ਪ੍ਰਕਾਸ਼ ਦਿਹਾੜੇ ਮੌਕੇ ਲੰਗਰ ਲਾਇਆ .

ਮੀਰੀ ਪੀਰੀ ਦੇ ਮਾਲਕ  ਛੇਵੇਂ ਪਾਤਸ਼ਾਹ   ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਖੰਨਾ, 30 ਜੂਨ (ਮਨਜੀਤ ਸਿੰਘ ਧੀਮਾਨ) : ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਜੀ ਖਾਲਸਾ ਰੋਡ ਖੰਨਾ ਵੱਲੋਂ ਸੰਗਤਾਂ ਦਾ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੋਕੇ ਪ੍ਰਧਾਨ ਮਹਿੰਦਰ ਸਿੰਘ ਗਿੱਲ ਨੇ ਸੰਗਤ ਨੂੰ ਕਿਹਾ ਕਿ  ਸਾਨੂੰ ਸਾਰਿਆਂ ਨੂੰ ਗੁਰੂ ਵਾਲੇ ਬਣਨ ਤੇ ਨਿਤਨੇਮ ਦੇ ਧਾਰਨੀ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਨਾਨਕ ਨਾਮ ਲੇਵਾ ਸੰਗਤ ਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ ’ਤੇ ਚੱਲ ਕੇ ਆਪਣਾ ਜੀਵਨ ਬਤੀਤੀ ਕਰਨਾ ਚਾਹੀਦਾ ਹੈ ਅਤੇ ਹਮੇਸ਼ਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਵੇ l  ਇਸ ਮੌਕੇ ਪ੍ਰਧਾਨ ਮਹਿੰਦਰ ਸਿੰਘ ਗਿੱਲ ਨੇ  ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਤਿਆਗ ਕੇ ਆਪਣੇ ਗੌਰਵਮਈ ਇਤਿਹਾਸ ਨੂੰ ਸੰਭਾਲਣ।   ਇਸ ਮੌਕੇ ਤੇ ਮੁਹੱਲੇ ਦੀਆਂ ਬੀਬੀਆਂ ਵੱਲੋਂ ਪਾਠ ਦੇ ਭੋਗ ਪਏ ਗਏ ਅਤੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਭੋਗ ਉਪਰੰਤ ਮਿਸੇ ਪ੍ਰਸ਼ਾਦੇ ਅਚਾਰ ਪਿਆਜ਼ ਲੱਸੀ ਦਾ ਲੰਗਰ ਅਤੁੱਟ ਵਰਤਾਇਆ ਗਿਆ  ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਮੈਂਬਰਾਂ ਅਤੇ ਮਹੱਲਾ ਨਿਵਾਸੀਆਂ ਵੱਲੋਂ ਹਾਜ਼ਰੀ ਭਰ ਕੇ ਅਤੇ ਗੁਰਬਾਣੀ ਸੁਣ ਕੇ ਆਪਣਾ ਜੀਵਨ ਸਫਲ ਕੀਤਾ ਗਿਆ,ਇਸ ਮੋਕੇ ਪ੍ਰਧਾਨ ਮਹਿੰਦਰ ਸਿੰਘ ਗਿੱਲ, ਭਲਿੰਦਰ ਸਿੰਘ ਧੰਨਾ, ਵਿਸ਼ਾਲ ਸਿੰਘ, ਨਗਿੰਦਰ ਸਿੰਘ ਰਾਣਾ, ਹਰਪ੍ਰੀਤ ਸਿੰਘ, ਅੰਮ੍ਰਿਤ ਸਿੰਘ, ਤਰਲੋਚਨ ਸਿੰਘ, ਮਜੂਦ ਸਨ।