ਖੁਸ਼ਦੀਪ ਕੌਰ ਨੇ ਸਿਰਜਿਆ ਇਤਿਹਾਸ .
*ਸਬ ਜੂਨੀਅਰ ਨੈਸ਼ਨਲ ਬੋਕਸਿੰਗ ਚੈਂਪੀਅਨਸ਼ਿਪ ਵਿੱਚ ਖੰਨਾ ਦੀ ਖੁਸ਼ਦੀਪ ਕੌਰ ਗਰੇਵਾਲ ਨੇ ਗੋਲਡ ਮੈਡਲ ਜਿੱਤ ਕੇ ਇਤਿਹਾਸ ਸਿਰਜਿਆ
30 ਸਾਲ ਬਾਅਦ ਖੰਨਾ ਸ਼ਹਿਰ ਨੂੰ ਮਿਲਿਆ ਗੋਲਡ ਮੈਡਲ
ਇਲਾਕੇ ਵਿੱਚ ਖੁਸ਼ੀ ਦੀ ਲਹਿਰ ਵਧਾਈਆਂ ਦੇਣ ਵਾਲਿਆਂ ਦਾ ਘਰ ਵਿੱਚ ਲੱਗਾ ਤਾਂਤਾ
ਖੰਨਾ (ਮਨਜੀਤ ਸਿੰਘ ਧੀਮਾਨ)---ਨੈਸ਼ਨਲ ਜੂਨੀਅਰ ਬੋਕਸਿੰਗ ਚੈਂਪੀਅਨਸ਼ਿਪ ਜੋ ਕਿ ਜਲੰਧਰ ਦੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਆਯੋਜਿਤ ਕੀਤਾ ਗਿਆ। ਜਿਸ ਵਿੱਚ ਪੰਜਾਬ ਤੇ ਬਾਹਰਲੇ ਰਾਜਾਂ ਵਿੱਚੋਂ 64 ਤੋਂ 67 ਕਿਲੋ ਵੇਟ ਦੀ ਕੈਟਾਗਰੀ ਚ, ਕਈ ਖਿਡਾਰੀਆਂ ਨੇ ਹਿੱਸਾ ਲਿਆ ਗਿਆl ਜਿਸ ਵਿੱਚ ਖੰਨਾ ਸ਼ਹਿਰ ਦੀ ਹੋਣਹਾਰ ਬੋਕਸਿੰਗ ਵੈਲਫੇਅਰ ਸੈਟਰ ਵਲੋਂ ਬੇਟੀ ਖੁਸ਼ਦੀਪ ਕੌਰ ਗਰੇਵਾਲ ਨੇ ਸਬ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ ਵਿੱਚੋਂ ਗੋਲਡ ਮੈਡਲ ਜਿੱਤ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜੋ ਕਿ ਖੰਨਾ ਸ਼ਹਿਰ ਲਈ ਬਹੁਤ ਹੀ ਮਾਣਮੱਤੀ ਗੱਲ ਹੈ।ਇਹ ਜਾਣਕਾਰੀ ਦਿੰਦਿਆਂ ਖੁਸ਼ਦੀਪ ਕੌਰ ਗਰੇਵਾਲ ਦੇ ਕੋਚ ਅਜੀਤ ਬਖਸ਼ੀ ਨੇ ਕਿਹਾ ਕਿ ਇਸ ਲੜਕੀ ਨੇ ਦਿਨ ਰਾਤ ਪੂਰੀ ਲਗਨ ਨਾਲ ਦਿਨ ਰਾਤ ਮਿਹਨਤ ਕਰਕੇ ਪੂਰੀ ਪ੍ਰੈਕਟਿਸ ਕੀਤੀ ਗਈ ਜਿਸ ਦੀ ਸਖਤ ਮਿਹਨਤ ਸਦਕਾ ਅੱਜ ਉਸ ਨੂੰ ਇਹ ਗੋਲਡ ਮੈਡਲ ਪ੍ਰਾਪਤ ਕੀਤਾ ਹੋਇਆ । ਇਸ ਮੌਕੇ ਕੋਚ ਅਜੀਤ ਬਾਕਸੀ ਦੱਸਿਆ ਕਿ ਇਹ ਗੋਲਡ ਮੈਡਲ 30 ਸਾਲਾਂ ਬਾਅਦ ਖੰਨਾ ਬੋਕਸਿੰਗ ਵੈਲਫੇਅਰ ਸੈਟਰ ਨੇ ਪ੍ਰਾਪਤ ਕੀਤਾ। ਜੋ ਕਿ ਆਪਣੇ ਸ਼ਹਿਰ ਲਈ ਬਹੁਤ ਮਾਣ ਵਾਲੀ ਗੱਲ ਹੈ।