ਨਾਮ ਸਿਮਰਨ ਸਮਾਗਮ.
ਜਵੱਦੀ ਟਕਸਾਲ" ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਹੋਇਆ
ਭਗਤ ਸਾਹਿਬਾਨਾਂ ਦੀ ਸ਼ਖਸ਼ੀਅਤ ਉਸਾਰੀ ਸਿਮਰਨ ਦੀ ਮਹਿਮਾ ਨਾਲ ਹੁੰਦੀ ਹੈ- ਸੰਤ ਅਮੀਰ ਸਿੰਘ
ਲੁਧਿਆਣਾ, 28 ਜੂਨ (ਪ੍ਰਿਤਪਾਲ ਸਿੰਘ ਪਾਲੀ)- ਪਰਮ ਸੰਤ ਬਾਬਾ ਸੁਚਾ ਸਿੰਘ ਜੀ ਵਲੋਂ ਗੁਰਬਾਣੀ ਪ੍ਰਚਾਰ-ਪਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਮੁੜ ਬਹਾਲੀ ਲਈ ਸਿਰਜਿਤ "ਜਵੱਦੀ ਟਕਸਾਲ" ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਸਾਹਿਬ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਹੋਇਆ। ਜੁੜੀਆਂ ਸੰਗਤਾਂ ਸਨਮੁੱਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਭਗਤ ਸਾਹਿਬਾਨਾਂ ਦੀ ਬਾਣੀ ਦੇ ਹਵਾਲਿਆਂ ਨਾਲ ਸਮਝਾਇਆ ਕਿ ਭਗਤ ਸਾਹਿਬਾਨਾਂ ਦੀ ਸ਼ਖਸ਼ੀਅਤ ਉਸਾਰੀ ਨਾਮ ਸਿਮਰਨ ਦੀ ਮਹਿਮਾ ਨਾਲ ਹੁੰਦੀ ਹੈ। ਇਸੇ ਤਰ੍ਹਾਂ ਜਿਹੜੇ ਮਨੁੱਖ ਪ੍ਰਭੂ-ਸਿਮਰਨ ਨੂੰ ਆਪਣੇ ਜੀਵਨ ਦਾ ਅੰਗ ਬਣਾ ਲੈਂਦੇ ਨੇ, ਉਨ੍ਹਾਂ ਅੰਦਰ ਅਵੱਸ਼ ਹੀ ਸੱਭਿਅ ਗੁਣ ਫਲੀਭੂਤ ਹੋਣੇ ਸ਼ੁਰੂ ਹੋ ਜਾਂਦੇ ਹਨ। ਜੇ ਸੱਭਿਅ ਗੁਣ ਪੈਦਾ ਨਹੀਂ ਹੋ ਰਹੇ, ਭਾਵ ਮਨ ਦਾ ਸੰਸਾ ਕਾਇਮ ਰਹਿੰਦਾ ਹੈ, ਲਾਲਚ ਵਲੋਂ ਮਨ ਨਹੀਂ ਮੁੜਦਾ, ਕਮਜੋਰੀਆਂ ਦੀ ਖਿੱਚ ਖਤਮ ਨਹੀਂ ਹੁੰਦੀ ਤਾਂ ਨਿਰਸੰਦੇਹ ਸਾਰੇ ਹੀ ਧਾਰਮਿਕ ਕਰਮ ਭੇਖ ਬਣ ਕੇ ਰਹਿ ਜਾਂਦੇ ਹਨ। ਬਾਬਾ ਜੀ ਨੇ ਭਗਤ ਕਬੀਰ ਜੀ ਦੀ ਬਾਣੀ ਦੇ ਹਵਾਲੇ ਨਾਲ ਸਮਝਾਇਆ ਕਿ ਜਿਹੜਾ ਸੰਤੁਲਨ ਜੀਵਨ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ, ਉਸ ਵਾਸਤੇ ਬਾਣੀ ਵਿੱਚ ਸ਼ਬਦ "ਸਹਜ" ਆਇਆ ਹੈ ਅਤੇ ਇਸੇ ਸਥਿਤੀ ਨੂੰ ਭਗਤ ਕਬੀਰ ਜੀ ਨੇ ਵਰਣਨ ਕਰਦਿਆਂ ਦੱਸਿਆ ਕਿ ਤਪ, ਵਰਤ, ਤੀਰਥ ਇਸ਼ਨਾਨ ਆਸਰੇ ਨਾ ਲੈ ਕੇ ਜੇ ਮਨੁੱਖ ਭਗਵਾਨ ਦਾ ਨਾਮ ਸਿਮਰਨ ਕਰਦਾ ਹੈ, ਉਸਦੀ ਐਸੀ ਉੱਚੀ ਅਵਸਥਾ ਬਣਦੀ ਹੈ ਕਿ ਜਗਤ ਦੇ ਦੁੱਖ-ਸੁਖ ਉਸ ਨੂੰ ਪ੍ਰਭੂ ਦੀ ਰਜ਼ਾ ਦਸਦੇ ਹਨ। ਸਮਾਗਮ ਦੌਰਾਨ ਗੁਰਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਹੋਣਹਾਰ ਵਿਿਦਆਰਥੀਆਂ ਨੇ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਕੀਰਤਨ ਕੀਤੇ। ਗਰਮੀ ਦੇ ਬਾਵਜ਼ੂਦ ਸੰਗਤਾਂ ਨੇ ਵੱਡੀ ਗਿਣਤੀ ਚ ਹਾਜ਼ਰੀ ਭਰਦਿਆਂ ਨਾਮ ਸਿਮਰਨ ਸਮਾਗਮ ਵਿੱਚ ਹਾਜ਼ਰੀਆਂ ਭਰੀਆਂ। ਸੰਗਤਾਂ ਨੂੰ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਿਆ।