ਸਮਾਧਾਨ ਕੈਂਪ ਲਗਾਇਆ .
ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਖੰਨਾ ਵਿਨੋਦ ਕੁਮਾਰ ਨੇ ਲਗਾਇਆ ਗਿਆ ਸਮਾਧਾਨ ਕੈਂਪ", ਲੋਕਾਂ ਨੂੰ ਤੁਰੰਤ ਰਾਹਤ
ਖੰਨਾ, 29 ਜੂਨ (ਮਨਜੀਤ ਸਿੰਘ ਧੀਮਾਨ )--=ਖੰਨਾ ਪੁਲਿਸ ਪ੍ਰਸ਼ਾਸਨ ਵੱਲੋਂ ਸਮਾਧਾਨ ਕੈਂਪ" ਲਗਾਇਆ ਗਿਆ। ਇਸ ਸਮਾਂਧਾਨ ਕੈਂਪ ਦੀ ਅਗਵਾਈ ਡੀ ਐਸਪੀ ਖੰਨਾ ਵਿਨੋਦ ਕੁਮਾਰ ਵੱਲੋਂ ਖੁਦ ਕੀਤੀ ਗਈ। ਇਸ ਕੈਂਪ ਦੌਰਾਨ ਖੰਨਾ ਦੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਲੋਕਾਂ ਦੀਆਂ ਹਰ ਤਰ੍ਹਾਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ ਅਤੇ ਬਹੁਤ ਸਾਰੀਆਂ ਸ਼ਿਕਾਇਤਾਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ l ਡੀ .ਐਸ.ਪੀ ਖੰਨਾ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਸਮਾਂਬੱਧ ਜਾਂਚ ਕਰਕੇ ਰਹਿੰਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ ਗਏ। ਡੀਐਸਪੀ ਵਿਨੋਦ ਕੁਮਾਰ ਨੇ ਕਿਹਾ ਕਿੇ ਰਾ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਦੂਰਦਰਸ਼ੀ ਸੋਚ, ਸਖ਼ਤ ਨਿਗਰਾਨੀ ਅਤੇ ਮਨੁੱਖੀ ਪਹੁੰਚ ਨੇ ਲੋਕਾਂ ਵਿੱਚ ਇਹ ਵਿਸ਼ਵਾਸ ਪੈਦਾ ਕੀਤਾ ਹੈ ਕਿ ਹੁਣ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਹੱਲ ਕੀਤਾ ਜਾਵੇਗਾ। ਇਹ ਪਹਿਲ ਭਵਿੱਖ ਵਿੱਚ ਹੋਰ ਜ਼ਿਲ੍ਹਿਆਂ ਲਈ ਵੀ ਇੱਕ ਮਿਸਾਲ ਸਾਬਤ ਹੋ ਸਕਦੀ ਹੈ। ਪੁਲਿਸ ਸਮਾਧਾਨ ਕੈਂਪ ਰਾਹੀਂ ਡੀ .ਐਸ.ਪੀ ਵਿਨੋਦ ਕੁਮਾਰ ਨੇ ਕਿਹਾ ਕਿ ਖੰਨਾ ਪੁਲਿਸ ਜਨਤਾ ਦੇ ਨਾਲ ਖੜੀ ਹੈ ਅਤੇ ਹਰ ਪੀੜਤ ਨੂੰ ਇਨਸਾਫ਼ ਦਿਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਹ ਪਹਿਲ ਨਾ ਸਿਰਫ਼ ਲੰਬਿਤ ਸ਼ਿਕਾਇਤਾਂ ਦਾ ਹੱਲ ਕਰ ਰਹੀ ਹੈ ਸਗੋਂ ਪੁਲਿਸ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਵੀ ਵਧਾ ਰਹੀ ਹੈ। । ਇਸ ਕੈਂਪ ਦੇ ਕਈ ਫਾਇਦੇ ਵੀ ਹੁੰਦੇ ਹਨ ਜਿਸ ਵਿੱਚ ਇੱਕੋ ਪਲੇਟਫਾਰਮ 'ਤੇ ਦੋਨੋਂ ਪਾਰਟੀਆਂ ਦੀ ਸੁਣਵਾਈ ਹੁੰਦੀ ਹੈ। ਜਿਸ ਨਾਲ ਪਾਰਦਰਸ਼ਤਾ ਅਤੇ ਜਵਾਬਦੇਹੀ ਵੀ ਸਾਹਮਣੇ ਆਉਂਦੀ ਹੈ। ਦਰਖਾਸਤਕਾਰ ਨੂੰ ਵੱਖ-ਵੱਖ ਦਫਤਰਾਂ ਦੇ ਚੱਕਰ ਨਹੀਂ ਕੱਟਣੇ ਪੈਂਦੇ। ਇੱਕੋ ਪਲੇਟਫਾਰਮ 'ਤੇ ਸੰਬੰਧਿਤ ਸਮੱਸਿਆ/ਸ਼ਿਕਾਇਤ ਦਾ ਨਿਪਟਾਰਾ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਸਾਰੇ ਸੁਪਰਵਾਇਜ਼ਰੀ ਅਫਸਰ, ਐਸ.ਐਚ.ਓ, ਚੌਂਕੀ ਇੰਚਾਰਜ ਅਤੇ ਤਫਤੀਸ਼ੀ ਅਫਸਰ ਇਕੱਠੇ ਬੈਠ ਕੇ ਸ਼ਿਕਾਇਤਾਂ ਦੀ ਸੁਣਵਾਈ ਕਰਦੇ ਹਨ। ਇਸ ਮੌਕੇ ਅਤੇ ਹੋਰ ਪੁਲਿਸ ਅਧਿਕਾਰੀ ਮੁਲਾਜ਼ਮ ਆਦਿ ਹਾਜ਼ਰ ਸਨ
