ਪੌਦੇ ਲਗਾਏ .
ਲਾਇਨਜ਼ ਕਲੱਬ ਖੰਨਾ ਗ੍ਰੇਟਰ ਨੇ ਪੌਦੇ ਲਗਾ ਕੇ ਕੀਤੀ ਨਵੇਂ ਸੈਸ਼ਨ ਦੀ ਸ਼ੁਰੂਆਤ
ਖੰਨਾ, 3 ਜੁਲਾਈ (ਮਨਜੀਤ ਸਿੰਘ ਧੀਮਾਨ) - ਲਾਇਨਜ਼ ਕਲੱਬ ਖੰਨਾ ਗ੍ਰੇਟਰ ਦੀ ਟੀਮ ਨੇ ਆਪਣੇ ਨਵੇਂ ਚੁਣੇ ਗਏ ਪ੍ਰਧਾਨ ਮਨਜੀਤ ਸੌਂਦ ਦੀ ਅਗਵਾਈ ਹੇਠ ਨਵੇਂ ਸੈਸ਼ਨ ਦੇ ਪਹਿਲੇ ਦਿਨ ਹੀ ਪੌਦੇ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ। ਕਲੱਬ ਨੇ ਏ. ਐੱਸ. ਕਾਲਜ ਫਾਰ ਵੂਮੈਨ, ਖੰਨਾ ਦੇ ਮੈਦਾਨ ਵਿਚ ‘ਵਨ ਲਾਇਨ, ਵਨ ਟ੍ਰੀ’ ਮੁਹਿੰਮ ਦੇ ਹਿੱਸੇ ਵਜੋਂ ਪੌਦੇ ਲਗਾਏ। ਇਸ ਮੌਕੇ ਪ੍ਰਧਾਨ ਮਨਜੀਤ ਸੌਂਦ ਨੇ ਇੱਕ ਸਮਾਜਿਕ ਕਾਰਕੁਨ ਵਜੋਂ ਵਾਤਾਵਰਣ ਸੁਰੱਖਿਆ ਲਈ ਪੌਦੇ ਲਗਾਉਣ ਦੀ ਮਹੱਤਤਾ ''ਤੇ ਜ਼ੋਰ ਦਿੱਤਾ। ਜ਼ੋਨਲ ਚੇਅਰਪਰਸਨ ਸੁਰੇਸ਼ ਜੋਸ਼ੀ ਅਤੇ ਕਲੱਬ ਸਕੱਤਰ ਹਿਤੇਸ਼ ਚਾਂਦੀ ਨੇ ਲਾਇਨਜ਼ ਇੰਟਰਨੈਸ਼ਨਲ ਵਲੋਂ ਜੁਲਾਈ ਵਿਚ ਸ਼ੁਰੂ ਕੀਤੀ ਗਈ ‘ਵਨ ਲਾਇਨ, ਵਨ ਟ੍ਰੀ’ ਮੁਹਿੰਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਲਾਇਨਜ਼ ਰਾਜੇਸ਼ ਅਨੇਜਾ, ਅਨੁਰਾਗ ਕੁਮਾਰ ਅਤੇ ਨੰਦ ਲਾਲ ਨੇ ਵੀ ਸਮਾਗਮ ਵਿਚ ਆਪਣੇ ਵਿਚਾਰ ਪ੍ਰਗਟ ਕੀਤੇ।
