ਮੀਟਿੰਗ ਹੋਈ .
*ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਸਰਕਲ ਖੰਨਾ ਦੀ ਮੀਟਿੰਗ ਹੋਈ*
*ਮੰਗਾਂ ਨਾ ਮੰਨਣ ਕਾਰਨ ਸਰਕਾਰ ਵਿਰੁੱਧ ਸੂਬਾ ਕਮੇਟੀ ਵੱਲੋਂ ਧਰਨੇ ਅਤੇ ਰੋਸ਼ ਪ੍ਰਦਰਸ਼ਨ ਕੀਤੇ ਜਾਣਗੇ -- ਆਗੂ*
*ਮਾਨਯੋਗ ਹਾਈਕੋਰਟ ਵਲੋਂ ਸਰਕਾਰ ਦੀ ਝਾੜ ਝੰਬ ਕਰਨ ਤੋਂ ਬਾਅਦ ਵੀ ਅਦਾਇਗੀ ਨਹੀਂ ਕੀਤੀ*
ਖੰਨਾ 4 ਜੁਲਾਈ (ਮਨਜੀਤ ਸਿੰਘ ਧੀਮਾਨ--) ਬੀਤੇ ਦਿਨੀਂ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਸਰਕਲ ਖੰਨਾ ਦੀ ਮਹੀਨਾਵਾਰ ਮੀਟਿੰਗ ਪ੍ਰੇਮ ਭੰਡਾਰੀ ਪਾਰਕ ਖੰਨਾ ਵਿਖੇ ਸਰਕਲ ਪ੍ਰਧਾਨ ਹਰਬੰਸ ਸਿੰਘ ਦੋਬੁਰਜੀ ਦੀ ਪ੍ਰਧਾਨਗੀ ਹੇਠ ਹੋਈ l ਜਿਸ ਵਿੱਚ ਖੰਨਾ ਸਰਕਲ ਦੇ ਸਮੂਹ ਮੰਡਲ ਯੂਨਿਟਾ ਦੇ ਪ੍ਰਧਾਨ ਸਕੱਤਰ ਸਾਹਿਬਾਨ ਤੋਂ ਇਲਾਵਾ ਸਰਕਲ ਕਮੇਟੀ ਦੇ ਆਹੁਦੇਦਾਰਾਂ ਸ਼ਾਮਲ ਹੋਈ । ਮੀਟਿੰਗ ਦੀ ਕਾਰਵਾਈ ਸਬੰਧੀ ਸਰਕਲ ਪ੍ਰਧਾਨ ਹਰਬੰਸ ਸਿੰਘ ਦੋਬੁਰਜੀ,ਸਰਕਲ ਸਕੱਤਰ ਇੰਦਰਜੀਤ ਸਿੰਘ ਅਕਾਲ ਅਤੇ ਸਰਕਲ ਪ੍ਰੈਸ ਸਕੱਤਰ ਪ੍ਰਦੀਪ ਕੁਮਾਰ ਨੇ ਸਾਂਝੇ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਪੈਨਸ਼ਨਰਜ਼ ਦੀ ਮੰਗਾਂ ਮਸਲਿਆਂ ਨੂੰ ਹੱਲ ਕਰਨ ਲਈ ਸੰਜੀਦਾ ਨਹੀਂ ਹੈ l ਜਿਸ ਕਾਰਨ ਪੈਨਸ਼ਨਰਾਂ ਵਿੱਚ ਭਾਰੀ ਬੇਚੈਨੀ ਅਤੇ ਰੋਸ ਪਾਇਆ ਜਾ ਰਿਹਾ ਹੈ। ਕਿਉਂ ਕਿ ਮੁਲਾਜ਼ਮਾਂ ਵਲੋਂ ਲੰਮੇ ਤੇ ਕੁਰਬਾਨੀਆਂ ਭਰੇ ਸੰਘਰਸ਼ਾਂ ਸਦਕਾ ਆਪਣੀ ਸੇਵਾ ਹਾਲਤਾਂ ਨਾਲ਼ ਕੀਤੀਆ ਗਈਆ ਪ੍ਰਾਪਤੀਆਂ ਨੂੰ ਵੀ ਸਰਕਾਰ ਵਲੋਂ ਇਕ ਇਕ ਕਰਕੇ ਖੋਰਾ ਲਾਇਆ ਜਾ ਰਿਹਾ ਹੈ । ਪੈਨਸ਼ਨਰਜ਼ ਦੀਆਂ ਮੰਗਾਂ ਜਿਵੇਂ ਕਿ 010.1-2016 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਜ਼ ਲਈ ਘੱਟੋ ਘੱਟ 2.59 ਦੇ ਫੈਕਟਰ ਲਾਗੂ ਕਰਨਾ, ਬਿਜਲੀ ਕਨਸੈਸਨ ਦੇਣਾ, ਕੈਸ਼ ਲੈਸ ਟਰੀਟਮੈਂਟ ਸਕੀਮ ਮੁੜ ਚਾਲੂ ਕਰਨਾ, ਬਕਾਇਆ ਡੀ.ਏ ਅਤੇ ਡੀ,ਏ.