ਮਾਮਲਾ ਜਾਅਲੀ ਐਨਓਸੀ ਰਾਹੀਂ ਰਜਿਸਟਰੀਆਂ ਦਾ.

ਖੰਨਾ ਵਿਖੇ ਜਾਅਲੀ ਐਨ ਓ ਸੀ ਰਾਹੀਂ ਹੋਈਆਂ ਰਜਿਸਟਰੀਆਂ ਦੀ ਨਿਰਪੱਖ ਜਾਂਚ ਕਰਾਈ ਜਾਵੇ ਰਜਿਸਟਰੀ ਕਰਨ ਵਾਲੇ  ਕਲਰਕਾਂ ਤੇ ਅਫਸਰਾਂ   ਦੀ ਵੀ ਜਿੰਮੇਵਾਰੀ ਫਿਕਿਸ ਕੀਤੀ ਜਾਵੇ---    ਜਥੇਦਾਰ ਸਰਬਜੀਤ ਸਿੰਘ ਖਾਲਸਾ


ਖੰਨਾ,1ਜੁਲਾਈ (ਮਨਜੀਤ ਸਿੰਘ ਧੀਮਾਨ) -ਪਿਛਲੇ ਸਮੇਂ ਦੌਰਨ ਤਹਿਸੀਲ ਖੰਨਾ ਵਿੱਚ ਜਾਅਲੀ ਐਨ ਓ ਸੀ ਬਣਾ ਕੇ ਪਲਾਟਾਂ ਦੀਆਂ ਰਜਿਸਟਰੀਆਂ ਕਰਾਉਣ ਵਾਲੇ ਸ਼ਰਾਰਤੀ ਅੰਨਸਰਾਂ ਦੀ ਨਿਰਪੱਖ ਜਾਂਚ ਵਿਜਲੈਂਸ ਰਾਹੀ ਕਰਾਈ ਜਾਵੇ  ਇਸ ਵਿੱਚ ਸ਼ਾਮਿਲ ਲੋਕਾਂ ਨੂੰ ਤੁਰੰਤ ਗਿਰਫਤਾਰ ਕੀਤਾ ਜਾਵੇ ਇਹਨਾਂ ਗੱਲਾਂ ਦਾ ਪ੍ਰਗਟਾਵਾ ਆਰ ਐਸ ਪੀ ਖੰਨਾ ਦੇ ਉਮੀਦਵਾਰ ਜਥੇਦਾਰ ਸਰਬਜੀਤ ਸਿੰਘ ਖਾਲਸਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਹਨਾਂ ਨੇ ਕਿਹਾ ਕਿ ਇਸ ਗੋਰਖ ਧੰਦੇ ਵਿੱਚ ਸ਼ਾਮਿਲ ਮੁਲਾਜ਼ਮਾਂ ਤੇ ਅਫਸਰ ਸਾਹਿਬਾਨ ਨੂੰ ਵੀ ਜਿੰਮੇਵਾਰ ਬਣਾਇਆ ਜਾਵੇ ਕਿਉਂਕਿ ਅੱਜ ਕੰਪਿਊਟਰ ਦਾ ਯੁਗ ਹੈ ਐਨਓਸੀ ਨੂੰ ਤੁਰੰਤ ਆਨਲਾਈਨਜਾਂਚ ਕੀਤਾ ਜਾ ਸਕਦਾ ਸੀ ਪਰ ਮਿਲੀ ਭੁਗਤ ਹੋਣ ਕਾਰਨ ਅਜਿਹੇ ਜਾਣ ਬੁੱਝ ਕੇ ਅਫਸਰਾਂ ਤੇ ਕਲਰਕਾਂ ਵੱਲੋਂ ਨਹੀਂ ਕੀਤਾ ਗਿਆ ਕਿਉਂਕਿ ਲੱਖਾਂ ਰੁਪਏ ਰਿਸ਼ਵਤ ਦੇ ਮਿਲ ਰਹੇ ਹਨ ਪਿਛਲੇ ਸਮੇਂ ਦੌਰਾਨ ਖੰਨਾ ਖੁਰਦ ਵਿੱਚ ਵੀ ਜਾਅਲੀ ਬੰਦੇ ਰਾਹੀਂ ਜਾਅਲੀ ਆਧਾਰ ਕਾਰਡ ਬਣਾ ਕੇ ਨੰਬਰਦਰ ਨੇ ਗਵਾਹੀ ਪਾ ਕੇ ਰਜਿਸਟਰੀ ਕਰਵਾ  ਕਰਵਾ ਦਿੱਤੀ ਸੀ ਤੇ ਨੰਬਰਦਾਰ ਤੇ ਹੋਰ ਵਿਅਕਤੀਆਂ ਦੇ ਖਿਲਾਫ ਪੁਲਿਸ ਪਰਚਾ ਵੀ ਦਰਜ ਹੋ ਗਿਆ ਸੀ ਇਹਦੇ ਬਾਵਜੂਦ ਵੀ ਨੰਬਰਦਾਰ ਵੱਲੋਂ ਅਫਸਰਾਂ ਦੀ ਮਿਲੀ ਭੁਗਤ ਨਾਲ ਕਾਨੂੰਨ ਦੇ ਖਿਲਾਫ ਜਾ ਕੇ ਰਜਿਸਟਰੀਆਂ ਤੇ ਸਨਾਖਤ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਵੇਖਣ ਵਿੱਚ ਆਇਆ ਹੈ ਕਿ ਨੰਬਰਦਾਰ ਨਿਯੁਕਤੀ ਕਿਸੇ ਹੋਰ ਮੁਹੱਲੇ ਵਾਸੀਆਂ ਸਹਾਇਤਾਵਾਸਤੇ ਹੋਈ ਹੈ ਰਜਿਸਟਰੀ ਤੇ ਸਨਾਖਤ ਕਿਸੇ ਹੋਰ ਹੋਰ ਮਹੱਲੇ ਦੀ ਪਾਈ ਜਾ ਰਹੀ ਹੈ ਜਥੇਦਾਰ ਖਾਲਸਾ ਨੇ ਕਿਹਾ ਕਿ ਜਾਂਚ ਕਰਨ ਤੋਂ ਬਿਨਾਂ ਇਸ ਰਜਿਸਟਰੀਆਂ ਕਿਉਂ ਕੀਤੀਆਂ ਗਈਆਂ ਇਹ ਲੋਕਾਂ ਵਿੱਚ ਆਮ ਚਰਚਾ ਚੱਲ ਰਹੀ ਹੈ ਕਿਉਂ ਕੀਤੀਆਂ ਗਈਆਂ ਜਾਅਲੀ ਐਨ ਓ ਰਾਹੀਂ ਹੋਈਆਂ ਰਜਿਸਟਰੀਆਂ ਦੀ ਨਿਰਪੱਖ ਜਾਂਚ ਕਰਾਈ ਜਾਵੇ ਅਤੇ ਇਸ ਵਿੱਚ ਸ਼ਾਮਲ ਕਲੈਰੀਕਲ ਅਤੇ ਅਫਸਰਾਂ ਅਤੇ ਨੰਬਰਦਾਰਾਂ ਦੀ
 ਦੀ ਵੀ ਜਾਂਚ ਕਰਾਉਣੀ ਜਰੂਰੀ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਆਰ ਐਸ ਪੀ ਹਲਕਾ  ਖੰਨਾ  ਦੇ ਉਮੀਦਵਾਰ ਜਥੇਦਾਰ ਸਰਬਜੀਤ ਸਿੰਘ ਖਾਲਸਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਹਨਾਂ ਨੇ ਕਿਹਾ ਕਿ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਜਾਅਲੀ ਡਾਕੂਮੈਂਟਾਂ ਦੇ ਸਹਾਰੇ ਕੁਝ ਲੋਕ ਸਰਕਾਰੀ ਖਜ਼ਾਨੇ ਨੂੰ ਚੂਨਾ ਲਾ ਰਹੇ ਹਨ ਤੇ ਅਫਸਰਸ਼ਾਹੀ ਇਸ ਸਬੰਧੀ ਸੁੱਤੀ ਹੋਈ ਹੈ ਉਹਨਾਂ ਨੇ ਕਿਹਾ ਕਿ ਖੰਨਾ ਵਿੱਚ ਵਿੱਚ ਕੁਝ ਨੰਬਰਦਾਰਾਂ ਵੱਲੋਂ ਵੀ ਸਨਾਖਤ ਪਾਉਣ ਦੇ ਨਾਮ ਤੇ ਲੋਕਾਂ ਦੀ ਲੁੱਟ ਕੁਸਟ ਵੱਡੀ ਪੱਧਰ ਤੇ ਕੀਤੀ ਜਾ ਰਹੀ ਹੈ ਉਨਾਂ ਨੇ ਕਿਹਾ ਕਿ ਖੰਨਾ ਸ਼ਹਿਰ ਵਿੱਚ ਨੰਬਰਦਾਰ ਕਿਸੇ ਹੋਰ ਮਹੱਲੇ ਦਾ ਹੁੰਦਾ ਹੈ ਤੇ ਰਜਿਸਟਰੀ ਚ ਸਨਾਖਤ ਕਿਸੇ ਦੂਸਰੇ ਮਹੱਲੇ ਦੇ ਲੋਕਾਂ ਦੀ ਕਰ ਰਿਹਾ ਹੁੰਦਾ ਹੈ ਉਹਨਾਂ ਨੇ ਕਿਹਾ ਕਿ ਐਸ ਸੀ ਭਾਈਚਾਰੇ ਦਾ ਨੰਬਰਦਾਰ ਐਸ ਸੀ ਭਾਈਚਾਰੇ ਦੀ ਸਹਾਇਤਾ ਵਾਸਤੇ ਹੁੰਦਾ ਹੈ ਪਰ ਖੰਨਾ ਵਿੱਚ ਦਲਿਤ ਭਾਈਚਾਰਾ ਨੰਬਰਦਾਰ ਜਨਰਲ ਕੈਟਾਗਰੀ ਦੇ ਲੋਕਾਂ ਦੀ ਸਨਾਖਤ ਵੀ ਪਾ ਰਿਹਾ ਹੁੰਦਾ ਹੈ ਜਿਵੇਂ ਖੰਨੇ ਦੇ ਨੰਬਰਦਾਰ ਵੱਲੋਂ ਖੰਨਾ ਖੁਰਦ ਵਿਖੇ ਜਾ ਕੇ ਗਵਾਹੀ ਪਾਈ ਗਈ ਗਵਾਹੀ ਪਾਉਣ ਦੇ ਨਾਂ ਤੇ ਹਜ਼ਾਰਾਂ ਰੁਪਏ ਲੈ ਜਾ ਰਹੇ ਹਨ ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਘੁਟਾਲੇ ਵਿੱਚ ਸ਼ਾਮਿਲ ਮੁਲਾਜ਼ਮਾਂ ਤੇ ਅਫਸਰ ਸਾਹਿਬਾਨ ਨੂੰ ਵੀ ਜਿੰਮੇਵਾਰ ਬਣਾਇਆ ਜਾਵੇ ਅਤੇ ਇਹਦੀ ਜਾਂਚ ਲੁਧਿਆਣਾ ਜਿਲੇ ਤੋਂ ਬਾਹਰਲੇ ਕਿਸੇ ਅਫਸਰ ਤੋਂ ਕਰਵਾਈ ਜਾਵੇ ਉਹਨਾਂ ਨੇ ਐਸਡੀਐਮ ਖੰਨਾ ਤੋਂ ਮੰਗ ਕੀਤੀ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ਹੋਈਆਂ ਰਜਿਸਟਰੀਆਂ ਦੀ ਜਾਂਚ ਕਰਾਈ ਜਾਵੇ ਤਾਂ ਜੋ ਲੋਕਾਂ ਨੂੰ ਇਨਸਾਫ ਮਿਲ ਸਕੇ।