ਵਿਸ਼ੇਸ਼ ਨਾਕਾਬੰਦੀ.

ਖੰਨਾ ਪੁਲਿਸ ਵੱਲੋਂ ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ ਨਾਕਾਬੰਦੀ ਕੀਤੀ 
 ਸੁਰੱਖਿਆ ਨੂੰ ਲੈ ਕੇ ਖੰਨਾ ਪੁਲਿਸ ਪੂਰੀ ਤਰਾਂ ਚੌਕਸ ਡੀਐਸਪੀ ਵਿਨੋਦ ਕੁਮਾਰ

ਖੰਨਾ, 30 ਜੂਨ (ਮਨਜੀਤ ਸਿੰਘ ਧੀਮਾਨ) -----ਖੰਨਾ ਪੁਲਿਸ ਵੱਲੋਂ ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਜਾਂਚ ਕੀਤੀ ਗਈ ਤਾਂ ਜੋ ਜਨਤਾ ਦੀ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਨੂੰ ਯਕੀਨੀ ਬਣਾਇਆ ਜਾ ਸਕੇ।ਐਸਐਸਪੀ ਖੰਨਾ ਡਾਕਟਰ ਦਰਪਣ ਆਲੂਵਾਲੀਆ  ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ  ਨੇ  ਪੂਰੇ ਜਿਲ੍ੇ ਵਿੱਚ ਸੁਰੱਖਿਆ ਲੈ ਕੇ ਸਰਚ ਅਭਿਆਨ ਚਲਾਇਆ  ਗਿਆ l ਇਸ ਮੌਕੇ  ਡੀਐਸਪੀ ਖੰਨਾ ਵਿਨੋਦ ਕੁਮਾਰ  ਨੇ ਕਿਹਾ  ਨਸ਼ਾ ਤਸਕਰਾਂ ਨੂੰ ਫੜਨ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ l ਪੂਰੇ  ਜ਼ਿਲ੍ਹੇ  ਵਿੱਚ ਸੁਰੱਖਿਆ ਲੈ ਕੇ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰਹਾਂ ਕਾਇਮ ਹੈ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਆਗਿਆ ਨਹੀਂ ਹੋਵੇਗੀl ਜਾਂਚ ਦੌਰਾਨ ਖੰਨਾ ਪੁਲਿਸ ਨੂੰ ਕੋਈ ਵੀ ਸ਼ੱਕੀ ਜਾਂ ਲਵਾਰਸ ਵਸਤੂ ਆਦਿ ਨਹੀਂ ਮਿਲੀ l ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਅਜਿਹੀ ਵਸਤੂ ਪਈ ਕਿਧਰੇ ਮਿਲੇ ਤਾਂ ਉਸਦੀ ਸੂਚਨਾ ਖੰਨਾ ਪੁਲਿਸ ਦਿੱਤੀ ਜਾਵੇ l ਸੂਚਨਾ ਦੇਣ ਵਾਲ ਦਾ ਨਾਂ ਗੁਪਤ ਰੱਖਿਆ ਜਾਵੇਗਾ।l ਉਹਨਾਂ ਕਿਹਾ ਕਿ ਹਮੇਸ਼ਾ ਪੁਲਿਸ ਨੂੰ ਸੱਚੀ ਇਤਲਾਹ ਦਿ�" ਅਤੇ ਝੂਠੀਆਂ ਅਫਵਾਹਾਂ ਤੇ ਯਕੀਨ ਨਾ ਕਰੋl ਖੰਨਾ ਪੁਲਿਸ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਵਚਨਬੱਧ ਹੈ ਅਤੇ ਸਮਾਜ ਵਿਰੋਧੀ ਤੱਤਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਇਲਾਕੇ ਵਿੱਚ ਅਮਨ-ਸ਼ਾਂਤੀ ਕਾਇਮ ਰੱਖਣ ਲਈ ਹਰ ਸੰਭਵ ਕਦਮ ਚੁੱਕਦੀ ਰਹੇਗੀ।ਇਸ ਮੌਕੇ ਡੀਐਸਪੀ ਟਰੈਫਿਕ ਕਰਮਬੀਰ  ਤੂਰ, ਟਰੈਫਿਕ ਇੰਚਾਰਜ ਕੁਲਜਿੰਦਰ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਆਦਿ ਹਾਜਰ ਸਨ