ਦੀਆ ਕਿਸ਼ਤਾਂ ਦਾ ਬਕਾਇਆ ਦੇਣ, ਜਿਸ ਸਬੰਧੀ ਮਾਨਯੋਗ ਹਾਈਕੋਰਟ ਵਲੋਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ ਪਰ ਅਦਾਇਗੀ ਨਹੀਂ ਕੀਤੀ ਜਾ ਰਹੀ,ਨਿੱਜੀਕਰਨ ਦੀ ਨੀਤੀ ਬੰਦ ਕਰਨ, ਪੈਨਸ਼ਨਰਾਂ ਨੂੰ ਪੇ ਕਮੀਸਨ ਦਾ ਬਕਾਇਆ ਯਕ ਮੁਸ਼ਤ ਦੇਣਾ, 23 ਸਾਲ ਸਾਲਾਨਾ ਤਰੱਕੀ ਸਾਰੇ ਪੈਨਸ਼ਨਰਜ਼ ਨੂੰ ਬਿਨਾਂ ਸ਼ਰਤ ਦੇਣਾ ,2006 ਤੋਂ 25 ਸਾਲਾ ਦੀ ਸੇਵਾ ਪੂਰੀ ਕਰਨ ਤੇ ਪੂਰੀ ਪੈਨਸ਼ਨ ਦੇਣ,200/-ਰੁਪਏ ਡਿਵੈਲਪਮੈਂਟ ਟੈਕਸ ਪ੍ਰੀਤੀ ਮਹੀਨਾਂ ਕਟਣਾ ਬੰਦ ਕਰਨਾ, ਮੈਡੀਕਲ ਭੱਤੇ ਵਿੱਚ ਵਾਧਾ ਕਰਣ ਆਦਿ ਮੁੱਖ ਮੰਗਾਂ ਨਾਂ ਮੰਨਣ ਦੀ ਭਰਪੂਰ ਨਿਖੇਧੀ ਕੀਤੀ ਗਈ।
ਪੰਜਾਬ ਸਰਕਾਰ ਦੀ ਇਸ ਮੁਲਾਜ਼ਮ ਮਾਰੂ ਤੇ ਪੈਨਸ਼ਨਰਜ਼ ਵਿਰੋਧੀ ਪਹੁੰਚ ਵਿਰੁੱਧ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ 1ਜੁਲਾਈ ਤੋਂ 10 ਜੁਲਾਈ ਤੱਕ ਵਿਧਾਇਕਾ , ਮੰਤਰੀਆਂ ਦੀ ਰਿਹਾਇਸ਼ ਦੇ ਬਾਹਰ ਘੜੇ ਭੰਨੇ ਜਾਣਗੇ ਤੇ ਰੋਸ ਦਾ ਪ੍ਰਗਟਾਵਾ ਕੀਤਾ ਜਾਵੇਗਾ l ਉਨ੍ਹਾਂ ਕਿਹਾ ਕਿ 17 ਜੁਲਾਈ 2026 ਨੂੰ ਸੂਬਾ ਪੱਧਰੀ ਵਿਸ਼ਾਲ ਮਹਾਂ ਰੈਲੀ ਦਾਣਾ ਮੰਡੀ ਸੈਕਟਰ 39 ਚੰਡੀਗੜ੍ਹ ਵਿਖੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਕੀਤੀ ਜਾਵੇਗੀ ਉਪਰੰਤ ਰੋਸ ਮਾਰਚ ਕੀਤਾ ਜਾਵੇਗਾ।ਜੇਕਰ ਫਿਰ ਵੀ ਸਰਕਾਰ ਜ਼ੋ ਸੱਤਾ ਦੇ ਨਸ਼ੇ ਵਿਚ ਮਦਹੋਸ਼ ਹੈ ਦੀ ਨੀਂਦ ਨਾ ਖੁਲੀ ਤਾਂ ਮੰਗਾਂ ਮਸਲਿਆਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ 29 ਜੁਲਾਈ 2026 ਨੂੰ ਸੰਗਰੂਰ ਵਿਖੇ ਸੂਬਾ ਪੱਧਰੀ ਵਿਸ਼ਾਲ ਰੋਸ ਧਰਨਾ ਦਿੱਤਾ l ਜਾਵੇਗਾ ਜਿਸ ਵਿੱਚ ਖੰਨਾ ਸਰਕਲ ਦੀ ਸਰਕਲ ਕਮੇਟੀ ਆਹੁਦੇਦਾਰਾਂ ਦੀ ਅਗਵਾਈ ਅਤੇ ਮੰਡਲ ਯੂਨਿਟਾਂ ਖੰਨਾ, ਗੋਬਿੰਦਗੜ੍ਹ, ਦੋਰਾਹਾ, ਅਮਲੋਹ ਅਤੇ ਸਰਹਿੰਦ ਮੰਡਲ ਯੂਨਿਟਾ ਦੇ ਪ੍ਰਧਾਨ/ਸਕੱਤਰਾ ਦੀ ਅਗਵਾਈ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ । ਇਸ ਮੀਟਿੰਗ ਵਿੱਚ ਸਰਵਸ਼੍ਰੀ ਗੁਰਸੇਵਕ ਸਿੰਘ ਮੋਹੀ,ਮੋਹਨ ਸਿੰਘ ਸ਼ੰਭੂ, ਸੁਖਵਿੰਦਰ ਸਿੰਘ ਸੁੱਖਾ, ਹਰਬੰਸ ਸਿੰਘ ਦੋਬੁਰਜੀ, ਪ੍ਰਦੀਪ ਕੁਮਾਰ,ਰਾਮ ਗੋਪਾਲ, ਰਛਪਾਲ ਸਿੰਘ,ਸਰਜੀਤ ਸਿੰਘ, ਬਲਜੀਤ ਸਿੰਘ ਖਟੜਾ, ਗੁਰਮੀਤ ਸਿੰਘ ਅਤੇ ਇੰਦਰਜੀਤ ਸਿੰਘ ਅਕਾਲ, ਨਰਿੰਦਰ ਕੁਮਾਰ ਸ਼ਾਹੀ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।
