ਜਾਅਲੀ NOC ਘੁਟਾਲਾ .
ਜਾਅਲੀ NOC ਘੁਟਾਲੇ ਨੇ ਸਰਕਾਰੀ ਦਫ਼ਤਰਾਂ ਦੇ ਕੰਮਕਾਜ 'ਤੇ ਕਈ ਵੱਡੇ ਸਵਾਲ ਖੜ੍ਹੇ ਕਰ ਦਿੱਤੇ --ਸਰਬਜੀਤ ਕੰਗ
ਇਸ ਗੋਰਖਧੰਦੇ ਵਿੱਚ ਸ਼ਾਮਲ ਸਬੰਧਿਤ ਉੱਚ ਅਧਿਕਾਰੀਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਖੰਨਾ, 8 ਜੁਲਾਈ (ਮਨਜੀਤ ਸਿੰਘ ਧੀਮਾਨ )----ਖੰਨਾ ਪਿਛਲੇ ਕੁਝ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੇ ਜਾਅਲੀ ਐਨ�"ਸੀ ਘੁਟਾਲੇ ਨੇ ਸਰਕਾਰੀ ਦਫ਼ਤਰਾਂ ਦੇ ਕੰਮਕਾਜ 'ਤੇ ਕਈ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਮਾਮਲੇ ਨੂੰ ਲੈ ਕੇ ਜਿੱਥੇ ਆਮ ਜਨਤਾ ਵਿੱਚ ਰੋਸ ਹੈ, ਉੱਥੇ ਹੀ ਹੁਣ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਵੀ ਤੇਜ਼ ਹੋ ਗਈ ਹੈ।ਇਸ ਮਾਲਲੇ ‘ਚ ਸਰਬਜੀਤ ਸਿੰਘ ਕੰਗ ਅਤੇ ਮਨਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਜਾਅਲੀ NOC ਮਾਮਲੇ ਵਿੱਚ ਸਿਰਫ਼ ਹੇਠਲੇ ਪੱਧਰ ਦੇ ਮੁਲਾਜ਼ਮਾਂ ਜਾਂ ਆਮ ਲੋਕਾਂ 'ਤੇ ਕਾਰਵਾਈ ਕਰਕੇ ਖਾਨਾਪੂਰਤੀ ਨਾ ਕੀਤੀ ਗਈ ਹੈ। ਇਸ ਗੋਰਖਧੰਦੇ ਵਿੱਚ ਸ਼ਾਮਲ ਸਬੰਧਿਤ ਉੱਚ ਅਧਿਕਾਰੀਆਂ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਸਰਕਾਰੀ ਦਫ਼ਤਰਾਂ ਵਿੱਚ ਅਧਿਕਾਰੀਆਂ ਦੀ ਮਿਲੀਭੁਗਤ ਜਾਂ ਅਣਗਹਿਲੀ ਤੋਂ ਬਿਨਾਂ ਅਜਿਹਾ ਫਰਜ਼ੀਵਾੜਾ ਸੰਭਵ ਨਹੀਂ ਹੈ।ਜੇਕਰ ਪ੍ਰਸ਼ਾਸਨ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਚਾਹੁੰਦਾ ਹੈ, ਤਾਂ ਉਹਨਾਂ ਉੱਚ ਅਧਿਕਾਰੀਆਂ ਨੂੰ ਵੀ ਕਾਨੂੰਨ ਦੇ ਘੇਰੇ ਵਿੱਚ ਲਿਆ ਕੇ ਬਣਦੀ ਕਾਨੂੰਨੀ ਕਾਰਵਾਈ ਕਰੇ। ਜਿਨ੍ਹਾਂ ਦੀ ਕਲਮ ਹੇਠਾਂ ਇਹ ਜਾਅਲੀ ਦਸਤਾਵੇਜ਼ ਤਿਆਰ ਹੋਏ ਹਨ।