ਖੁਸ਼ਦੀਪ ਕੌਰ ਗਰੇਵਾਲ ਨੇ ਇਸ ਗੋਲਡ ਮੈਡਲ ਦੀ ਪ੍ਰਾਪਤੀ ਲਈ ਆਪਣੇ ਕੋਚ ਅਜੀਤ ਬਖਸ਼ੀ ਤੇ ਆਪਣੇ ਪਿਤਾ ਸੰਦੀਪ ਸਿੰਘ ਗਰੇਵਾਲ,ਮਾਤਾ ਹਰਪ੍ਰੀਤ ਕੌਰ ਗਰੇਵਾਲ ਦਾ ਵਿਸ਼ੇਸ਼ ਧੰਨਵਾਦ ਕੀਤਾ। ਜਿਨਾਂ ਦੇ ਯਤਨਾਂ ਸਦਕਾ ਖੁਸ਼ਦੀਪ ਕੌਰ ਨੂੰ ਇਹ ਮੈਡਲ ਪ੍ਰਾਪਤ ਹੋਇਆ l ਇਸ ਮੌਕੇ ਖੁਸ਼ਦੀਪ ਕੌਰ ਗਰੇਵਾਲ ਨੇ ਕਿਹਾ ਕਿ ਅੱਜ ਦੀਆਂ ਧੀਆਂ ਕਿਸੇ ਵੀ ਕੰਮ ਤੋਂ ਪਿੱਛੇ ਨਹੀਂ ਹਟਦੀਆਂ ਆਪਣਾ ਮੁਕਾਮ ਹਾਸਿਲ ਕਰਨ ਲਈ ਉੱਚੀਆਂ ਬੁਲੰਦੀਆਂ ਛੂ ਰਹੀਆਂ ਹਨ l ਉਸ ਨੇ ਕਿਹਾ ਕਿ ਆਪਣੇ ਦੇਸ਼ ਦੀ ਧੀ ਪੀਟੀ ਊਸ਼ਾ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਕਈ ਮੈਡਲ ਪ੍ਰਾਪਤ ਕਰਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਜੋ ਇੱਕ ਮਿਸ਼ਾਲ ਹੈ l ਉਸ ਨੇ ਹੋਰਨਾ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਲੜਕੀਆਂ ਨੂੰ ਵੀ ਗੇਮਾਂ ਵੱਲ ਰੂਚੀ ਵਧਾਉਣ ਦੀ ਲੋੜ ਹੈ l ਇਸ ਮੌਕੇ ਖੁਸ਼ਦੀਪ ਕੌਰ ਨੇ ਕਿਹਾ ਕਿ ਉਹ ਭਵਿੱਖ ਵਿੱਚ ਇਸੇ ਤਰ੍ਹਾਂ ਸਖਤ ਮਿਹਨਤ ਤੇ ਲਗਨ ਨਾਲ ਆਪਣੇ ਦੇਸ਼ ਕੌਮ ਦੀ ਸੇਵਾ ਅਤੇ ਬੋਕਸਿੰਗ ਦੀ ਗੇਮ ਵਿੱਚ ਵੱਧ ਚੜ ਕੇ ਹਿੱਸਾ ਲਵੇਗੀ ਖੁਸਦੀਪ ਕੌਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਉੱਚੀਆਂ ਬੁਲੰਦੀਆਂ ਨੂੰ ਛੂਹੇਗੀ ਅਤੇ ਹੋਰ ਮੈਡਲ ਪ੍ਰਾਪਤ ਕਰੇਗੀ l
