ਫ਼ਸਲ ਡੁੱਬੀ .
ਸੂਏ ਵਿੱਚ ਦੂਜੀ ਵਾਰ ਪਾੜ ਪੈਣ ਕਾਰਨ ਕਿਸਾਨਾਂ ਦੀ 70 ਏਕੜ ਤੋਂ ਵੱਧ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬੀ
ਖੰਨਾ 4 ਜੁਲਾਈ ਮਨਜੀਤ ਸਿੰਘ ਧੀਮਾਨ --ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਫ਼ਸਲਾਂ ਦੀ ਸਿੰਜਾਈ ਲਈ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਮਕਸਦ ਨਾਲ ਪੱਕੇ ਸੂਇਆਂ ਦਾ ਜਾਲ ਵਿਛਾਇਆ ਜਾ ਰਿਹਾ ਹੈl ਗੌਰ ਤਲਬ ਹੈ ਕਿ ਸਰਕਾਰ ਨੇ ਜੋ ਇਹ ਰਜਵਾਏ ਪੱਕੇ ਕੀਤੇ ਹਨ ਜਿਸ ਵਿੱਚ ਲਗਾਇਆ ਗਿਆ ਮਟੀਰੀਅਲ ਬਿਲਕੁਲ ਹੀ ਹਲਕਾ ਲੱਗਦਾ ਜਾਪ ਰਿਹਾ ਹੈ l ਇਨਾ ਪੱਕਾ ਮਟੀਰੀਅਲ ਲੱਗਣ ਦੇ ਬਾਵਜੂਦ ਸੂਏ ਵਿੱਚ ਪਾੜਾ ਕਿਵੇਂ ਪੈ ਗਿਆ l ਸੂਏ ਵਿੱਚ ਇਨਾ ਵੱਡਾ ਪਾੜ ਲੱਗਣ ਦੇ ਬਾਵਜੂਦ ਇਸ ਵਿੱਚ ਵਰਤਿਆ ਗਿਆ ਮਟੀਰੀਅਲ ਘਟੀਆ ਗੁਣਵਤਾ ਦੀ ਝਲਕ ਦਿਖਾਈ ਦੇ ਰਹੀ ਹੈ l ਜੋ ਇਹ ਇੱਕ ਜਾਂਚ ਦਾ ਵਿਸ਼ਾ ਹੈ l ਇਹਨਾਂ ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਦੀ ਬਰੀਕੀ ਤੇ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ l ਇਨ ਰਜਵਾਹਿਆਂ ਨੂੰ ਬਣਾਉਣ ਲਈ ਕਿਤੇ ਨਾ ਕਿਤੇ ਸਰਕਾਰੀ ਨਹਿਰੀ ਮਹਿਕਮੇ ਵੱਲੋਂ ਕੁਤਾਹੀ ਵਰਤੀ ਗਈ ਹੈ l ਜਦਕਿ ਅੱਗਿਓਂ ਮੋਘੇ ਵਾਲੀ ਜਗ੍ਹਾ ਤੰਗ ਹੋਣ ਕਾਰਨ ਕਈ ਥਾਵਾਂ ’ਤੇ ਪਾੜ ਪੈ ਰਹੇ ਹਨ। ਇਸੇ ਤਰ੍ਹਾਂ ਹਲਕਾ ਪਾਇਲ ਦੇ ਪਿੰਡ ਨਸਰਾਲੀ ਨੇੜੇ ਬਣੇ ਨਵੇਂ ਨਹਿਰੀ ਸੂਏ ਵਿੱਚ ਦੂਜੀ ਵਾਰ ਪਾੜ ਪੈਣ ਕਾਰਨ ਕਿਸਾਨਾਂ ਦੀ 70 ਏਕੜ ਤੋਂ ਵੱਧ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਇਸ ਘਟਨਾ ਨੇ ਸੂਆ ਪੱਕਾ ਕਰਨ ਸਮੇਂ ਵਰਤੀ ਸਮੱਗਰੀ ਦੀ ਗੁਣਵੱਤਾ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਜਸਵੰਤ ਸਿੰਘ ਨਸਰਾਲੀ ਅਤੇ ਨੰਬਰਦਾਰ ਹਾਕਮ ਸਿੰਘ ਨਸਰਾਲੀ ਨੇ ਕਿਹਾ ਕਿ ਖੇਤਾਂ ਨੂੰ ਨਹਿਰੀ ਪਾਣੀ ਦੇਣਾ ਸਰਕਾਰ ਦਾ ਚੰਗਾ ਕਦਮ ਹੈ, ਪਰ ਸੂਏ ਦਾ ਵਾਰ-ਵਾਰ ਟੁੱਟਣਾ ਉਸਾਰੀ ਕਾਰਜਾਂ ਵਿੱਚ ਹੋਈ ਗੜਬੜੀ ਵੱਲ ਇਸ਼ਾਰਾ ਕਰਦਾ ਹੈ। ਪਾਣੀ ਦੀ ਮਾਰ ਕਾਰਨ ਕਿਸਾਨਾਂ ਵੱਲੋਂ ਤਿਆਰ ਝੋਨੇ ਦੀ ਪਨੀਰੀ ਗਲ ਚੁੱਕੀ ਹੈ। ਪੀੜਤ ਕਿਸਾਨਾਂ ਜਸਵੀਰ ਸਿੰਘ ਜੱਸੀ, ਜਿੰਦਰ ਸਿੰਘ ਪੁਆਦੜ੍ਹਾ, ਲਖਵੀਰ ਸਿੰਘ ਲੱਖੀ, ਦਿਲਪ੍ਰੀਤ ਸਿੰਘ ਬੈਦਵਾਨ ਅਤੇ ਬਿੱਲਾ ਈਸੜੂ ਨੇ ਦੱਸਿਆ ਕਿ ਝੋਨਾ ਡੁੱਬਣ ਕਾਰਨ ਹੁਣ ਉਨ੍ਹਾਂ ਨੂੰ ਖਾਦ, ਦਵਾਈ, ਪਨੀਰੀ, ਲਵਾਈ ਅਤੇ ਟਰੈਕਟਰ ਨਾਲ ਕੱਦੂ ਕਰਨ ਸਮੇਤ ਡੀਜ਼ਲ ਦਾ ਸਾਰਾ ਖ਼ਰਚਾ ਦੁਬਾਰਾ ਝੱਲਣਾ ਪਵੇਗਾ, ਜਿਸ ਨਾਲ ਉਨ੍ਹਾਂ ’ਤੇ ਆਰਥਿਕ ਬੋਝ ਬਹੁਤ ਵੱਧ ਗਿਆ ਹੈ। ਕਿਸਾਨਾਂ ਨੇ ਸੂਆ ਟੁੱਟਣ ਦਾ ਮੁੱਖ ਕਾਰਨ ਦੱਸਦਿਆਂ ਕਿਹਾ ਕਿ ਅੱਗੇ ਮੋਘਾ ਬਹੁਤ ਤੰਗ ਹੈ, ਜਦਕਿ ਪਿੱਛੋਂ ਪਾਣੀ ਦਾ ਵਹਾਅ ਬਹੁਤ ਤੇਜ਼ ਹੈ। ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਾਰਨ ਇਸ ਜਗ੍ਹਾ ਦੁਬਾਰਾ ਪਾੜ ਪੈ ਗਿਆ ਹੈ। ਕਿਸਾਨਾਂ ਨੇ ਨਹਿਰੀ ਵਿਭਾਗ ਤੋਂ ਮੰਗ ਕੀਤੀ ਕਿ ਖ਼ਰਾਬ ਹੋਈਆਂ ਫ਼ਸਲਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਸੂਏ ਦੀ ਮੁਰੰਮਤ ਕਰ ਕੇ ਇਸ ਦਾ ਪੱਕਾ ਬੰਦੋਬਸਤ ਕੀਤਾ ਜਾਵੇ। ਜਦੋਂ ਇਸ ਸਬੰਧੀ ਨਹਿਰੀ ਵਿਭਾਗ ਦੇ ਜੇ ਈ ਮਾਨਵ ਜਿੰਦਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਅਗਲੇ ਮੋਘੇ ਬੰਦ ਹੋਣ ਕਾਰਨ ਪਾਣੀ ਓਵਰਫਲੋਅ ਹੋ ਗਿਆ ਸੀ, ਜਿਸ ਕਰ ਕੇ ਸੂਏ ਵਿੱਚ ਪਾੜ ਪੈ ਗਿਆ। ਉਨ੍ਹਾਂ ਭਰੋਸਾ ਦਿੱਤਾ ਕਿ ਹੁਣ ਇਸ ਸਮੱਸਿਆ ਦਾ ਜਲਦੀ ਹੀ ਪੱਕਾ ਹੱਲ ਕਰ ਦਿੱਤਾ ਜਾਵੇਗਾ।
ਕਿਸਾਨ ਆਗੂਆਂ ਇਸ ਮੌਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ l
