ਚੰਨੀ ਨੂੰ ਕੈਂਪੇਨ ਕਮੇਟੀ ਦਾ ਚੇਅਰਮੈਨ ਲਾਏ ਜਾਣ 'ਤੇ ਦਲਿਤ ਭਾਈਚਾਰਾ ਬਾਗੋਬਾਗ.

*ਕਾਂਗਰਸ ਵੱਲੋਂ ਚੰਨੀ ਨੂੰ ਕੰਪੇਨ ਕਮੇਟੀ ਦਾ ਚੇਅਰਪਰਸਨ ਬਣਾਏ ਜਾਣ ਤੇ ਦਲਿੱਤ ਭਾਈਚਾਰਾ ਬਾਗੋ ਬਾਗ* 
 *ਅਕਾਲੀ ਤੇ ਆਪ ਨੇ ਦਲਿਤਾਂ ਨਾਲ ਕੀਤਾ ਧੋਖਾ : ਹਰਜਿੰਦਰ ਇਕੋਲਾਹਾ 
ਕਿਹਾ: ਸਿਰਫ਼ ਕਾਂਗਰਸ ਹੀ ਦਲਿਤਾਂ ਨੂੰ ਬਖਸ਼ਦੀ ਹੈ ਮਾਣ ਸਨਮਾਨ* 
ਖੰਨਾ,3 ਜੁਲਾਈ (ਮਨਜੀਤ ਸਿੰਘ ਧੀਮਾਨ ) ---ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਚੰਨੀ ਨੂੰ  ਕਾਂਗਰਸ ਹਾਈ ਕਮਾਂਡ ਵੱਲੋਂ 2027 ਦੀਆਂ ਵਿਧਾਨ ਚੋਣਾਂ ਨੂੰ ਮੁੱਖ ਰੱਖਦਿਆਂ ਇਲੈਕਸ਼ਨ ਕੰਪੇਨ ਕਮੇਟੀ ਦਾ ਚੇਅਰਪਰਸਨ ਬਣਾਏ ਜਾਣ ਉੱਤੇ ਸਮੁੱਚੇ ਪੰਜਾਬ ਚ ਤੇ ਖਾਸ ਕਰ ਦਲਿਤ ਭਾਈਚਾਰੇ ਚ ਖੁਸ਼ੀ ਦੀ ਲਹਿਰ  ਫੈਲ ਗਈ ਹੈ। ਸਮੁੱਚਾ ਦਲਿੱਤ ਭਾਈਚਾਰਾ ਕਾਂਗਰਸ ਦੇ ਇਸ ਫੈਸਲੇ ਤੋਂ ਬਾਗੋ ਬਾਗ ਹੋ ਗਿਆ ਹੈ। ਉਧਰ ਉਨਾਂ ਨੂੰ ਕੰਪੇਨ ਕਮੇਟੀ ਦਾ ਚੇਅਰਪਰਸਨ ਨਿਯੁਕਤ ਕੀਤੇ ਜਾਣ ਦਾ ਜ਼ੋਰਦਾਰ ਸਵਾਗਤ ਕਰਦੇ ਹੋਏ ਬਲਾਕ ਕਾਂਗਰਸ ਕਮੇਟੀ ਖੰਨਾ ਦਿਹਾਤੀ ਦੇ ਪ੍ਰਧਾਨ  ਹਰਜਿੰਦਰ ਸਿੰਘ ਇਕੋਲਾਹਾ ਨੇ ਕਿਹਾ ਕਿ ਇਸ ਨਾਲ ਪੰਜਾਬ ਚ ਦਲਿੱਤ ਭਾਈਚਾਰੇ ਦਾ  ਕੱਦ ਉੱਚਾ ਹੋਇਆ ਤੇ ਮਾਣ ਵਧਿਆ ਹੈ।  ਉਨਾਂ ਆਖਿਆ ਕਿ ਇਹ ਕਾਂਗਰਸ ਦਾ ਵਿਧਾਨ ਸਭਾ ਚੋਣਾਂ ਚ ਜਿੱਤ ਵੱਲ ਪਹਿਲਾ ਕਦਮ ਹੈ।ਕਿਉਂਕੇ ਪੰਜਾਬ ਚ ਲਗਭਗ 35 ਫ਼ੀਸਦ ਦਲਿਤ ਭਾਈਚਾਰਾ ਰਹਿੰਦਾ ਹੈ ਜੋ ਦੇਸ਼  ਦੀਆਂ ਸਾਰੀਆਂ ਸਟੇਟਾਂ ਤੋ ਵੱਡੀ ਗਿਣਤੀ ਹੈ। ਉਨਾਂ ਅੱਗੇ ਆਖਿਆ ਕਿ ਪਹਿਲਾਂ ਅਕਾਲੀ ਦਲ ਤੇ ਫਿਰ ਆਮ ਆਦਮੀ ਪਾਰਟੀ ਵੱਲੋ ਦਲਿੱਤ ਭਾਈਚਾਰੇ ਚੋ ਸੂਬੇ ਦਾ ਉਪ ਮੁੱਖ ਮੰਤਰੀ ਲਾਏ ਜਾਣ ਦਾ ਵਾਅਦਾ ਕੀਤਾ ਗਿਆ । ਪਰ ਦੋਵਾਂ ਪਾਰਟੀਆਂ ਨੇ ਆਪਣੇ ਸ਼ਾਸ਼ਨਕਾਲ ਚ ਦਲਿਤ ਭਾਈਚਾਰੇ ਨਾਲ ਧੋਖਾ ਕੀਤਾ ਤੇ ਕਿਸੇ ਵੀ ਦਲਿੱਤ ਆਗੂ ਨੂੰ ਉਪ ਮੁੱਖ ਮੰਤਰੀ ਨਹੀਂ ਬਣਾਇਆ ਗਿਆ । ਜੋ ਬੇ ਹੱਦ ਅਫ਼ਸੋਸ ਵਾਲੀ ਗੱਲ ਆਖੀ ਜਾ ਸਕਦੀ ਹੈ!ਜਦ ਕਿ ਕਾਂਗਰਸ ਪਾਰਟੀ ਵੱਲੋਂ ਦਲਿਤ ਵਰਗ ਨੂੰ ਹਮੇਸ਼ਾਂ ਮਾਣ ਸਨਮਾਨ ਦਿੱਤਾ ਗਿਆ । ਇਕੋਲਾਹਾ ਨੇ  ਉਸ ਤੋਂ ਅੱਗੇ ਕਿਹਾ ਕਿ  ਰਾਹੁਲ ਗਾਂਧੀ ਵੱਲੋਂ ਜਿੱਥੇ ਪਹਿਲਾਂ  ਮਲਿਕ ਅਰਜਨ ਖੜਗੇ ਨੂੰ ਆਲ ਇੰਡੀਆ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾ ਕਿ ਦਲਿਤਾਂ ਨੂੰ ਮਾਣ ਬਖਸ਼ਿਆ ਗਿਆ ਹੈ ,ਉੱਥੇ  ਹੁਣ ਚਰਨਜੀਤ ਸਿੰਘ ਚੰਨੀ ਨੂੰ ਕੰਪੇਨ ਕਮਿਟੀ ਦਾ ਚੇਅਰਪਰਸਨ  ਨਿਯੁਕਤ ਕੀਤਾ ਗਿਆ ਹੈ । ਉਨਾਂ ਫ਼ਖ਼ਰ ਤੇ ਦਾਅਵੇ ਨਾਲ ਆਖਿਆ ਕਿ ਕਾਂਗਰਸ ਹੀ ਅਸਲ ਚ ਦਲਿਤ ਵਰਗ ਦੇ ਹਿੱਤਾਂ ਦੀ ਰਖਵਾਲੀ ਤੇ ਸਤਕਾਰ ਕਰਨ ਵਾਲੀ ਪਾਰਟੀ ਹੈ ।ਉਨਾਂ ਅੰਤ ਚ ਇਹ ਵੀ ਆਖਿਆ ਕਿ ਇਹ ਕਾਂਗਰਸ ਪਾਰਟੀ ਹੀ ਹੈ ਜਿਸ ਵੱਲੋਂ  ਇਕ ਦਲਿੱਤ ਆਗੂ ਨੂੰ ਮਾਣ ਬਖਸ਼ਦਿਆਂ ਉਸ ਨੂੰ ਪੰਜਾਬ ਦਾ ਮੁੱਖ ਮੰਤਰੀ ਲਾਇਆ ਸੀ। ਕਾਂਗਰਸ ਆਗੂ  ਹਰਜਿੰਦਰ ਸਿੰਘ ਇਕੋਲਾਹਾ ਨੇ ਇਹ ਦਾਅਵਾ ਵੀ ਕੀਤਾ ਕਿ ਪੰਜਾਬ ਚ ਆਉਣ ਵਾਲੀ ਸਰਕਾਰ ਕਾਂਗਰਸ ਦੀ ਬਣਨਾ ਤਹਿ ਹੈ ।