ਕਬੂਤਰਬਾਜੀ ਮੁਕਾਬਲੇ ਕਰਵਾਏ .
ਪਿੰਡ ਹਰਿਓ ਕਲਾਂ ’ਚ ਕਬੂਤਰਬਾਜ਼ੀ ਕਰਵਾਈ ਗਈ
ਖੰਨਾ, 2 ਜੁਲਾਈ ਮਨਜੀਤ ਸਿੰਘ ਧੀਮਾਨ ---ਅੱਜ ਨੇਡ਼ਲੇ ਪਿੰਡ ਹਰਿਓ ਕਲਾਂ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਬੂਤਰਬਾਜ਼ੀ ਕਰਵਾਈ ਗਈ ਜਿਸ ਵਿਚ ਕਬੂਤਰਾਂ ਦੇ ਸ਼ੌਕੀਨ ਨੌਜਵਾਨਾਂ ਨੇ ਬਡ਼ੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਜਗਵੀਰ ਸਿੰਘ ਜੱਗਾ ਗੋਹ ਅਤੇ ਸਰਪੰਚ ਸਨੀ ਹਰਿਓ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਅਤੇ ਹੋਰ ਵੱਖ ਵੱਖ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚ ਫੌਜੀ ਸਲੌਦੀ ਨੇ ਪਹਿਲਾ, ਸਤਨਾਮ ਗਗਡ਼ਾ ਨੇ ਦੂਜਾ ਅਤੇ ਕਾਕਾ ਬੁੱਢੇਵਾਲਾ ਨੇ ਤੀਜਾ ਇਨਾਮ ਹਾਸਲ ਕੀਤਾ। ਪ੍ਰਬੰਧਕਾਂ ਨੇ ਜੇਤੂ ਕਬੂਤਰਾਂ ਦੇ ਮਾਲਕਾਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਸਮਾਜ ਨੂੰ ਸਹੀ ਸੇਧ ਦੇਣ ਲਈ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਸ ਮੌਕੇ ਲਾਡੀ ਹਰਿਓ, ਬੇਅੰਤ ਸਿੰਘ, ਰਾਜੂ ਗੋਹ, ਸੁੱਖਾ ਉੱਚਾ ਪਿੰਡ ਆਦਿ ਹਾਜ਼ਰ ਸਨ।
