੀ ਰਹਿਣ ਵਾਲੀ ਇੱਕ ਗਰਭਵਤੀ ਔਰਤ ਨੂੰ ਸ਼ੁੱਕਰਵਾਰ ਰਾਤ ਅਚਾਨਕ ਜਣੇਪੇ ਦਾ ਦਰਦ ਸ਼ੁਰੂ ਹੋ ਗਿਆ। ਉਸਦਾ ਪਤੀ ਪਹਾੜੂ ਲਲਹੇੜੀ ਚੌਂਕ ਤੋਂ ਇੱਕ ਆਟੋ ਲੈ ਕੇ ਆਇਆ ਅਤੇ ਪਤਨੀ ਨੂੰ ਤੁਰੰਤ ਸਿਵਲ ਹਸਪਤਾਲ ਲਈ ਰਵਾਨਾ ਹੋ ਗਿਆ। ਜਿਵੇਂ ਹੀ ਆਟੋ ਸਿਵਲ ਹਸਪਤਾਲ ਦੇ ਮੁੱਖ ਗੇਟ ਰਾਹੀਂ ਅੰਦਰ ਦਾਖਲ ਹੋ ਕੇ ਐਮਰਜੈਂਸੀ ਵਾਰਡ ਦੇ ਬਾਹਰ ਪਹੁੰਚਿਆ ਤਾਂ ਔਰਤ ਦੀ ਡਿਲੀਵਰੀ ਹੋ ਗਈ ਅਤੇ ਉਸਨੇ ਆਟੋ ਵਿੱਚ ਹੀ ਇੱਕ ਬੱਚੀ ਨੂੰ ਜਨਮ ਦੇ ਦਿੱਤਾ। ਪਰਿਵਾਰਕ ਮੈਂਬਰ ਤੁਰੰਤ ਐਮਰਜੈਂਸੀ ਵਿੱਚ ਪਹੁੰਚੇ ਅਤੇ ਹਸਪਤਾਲ ਸਟਾਫ਼ ਨੂੰ ਸੂਚਨਾ ਦਿੱਤੀ। ਔਰਤ ਅਤੇ ਨਵਜੰਮੀ ਬੱਚੀ ਨੂੰ ਆਟੋ ਵਿੱਚੋਂ ਬਾਹਰ ਕੱਢ ਕੇ ਲੇਬਰ ਰੂਮ ਵਿੱਚ ਲਿਜਾਇਆ ਗਿਆ, ਜਿੱਥੇ ਦੋਵਾਂ ਦਾ ਇਲਾਜ ਸ਼ੁਰੂ ਕੀਤਾ ਗਿਆ।ਦੂਜੇ ਪਾਸੇ ਔਰਤ ਦੇ ਪਤੀ ਪਹਾੜੂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਐਂਬੂਲੈਂਸ ਸੇਵਾ ਕਿਵੇਂ ਮੰਗਵਾਈ ਜਾਂਦੀ ਹੈ। ਇਸ ਮੰਦਭਾਗੀ ਘਟਨਾ ਨੇ ਉਦੋਂ ਸ਼ਰਮਸਾਰ ਕਰ ਦਿੱਤਾ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਪੂਰੀ ਤਰਾਂ ਬਚਨ ਵੱਧ ਹੈ l ਪਰੰਤੂ ਪੰਜਾਬ ਵਿੱਚ ਆਮ ਪਾਰਟੀ ਦੀ ਸਰਕਾਰ ਹੈ ਜੋ ਰੋਜਾਨਾ ਹੀ ਸਿਹਤ ਸੇਵਾਵਾਂ ਦੇ ਉਪਰਾਲੇ ਕਰਨ ਦੇ ਛੋਹਲੇ ਗਾਉਂਦੀ ਰਹਿੰਦੀ ਹੈ l ਪੰਜਾਬ ਸਰਕਾਰ ਦੀਆਂ ਸਿਹਤ ਸੇਵਾਵਾਂ ਅਤੇ ਸੂਬੇ ਵਿੱਚ 'ਸਿਹਤ ਕ੍ਰਾਂਤੀ' ਦੇ ਵੱਡੇ-ਵੱਡੇ ਦਾਵਿਆਂ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਰੋਜ਼ਾਨਾ ਹੀ ਪਾਰਟੀ ਪ੍ਰੋਗਰਾਮਾਂ ਵਿੱਚ ਇਹ ਗੱਲਾਂ ਆਖਦੇ ਹਨ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਪੂਰੀ ਤਰਾਂ ਵਚਨਬੱਧ ਹੈ l ਇਸਦੀ ਫੂਕ ਉਦੋਂ ਨਿਕਲੀ ਜਦੋਂ ਇੱਕ ਔਰਤ ਨੇ ਆਟੋ ਵਿੱਚ ਸਿਵਲ ਹਸਪਤਾਲ ਦੀ ਕੁਝ ਹੀ ਦੂਰੀ ਦੇ ਬਾਹਰ ਇੱਕ ਬੱਚੀ ਨੂੰ ਜਨਮ ਦਿੱਤਾ l ਸਿਵਲਾਤਾਲ ਵਿੱਚ ਆਏ ਲੋਕਾਂ ਨੇ ਸਰਕਾਰ ਨੂੰ ਕੋਸਦੇ ਹੋਏ ਕਿਹਾ ਤੇ ਸਿਹਤ ਅਤੇ ਸਰਕਾਰੀ ਸਹੂਲਤਾਂ ਲੈਣ ਲਈ ਐਂਬੂਲੈਂਸ 108 ਦੀ ਵਰਤੋਂ ਕੀਤੀ ਜਾਵੇ ਜਿਸ ਦੀ ਸੇਵਾ ਪੰਜਾਬ ਸਰਕਾਰ ਬਿਲਕੁਲ ਵੱਲੋਂ ਮੁਫ਼ਤ ਦਿੱਤੀ ਜਾ ਰਹੀ ਹੈ।ਮੁੱਖ ਮੰਤਰੀ ਭਗਵੰਤ ਮਾਨ ਰੋਜਾਨਾ ਹੀ ਇਹ ਗੱਲਾਂ ਆਖਦੇ ਹਨ ਕਿ ਪੰਜਾਬ ਸਰਕਾਰ ਦੀਆਂ ਸਿਹਤ ਸਹੂਲਤ ਸੇਵਾਵਾਂ ਲੋਕਾਂ ਨੂੰ ਮੁਫਤ ਦਿੱਤੀਆਂ ਜਾਂਦੀਆਂ ਹਨ ਜਿਨਾਂ ਦਾ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਲੈ ਕੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈl ਖੰਨਾ ਹਲਕੇ ਦੇ ਵੱਖ-ਵੱਖ ਵਾਰਡ ਵਿੱਚ ਮਹੱਲਾ ਕਲੀਨੀਕ ਖੋਲੇ ਗਏ ਹਨ। ਇਹਨਾਂ ਮਹੱਲਾ ਕਲੀਨਿਕਾਂ ਵਿੱਚ ਪੰਜਾਬ ਦੇ ਲੋਕਾਂ ਦਾ ਇਲਾਜ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ ਅਤੇ ਲੋਕਾਂ ਦੇ ਪੈਸੇ ਤੇ ਸਮਾਂ ਬਚਦਾ ਹੈ lਪਰ ਸਰਕਾਰ ਦੇ ਕਹਿਣੀ ਅਤੇ ਕਰਨੀ ਚ ਬਹੁਤ ਅੰਤਰ ਹੈ l ਪਰ ਸਿਹਤ ਵਿਭਾਗ ਵੱਲੋਂ ਗ਼ਰੀਬ ਵਰਗ ਤੱਕ ਜਾਣਕਾਰੀ ਨਾ ਪਹੁੰਚਾਉਣਾ ਇੱਕ ਵੱਡੀ ਲਾਪਰਵਾਹੀ ਦਾ ਨਤੀਜਾ ਹੈ। ਇਸ ਮੌਕੇ ਆਟੋ ਦੇ ਮਾਲਕ ਪਹਾੜੂ ਨੇ ਆਪਣੀ ਪਤਨੀ ਨੂੰ ਆਟੋ ਰਾਹੀਂ ਹੀ ਹਸਪਤਾਲ ਲੈ ਕੇ ਆਇਆ। ਉਸਨੇ ਇਹ ਵੀ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਦੇ ਨਾਲ ਕੋਈ ਆਸ਼ਾ ਵਰਕਰ ਜਾਂ ਸਿਹਤ ਵਿਭਾਗ ਦਾ ਕਰਮਚਾਰੀ ਮੌਜੂਦ ਨਹੀਂ ਸੀ। ਆਟੋ ਚਾਲਕ ਗੁਰਚਰਨ ਸਿੰਘ ਨੇ ਦੱਸਿਆ ਕਿ ਔਰਤ ਆਟੋ ਦੀ ਸੀਟ ਉਪਰ ਲੇਟੀ ਹੋਈ ਸੀ ਅਤੇ ਉਸਦਾ ਪਤੀ ਨਾਲ ਬੈਠਾ ਸੀ। ਕਰੀਬ ਡੇਢ ਕਿਲੋਮੀਟਰ ਤੋਂ ਉਹ ਲੈਕੇ ਆਇਆ ਸੀ। ਜਦੋਂ ਸਰਕਾਰੀ ਹਸਪਤਾਲ ਦਾ ਗੇਟ ਦਾਖਲ ਹੋਏ ਤਾਂ ਉਦੋਂ ਹੀ ਔਰਤ ਨੇ ਬੱਚੀ ਨੂੰ ਜਨਮ ਦੇ ਦਿੱਤਾ। ਬਾਅਦ ਚ ਔਰਤ ਨੂੰ ਵ੍ਹੀਲ ਚੇਅਰ ਰਾਹੀਂ ਲੈਕੇ ਗਏ। ਜੱਚਾ ਬੱਚਾ ਠੀਕ ਹਨ। ਇਸ ਘਟਨਾ ਨੇ ਇੱਕ ਵਾਰ ਫਿਰ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਗਰਭਵਤੀ ਔਰਤਾਂ ਲਈ ਐਮਰਜੈਂਸੀ ਸਿਹਤ ਸੇਵਾਵਾਂ, 108 ਐਂਬੂਲੈਂਸ ਸੇਵਾ ਬਾਰੇ ਜਾਗਰੂਕਤਾ ਅਤੇ ਆਸ਼ਾ ਵਰਕਰਾਂ ਦੀ ਉਪਲਬਧਤਾ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦੂਜੇ ਪਾਸੇ, ਐਸਐਮਓ ਡਾ. ਮਨਿੰਦਰ ਸਿੰਘ ਭਸੀਨ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਨੇ ਕਿਸੇ ਨੂੰ ਵੀ ਪਹਿਲਾਂ ਸੂਚਿਤ ਨਹੀਂ ਕੀਤਾ। ਨਾ ਹੀ ਆਸ਼ਾ ਵਰਕਰ ਨੂੰ ਜਾਣਕਾਰੀ ਦਿੱਤੀ ਅਤੇ ਨਾ ਹੀ ਐਂਬੂਲੈਂਸ ਨੂੰ ਫੋਨ ਕੀਤਾ। ਉਹ ਗਰਭਵਤੀ ਮਹਿਲਾ ਨੂੰ ਆਪਣੇ ਤੌਰ 'ਤੇ ਆਟੋ ਰਾਹੀਂ ਹਸਪਤਾਲ ਲੈ ਕੇ ਆਏ। ਜਿਵੇਂ ਹੀ ਉਹ ਹਸਪਤਾਲ ਪਹੁੰਚੇ, ਤੁਰੰਤ ਜਣੇਪਾ ਹੋ ਗਿਆ। ਹਸਪਤਾਲ ਦੇ ਸਟਾਫ ਨੇ ਫੌਰੀ ਤੌਰ 'ਤੇ ਇਲਾਜ ਅਤੇ ਲੋੜੀਂਦੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ। ਇਸ ਵੇਲੇ ਜੱਚਾ ਅਤੇ ਬੱਚਾ ਦੋਵੇਂ ਸੁਰੱਖਿਅਤ ਹਨl