ਇਹ ਜਾਅਲੀ NOC ਦਸਤਾਵੇਜ਼ ਬਣਾਉਣ ਦਾ ਮਾਮਲਾ 2022 ‘ਚ ਸ਼ੁਰੂ ਹੋਇਆ ਸੀ। ਤੋਂ ਬਾਅਦ ਗਿਆਰਾਂ ਤਹਸੀਲਦਾਰ ਆਏ । ਪੰਜ ਰਿਜ਼ਸਟਰੀ ਕਲਰਕ ਆਏ ਜਿੰਨ੍ਹਾਂ ਵੱਲੋ ਲਗਾਤਾਰ ਇਹ ਜਾਲੀ ਦਸਤਾਵੇਜ਼ ਬਣਾਉਣ ਕੇ ਰਿਜ਼ਸਟਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਐਸਡੀਐਮ ਸਾਹਿਬ ਨੇ ਹੇਠਲੇ ਪੱਧਰ ਦੇ ਮੁਲਾਜ਼ਮਾਂ ਤੇ ਕਾਰਵਾਈ ਕੀਤੀ ਹੈ । ਜਿਸ ਤੇ ਅਸੀਂ ਸੰਤੁਸਟ ਨਹੀਂ ।ਕਿਉਂ ਕਿ ਵੱਡੇ ਮਗਰ ਮੱਛਾਂ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ। ਪਰ ਜਾਅਲੀ NOC ਬਣਾ ਕੇ ਇੰਨਾਂ ਵੱਡੇ ਮੱਗਰ ਮੱਛਾਂ ਵੱਲੋਂ ਪੰਜਾਬ ਸਰਕਾਰ ਦਾ ਕਰੋੜਾਂ ਦਾ ਮਾਲੀ ਨੁਕਸਾਨ ਕੀਤਾ ਹੈ। ਅਸੀਂ ਇਸ ਮਾਮਲੇ ‘ਚ ਦੁੱਦ ਦਾ ਦੁੱਧ ਪਾਣੀ ਦਾ ਪਾਣੀ ਕਰਨ ਲਈ 182 ਰਿਜ਼ਸਟਰੀਆਂ ਕਢਾਈਆਂ ਸਨ। ਜਿਸ ‘ਚ 92 ਰਿਜਸਟਰੀਆਂ ਦੀਆਂ ਐਨ�"ਸੀ ਬਿਲਕੁੱਲ ਜਾਅਲੀ ਨਿਕਲੀਆਂ ਸਨ। ਜਿਸ ਤੇ ਐਸਡੀਐਮ ਖੰਨਾ ਵੱਲੋਂ 35 ਤੇ ਕਾਰਵਾਈ ਕਰਨ ਲਈ ਡੀਐਸਪੀ ਸਾਹਿਬ ਲਿਖਤੀ ਕਾਰਵਾਈ ਕਰਨ ਲਈ ਕਿਹਾ ਅਤੇ 18 ਜਾਅਲੀ NOC ਦੇ ਮਾਮਲੇ ‘ਚ ਜਾਂਚ ਪੜਤਾਲ ਲਈ ਕਿਹਾ ਗਿਆ।ਪਰ 92 ਜਾਅਲੀ ਐਨ�"ਸੀ ਦੇ ਦੋਸ਼ੀ ਸਨ।ਪਰ 53 ਤੇ ਕਾਰਵਾਈ ਕੀਤੀ ਗਈ ਹੈ। ਬਾਕੀ ਦੋਸ਼ੀੇ ਕਿੱਥੇ ਹਨ।ਜਾਅਲੀ ਐਨ�"ਸੀ ਬਣਾਉਣ ਦਾ 30 ਹਜ਼ਾਰ ਤੋਂ ਲੈ ਕੇ 40 ਹਜ਼ਾਰ ਵਿੱਚ ਸੋਦਾਂ ਹੁੰਦਾ ਹੈ।ਅਸੀਂ ਪ੍ਰਸ਼ਾਸ਼ਨ ਤੋਂ ਮੰਗ ਕਰਦੇ ਹਾਂ ਕਿ ਜਿਹੜੇ ਦੋਸ਼ੀ ਬਾਹਰ ਕੱਢੇ ਗਏ ਹਨ।ਉਨ੍ਹਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ।
------
