ਅਸ਼ੋਕ ਪੁਰੀ ਚੇਅਰਮੈਨ, ਵਰਿੰਦਰ ਸਹਿਗਲ ਪ੍ਰਧਾਨ ਬਣੇ .

ਪ੍ਰੈਸ ਜਰਨਲਿਸਟ ਐਸੋਸੀਏਸ਼ਨ ਪੰਜਾਬ ਦੀ ਲੁਧਿਆਣਾ ਯੂਨਿਟ ਆਈ ਹੋਂਦ ਵਿੱਚ

 
- ਸਰਬਸੰਮਤੀ ਨਾਲ ਅਸ਼ੋਕ ਪੂਰੀ ਚੇਅਰਮੈਨ ਅਤੇ ਵਰਿੰਦਰ ਕੁਮਾਰ ਪ੍ਰਧਾਨ ਬਣੇ


ਲੁਧਿਆਣਾ, 11 ਜੁਲਾਈ (ਧੀਮਾਨ) : ਪੱਤਰਕਾਰਾਂ ਦੇ ਹੱਕਾਂ ਦੀ ਰਾਖੀ ਲਈ ਕੰਮ ਕਰ ਰਹੀ ਪੰਜਾਬ ਪੱਧਰੀ ਸੰਸਥਾ ਪ੍ਰੈਸ ਜਰਨਲਿਸਟ ਐਸੋਸੀਏਸ਼ਨ ਦਾ ਲੁਧਿਆਣਾ ਯੂਨਿਟ ਬਣਾਇਆ ਗਿਆ। ਇਸ ਸੰਬੰਧੀ ਪੰਜਾਬੀ ਭਵਨ ਵਿਖੇ ਹੋਈ ਇਕ ਅਹਿਮ ਮੀਟਿੰਗ ਦੌਰਾਨ ਸਮੂਹ ਪੱਤਰਕਾਰਾਂ ਨੇ ਸਰਵਸੰਮਤੀ ਨਾਲ ਲੁਧਿਆਣਾ ਦੇ ਚੇਅਰਮੈਨ ਅਸ਼ੋਕ ਪੂਰੀ, ਸਰਪ੍ਰਸਤ ਗੁਰਦੀਪ ਸਿੰਘ, ਪ੍ਰਧਾਨ ਵਰਿੰਦਰ ਕੁਮਾਰ ਸਹਿਗਲ, ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਸਾਥੀ, ਜਨਰਲ ਸਕੱਤਰ ਮਨਜੀਤ ਸਿੰਘ ਰੋਮਾਣਾ, ਖਜਾਨਚੀ ਅਸ਼ੋਕ ਵਰਮਾ, ਪ੍ਰੈਸ ਸਕੱਤਰ ਰਾਕੇਸ਼ ਕੁਮਾਰ ਅਰੋੜਾ, ਮੀਤ ਪ੍ਰਧਾਨ ਸਰਬਜੀਤ ਸੂਫ਼ੀ ਅਤੇ ਕਾਰਜਕਾਰਨੀ ਮੈਂਬਰ ਸਤਪਾਲ ਸੋਨੀ, ਕੁਲਵੰਤ ਸੱਪਲ, ਕੁਲਵਿੰਦਰ ਸਿੰਘ ਸਲੇਮਟਾਬਰੀ, ਸੰਦੀਪ ਸੂਦ, ਰਿੰਕੂ, ਸੂਰਜ, ਦਵਿੰਦਰ ਵਰਮਾ, ਰਾਜੇਸ਼ ਅਹੂਜਾ, ਹਰਵਿੰਦਰ ਸਿੰਘ ਬਿੱਟੂ, ਸੁਮਿਤ ਭਾਟੀਆ, ਰਾਜੇਸ਼ ਪਾਲ ਉੱਪਲ, ਦਵਿੰਦਰ ਵਰਮਾ ਚੁਣੇ ਗਏ। ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਪ੍ਰਧਾਨ ਵਰਿੰਦਰ ਸਹਿਗਲ ਨੇ ਸਮੂਹ ਹਾਜ਼ਰੀਨ ਪੱਤਰਕਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਡੀ ਇਹ ਐਸੋਸੀਏਸ਼ਨ ਪੱਤਰਕਾਰਾਂ ਦੇ ਹੱਕਾਂ ਲਈ ਹਰ ਤਰਾਂ ਦੇ ਸੰਘਰਸ਼ ਲਈ ਤਿਆਰ ਰਹੇਗੀ। ਉਨ੍ਹਾਂ ਪੱਤਰਕਾਰਾਂ ਨੂੰ ਵੀ ਆਪਣੀ ਮਰਿਆਦਾ ਵਿੱਚ ਰਹਿ ਕੇ ਕਵਰੇਜ ਕਰਨ ਦੀ ਸਲਾਹ ਦਿੱਤੀ।