ਨਿਰੰਤਰ 8 ਘੰਟੇ ਬਿਜਲੀ ਸਪਲਾਈ ਦੀ ਮੰਗ .

ਝੋਨੇ ਦੀ ਲਵਾਈ ਲਈ ਬਿਜਲੀ ਸਪਲਾਈ ਦਿਨ ਵੇਲ਼ੇ ਨਿਰੰਤਰ 8 00 ਘੰਟੇ ਯਕੀਨੀ ਬਣਾਵੇ ਸਰਕਾਰ!ਕੋਟ ਪਨੈਚ 

ਖੰਨਾ 30 ਜੂਨ(ਮਨਜੀਤ ਸਿੰਘ ਧੀਮਾਨ )ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਅੱਜ ਖੰਨਾ ਵਿਖੇ ਬਿਜਲੀ ਵਿਭਾਗ ਦੇ ਐਕਸੀਅਨ ਦਫ਼ਤਰ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਖ਼ਿਲਾਫ਼ ਰੋਸ ਪ੍ਰਗਟ ਕੀਤਾ ਗਿਆ। ਧਰਨੇ ਦੌਰਾਨ ਕਿਸਾਨਾਂ ਨੇ ਮੰਗ ਕੀਤੀ ਕਿ ਝੋਨੇ, ਮੱਕੀ, ਹਰੇ ਚਾਰੇ ਅਤੇ ਸਬਜ਼ੀਆਂ ਨੂੰ ਬਚਾਉਣ ਲਈ ਦਿਨ ਵੇਲੇ ਨਿਰੰਤਰ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ ਅਤੇ ਸੁੱਕੇ ਪਏ ਸੂਇਆਂ ਵਿੱਚ ਤੁਰੰਤ ਨਹਿਰੀ ਪਾਣੀ ਬਹਾਲ ਕੀਤਾ ਜਾਵੇ।
ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਗਟ ਸਿੰਘ ਕੋਟ ਪਨੈਚ ਨੇ ਕਿਹਾ ਕਿ ਅਣਐਲਾਨੇ ਬਿਜਲੀ ਕੱਟਾਂ ਅਤੇ ਨਹਿਰੀ ਪਾਣੀ ਦੀ ਘਾਟ ਕਾਰਨ ਕਿਸਾਨਾਂ ਨੂੰ ਸੋਕੇ ਵਰਗੇ ਹਾਲਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਿੰਗੇ ਡੀਜ਼ਲ ਨਾਲ ਟਿਊਬਵੈੱਲ ਚਲਾਉਣੇ ਕਿਸਾਨਾਂ ਦੀ ਆਰਥਿਕ ਸਮਰੱਥਾ ਤੋਂ ਬਾਹਰ ਹੋ ਚੁੱਕੇ ਹਨ, ਜਿਸ ਕਾਰਨ ਫ਼ਸਲਾਂ ਸੁੱਕਣ ਦੇ ਕਿਨਾਰੇ ਹਨ, ਉਨ੍ਹਾਂ ਕਿਹਾ ਕਿ ਸਰਕਾਰ ਚੁਟਕਲੇ ਸੁਣਾਕੇ ਟਾਈਮ ਪਾਸ ਨਾ ਕਰੇ,ਬਿਜਲੀ ਪਾਣੀ ਦੇ ਸੁਚੱਜੇ ਪ੍ਰਬੰਧ ਯਕੀਨੀ ਬਣਾਵੇ। ਇਸ ਮੌਕੇ ਵੱਖ ਵੱਖ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਦਿਨ ਵੇਲੇ ਨਿਰੰਤਰ 8 ਘੰਟੇ ਬਿਜਲੀ ਸਪਲਾਈ ਅਤੇ ਨਹਿਰੀ ਪਾਣੀ ਦੀ ਬਹਾਲੀ ਦੀ ਮੰਗ ਜਲਦੀ ਪੂਰੀ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।ਇਸ ਮੌਕੇ ਤੇ ਬਲਵੰਤ ਸਿੰਘ ਰਾਜੇਵਾਲ ਬਲਾਕ ਪ੍ਰਧਾਨ, ਗੁਰਮੇਲ ਸਿੰਘ ਸਿਹੋੜਾ, ਗੁਰਦਰਸ਼ਨ ਸਿੰਘ ਧਮੋਟ, ਸੁਖਵਿੰਦਰ ਸਿੰਘ,ਜਰਨੈਲ ਸਿੰਘ,ਰਣਜੀਤ ਸਿੰਘ ਹੈਪੀ ਰਾਜੇਵਾਲ, ਭਿੰਦਰ ਸਿੰਘ ਬੀਜਾ, ਕੁਲਵਿੰਦਰ ਸਿੰਘ ਪੂਰਬਾ, ਜਗਦੇਵ ਸਿੰਘ ਮੁਤਿਉਂ, ਬੇਅੰਤ ਸਿੰਘ ਹੋਲ,ਬਹਾਲ ਸਿੰਘ ਨਾਗਰਾ, ਇੰਦਰਜੀਤ ਸਿੰਘ ਈਸਡ਼ੂ, ਰਜਵੰਤ ਸਿੰਘ ਰਾਜੂ, ਮਾਸਟਰ ਗੁਰਦੀਪ ਸਿੰਘ, ਕੁਲਦੀਪ ਸਿੰਘ ਚੱਕ ਸਰਾਏਂ, ਬਲਜਿੰਦਰ ਸਿੰਘ ਰਾਏਪੁਰ ਰਾਜਪੂਤਾਂ,ਸੁਖਦੇਵ ਸਿੰਘ ਮਾਂਗਟ, ਗੁਰਸੇਵਕ ਸਿੰਘ ਰੁਪਾਲੋਂ, ਦਵਿੰਦਰ ਸਿੰਘ ਨਿਊਆਂ, ਪ੍ਰਮਿੰਦਰ ਸਿੰਘ ਨਿਊਆਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