ਕਦਰ ਸਮੇਂ ਦੀ .
ਸਮਾਂ ਜਦ ਤੇਰੇ ਕੋਲ ਹੈ,
ਤੈਨੂੰ ਉਹਦੀ ਪਰਵਾਹ ਨਹੀਂ
ਰੇਤ ਦੇ ਵਾਂਗੂ ਬਿਖਰ ਗਿਆ ਜਦ
ਫਿਰ ਲੱਭਣਾ ਤੈਨੂੰ ਰਾਹ ਨਹੀਂ..
ਬਚਪਨ, ਜਵਾਨੀ ਫੇਰ ਬੁਢਾਪਾ ਇਕ ਦਿਨ
ਸਭ 'ਤੇ ਆਉਣਾ ਹੁੰਦਾ ਹੈ।
ਸਮੇਂ ਦੀ ਬੱਲਿਆ ਖੇਡ ਹੈ ਸਾਰੀ,
ਇਹਨੇ ਸਭ ਨੂੰ ਹੀ ਹਰਾਉਣਾ ਹੁੰਦਾ ਹੈ।
ਇਹ ਧਰਤੀ, ਚੰਦਾ, ਸੂਰਜ ,ਤਾਰੇ,
ਸਾਰੇ ਹੀ ਸਮੇਂ 'ਚ ਬੱਧੇ ਹੁੰਦੇ ਨੇ।
ਜਾਣਦੇ ਸਮਝਦੇ ਇਸਦਾ ਮੁੱਲ,
ਜੋ ਅਸਲ ਸੁਚੱਜੇ ਹੁੰਦੇ ਨੇ।
ਤੂੰ ਵੀ ਜਾਣ ਸਹੀ, ਪਹਿਚਾਣ ਸਹੀ,
ਕੀ ਰੁੱਤਾਂ ਤੈਨੂੰ ਕਹਿੰਦੀਆਂ ਨੇ।
ਸਮੇਂ ਬਰਾਬਰ ਚੱਲਿਆ ਕਰ,
ਜਿਵੇਂ ਰੁੱਤਾਂ ਬਦਲਦੀਆਂ ਰਹਿੰਦੀਆਂ ਨੇ।
ਪ੍ਰਬਲ ਇਰਾਦੇ ਨੇਕ ਜੋ ਤੇਰੇ,
ਫੇਰ ਸਮਾਂ ਵੀ ਈਨ ਮੰਨ ਲੈਂਦਾ ਹੈ।
ਜੇ ਨੀਂਦ ਪਿਆਰੀ ਜਵਾਨਾਂ ਤੈਨੂੰ,
ਸੁਧਰੋ ਕਿ ਘੱਟ ਸਮਾਂ ਹੁਣ ਰਹਿੰਦਾ ਹੈ।
ਉੱਠ ਜਾ ਉੱਠ ਕੇ ਖੜ੍ਹ ਜਾ ਹੁਣ,
ਹੱਕ ਲਈ ਆਪਣੇ ਅੜ ਜਾ ਹੁਣ।
ਮਜਬੂਰੀ ਦੇ ਤੋੜ ਕੇ ਪਿੰਜਰੇ ,
ਖੁਦ ਲਈ ਖੁਦ ਹੀ ਲੜ ਜਾ ਹੁਣ।
ਕਰ ਜਾ ਕੁਝ ਕਰਾਮਾਤ ਕਿ,
ਸਿਧਾਰਥ 'ਸਮਾਂ' ਇਹ ਤੈਨੂੰ ਕਹਿੰਦਾ ਹੈ।
ਉੱਠ ਜਾ ਉੱਠ ਕੇ ਖੜ੍ਹ ਜਾ ਹੁਣ,
ਕਿ ਘੱਟ ਸਮਾਂ ਹੁਣ ਰਹਿੰਦਾ ਹੈ।
ਉੱਠ ਜਾ ਉੱਠ ਕੇ ਖੜ੍ਹ ਜਾ ਹੁਣ,
ਕਿ ਘੱਟ ਸਮਾਂ ਹੁਣ ਰਹਿੰਦਾ ਹੈ।।
---ਸਿਧਾਰਥ