ਹਰੀਸ਼ ਸ਼ਰਮਾ ਪੁੱਜੇ.

*ਸ਼ਰਮਾ ਪਰਿਵਾਰ ਨੇ ਲੰਗਰ  ਲਗਾਇਆ, ਨਗਰ ਕੌਂਸਲ ਦੇ ਸੀਨੀਅਰ ਉਪ ਪ੍ਰਧਾਨ ਹਰੀਸ਼ ਗੁਪਤਾ  ਵਿਸ਼ੇਸ ਤੌਰ ਦੇ ਪੁੱਜੇ* 

ਖੰਨਾ, 8 ਜੁਲਾਈ: ਮਨਜੀਤ ਸਿੰਘ ਧੀਮਾਨ --ਸਵਰਗਵਾਸੀ  ਉਰਮਿਲਾ ਸ਼ਰਮਾ ਦੀ ਬਰਸੀ 'ਤੇ, ਸ਼ਰਮਾ ਪਰਿਵਾਰ ਨੇ ਵਿਸ਼ਾਲ ਪੇਂਟ ਸਟੋਰ, ਊਂਚਾ ਵੇਹੜਾ ਚੌਕ ਵਿਖੇ ਕੜ੍ਹੀ ਚਾਵਲ ਦਾ ਲੰਗਰ ਲਗਾਇਆ। ਨਗਰ ਕੌਂਸਲ, ਖੰਨਾ ਦੇ ਸੀਨੀਅਰ ਉਪ ਪ੍ਰਧਾਨ ਹਰੀਸ਼ ਗੁਪਤਾ ਨੇ ਆਪਣੇ ਸਾਥੀ ਕੌਂਸਲਰਾਂ ਨਾਲ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਲੰਗਰ ਵਿੱਚ ਸੇਵਾ ਕੀਤੀ। ਕੌਂਸਲਰ ਰਾਜ ਲੱਖੀਆ, ਕੌਂਸਲਰ ਦੇ ਪਤੀ ਹਰਜੀਤ ਸਿੰਘ ਭਾਟੀਆ, ਕੌਂਸਲਰ ਦੇ ਪਤੀ ਮਨੂ ਮਨੋਚਾ, ਕੌਂਸਲਰ ਦੇ ਪਤੀ ਹੈਪੀ ਮਲਹੋਤਰਾ, ਰਾਮਲੋਕ ਸ਼ਰਮਾ, ਰਿੱਕੀ ਸ਼ਰਮਾ, ਗੌਤਮ ਸ਼ਰਮਾ, ਸੋਨੂੰ ਸ਼ਰਮਾ, ਹਨੀ ਸ਼ਰਮਾ, ਸਾਹਿਲ ਸ਼ਰਮਾ, ਵਿਸ਼ਾਲ ਸ਼ਰਮਾ ਅਤੇ ਹੋਰ ਇਲਾਕਾ ਨਿਵਾਸੀ ਮੌਜੂਦ ਸਨ।