ਆਪ ਨੂੰ ਝਟਕਾ .

 
 *ਸਾਬਕਾ ਮੰਤਰੀ ਗੁਰਕੀਰਤ ਸਿੰਘ ਦੀ ਰਹਿਨੁਮਾਈ ਹੇਠ ਗੁਰਜੰਟ ਸਿੰਘ ਜੰਟੀ ਅਤੇ ਸੁਨੀਤਾ ਰਾਣੀ ਕਾਂਗਰਸ ਵਿੱਚ ਸ਼ਾਮਲ ਹੋਏ* 

ਖੰਨਾ 4 ਜੁਲਾਈ (ਮਨਜੀਤ ਸਿੰਘ ਧੀਮਾਨ)-- --ਹਲਕਾ ਖੰਨਾ ਦੇ ਪਿੰਡ ਇਕੋਲਾਹੀ ਵਿਖੇ ਆਮ ਆਦਮੀ ਪਾਰਟੀ (ਆਪ) ਨੂੰ ਉਸ ਵੇਲੇ ਬਹੁਤ ਵੱਡਾ ਝਟਕਾ ਲੱਗਾ, ਜਦੋਂ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਕੇ ਅਤੇ ਕਾਂਗਰਸ ਪਾਰਟੀ ਦੀ ਲੋਕ-ਪੱਖੀ ਸੋਚ ਤੋਂ ਪ੍ਰਭਾਵਿਤ ਹੋ ਕੇ ਪ੍ਰਮੁੱਖ ਆਗੂ ਗੁਰਜੰਟ ਸਿੰਘ ਜੰਟੀ ਅਤੇ ਸੁਨੀਤਾ ਰਾਣੀ ਆਪਣੇ ਦਰਜਨਾਂ ਸਾਥੀ ‘ਆਪ’ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਇਹ ਸਾਰੇ ਪਰਿਵਾਰ ਸਾਬਕਾ ਕੈਬਨਿਟ ਮੰਤਰੀ  ਗੁਰਕੀਰਤ ਸਿੰਘ ਦੀ ਰਹਿਨੁਮਾਈ ਹੇਠ ਰਸਮੀ ਤੌਰ ’ਤੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ। ਸਾਬਕਾ ਮੰਤਰੀ ਗੁਰਕੀਰਤ ਸਿੰਘ ਨੇ ਗੁਰਜੰਟ ਸਿੰਘ ਜੰਟੀ, ਸੁਨੀਤਾ ਰਾਣੀ ਅਤੇ ਉਹਨਾਂ ਨਾਲ ਆਏ ਸਾਰੇ ਆਗੂਆਂ ਤੇ ਵਰਕਰਾਂ ਨੂੰ ਸਿਰੋਪਾਓ ਪਾ ਕੇ ਪਾਰਟੀ ਵਿੱਚ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿੱਚ ਪੂਰਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿਵਾਇਆ।ਕਾਂਗਰਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਗੁਰਜੰਟ ਸਿੰਘ ਜੰਟੀ ਅਤੇ ਸੁਨੀਤਾ ਰਾਣੀ ਨੇ ਸਾਂਝੇ ਤੌਰ 'ਤੇ ਆਖਿਆ ਕਿ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ, ਲਾਰੇ-ਲੱਪਿਆਂ ਅਤੇ ਝੂਠੇ ਵਾਅਦਿਆਂ ਤੋਂ ਲੋਕ ਬੁਰੀ ਤਰ੍ਹਾਂ ਅੱਕ ਚੁੱਕੇ ਹਨ। ਉਨ੍ਹਾਂ ਕਿਹਾ, "ਅਸੀਂ ਕਾਂਗਰਸ ਪਾਰਟੀ ਦੀਆਂ ਲੋਕ-ਹਿਤੈਸ਼ੀ ਨੀਤੀਆਂ ਅਤੇ ਸਾਬਕਾ ਮੰਤਰੀ  ਗੁਰਕੀਰਤ ਸਿੰਘ ਜੀ ਦੀ ਇਲਾਕੇ ਪ੍ਰਤੀ ਹਮੇਸ਼ਾ ਰਹੀ ਸਕਾਰਾਤਮਕ ਸੋਚ ਅਤੇ ਵਿਕਾਸਵਾਦੀ ਨੀਤੀਆਂ ਤੋਂ ਖੁਸ਼ ਹੋ ਕੇ ਇਹ ਫੈਸਲਾ ਲਿਆ ਹੈ। ਕਾਂਗਰਸ ਹੀ ਪੰਜਾਬ ਨੂੰ ਮੁੜ ਖੁਸ਼ਹਾਲੀ ਅਤੇ ਤਰੱਕੀ ਦੀ ਲੀਹ ’ਤੇ ਲਿਆ ਸਕਦੀ ਹੈ।"ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ  ਗੁਰਕੀਰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਪਛਤਾ ਰਹੇ ਹਨ ਅਤੇ ਪਿੰਡਾਂ ਵਿੱਚ ਕਾਂਗਰਸ ਪਾਰਟੀ ਦਾ ਗ੍ਰਾਫ਼ ਲਗਾਤਾਰ ਉੱਚਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰਜੰਟ ਸਿੰਘ ਜੰਟੀ, ਸੁਨੀਤਾ ਰਾਣੀ ਅਤੇ ਇਨ੍ਹਾਂ ਦੇ ਸਾਰੇ ਸਾਥੀਆਂ ਦੇ ਆਉਣ ਨਾਲ ਪਿੰਡ ਇਕੋਲਾਹੀ ਅਤੇ ਹਲਕੇ ਅੰਦਰ ਕਾਂਗਰਸ ਪਾਰਟੀ ਬਹੁਤ ਜ਼ਿਆਦਾ ਮਜ਼ਬੂਤ ਹੋਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਹਲਕੇ ਦੇ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਦਿਨ-ਰਾਤ ਇੱਕ ਕਰੇਗੀ। ਇਸ ਮੌਕੇ  ਐਸ਼ਵੀਰ ਸਿੰਘ,  ਅਰਮਾਨ ਸਿੰਘ, ਸਰਦਾਰ ਯੁਵਰਾਜ ਸਿੰਘ , ਰਣਜੀਤ ਸਿੰਘ ਜੀਤੀ,  ਗੌਰਵਪ੍ਰੀਤ ਸਿੰਘ, ਸਰਦਾਰ ਅਜੈਪ੍ਰੀਤ ਸਿੰਘ,  ਰਣਜੀਤ ਸਿੰ, ਕੈਸਦੀਨ,  ਕਸ਼ਮੀਰ ਸਿੰਘ, ਸਰਦਾਰ ਹੈਪੀ ਮੈਸੋਂ, ਮਿਸ ਸਲਾਮਤਾ,  ਅੰਸ਼ਦੀਪ ਸਿੰਘ, ਕਰਮਜੀਤ ਕੌਰ, ਮਿਸ ਮਲਕੀਤ ਕੌਰ ਅਤੇ ਹੋਰ ਕਈ ਪਰਿਵਾਰ ਸ਼ਾਮਿਲ ਹਨ।ਇਸ ਮੌਕੇ ਸਾਬਕਾ ਪ੍ਰਧਾਨ ਕਮਲਜੀਤ ਸਿੰਘ ਲੱਧੜ, ਸ ਲਛਮਣ ਸਿੰਘ ਗਰੇਵਾਲ,ਹਰਜਿੰਦਰ ਸਿੰਘ ਇਕੋਲਾਹਾ ਬਲਾਕ ਪ੍ਰਧਾਨ, ਹਰਜੀਤ ਕੌਰ ਰਾਣੋ ਹਲਕਾ ਖੰਨਾ ਕੋਆਰਡੀਨੇਟਰ, ਕੈਪਟਨ ਮੇਹਰ ਸਿੰਘ ਇਕੋਲਾਹੀ, ਬੀਰ ਸਿੰਘ ਸਾਬਕਾ ਸਰਪੰਚ ਗੁਰਦੀਪ ਸਿੰਘ ਸਾਬਕਾ ਸਰਪੰਚ ਗੰਡਾ ਸਿੰਘ ਸਾਬਕਾ ਸਰਪੰਚ, ਹਰਦੀਪ ਸਿੰਘ, ਸੇਵਾ ਸਿੰਘ ਆਦਿ ਹਾਜ਼ਰ ਸਨ।