ਸਨਮਾਨ.

*ਹਰਪ੍ਰੀਤ ਸਿੰਘ ਪ੍ਰਿੰਸ ਦੀ ਅਗਵਾਈ ’ਚ ਜਤਿੰਦਰ ਪਾਠਕ, ਹਰੀਸ਼ ਗੁਪਤਾ, ਈਓ ਚਰਨਜੀਤ ਸਿੰਘ, ਭੰਬਰਾ ਨੂੰ ਕੀਤਾ ਸਨਮਾਨਿਤ*

ਕਿਤੇ 
 *ਮੁਸ਼ਕਲਾਂ, ਸਮੱਸਿਆਵਾਂ, ਟੋਇਆਂ ਬਾਰੇ ਹੋਈ ਚਰਚਾ, ਸੀਨੀ. ਮੀਤ ਪ੍ਰਧਾਨ ਹਰੀਸ਼ ਗੁਪਤਾ ਨੇ ਜਲਦ ਹੱਲ ਕਰਨ ਦਾ ਦਿੱਤਾ ਭਰੋਸਾ* 
ਖੰਨਾ, 13 ਜੁਲਾਈ (ਮਨਜੀਤ ਸਿੰਘ ਧੀਮਾਨ )-ਉਘੇ ਸਮਾਜ ਸੇਵੀ ਅਤੇ ਸੰਸਥਾ ‘ਵਾਇਸ ਆਫ਼ ਖੰਨਾ ਸਿਟੀਜ਼ਨਜ਼’ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਦੀ ਅਗਵਾਈ ’ਚ ਨਗਰ ਕੌਂਸਲ ਖੰਨਾ ਦੇ ਨਵੇਂ ਬਣੇ ਪ੍ਰਧਾਨ ਜਤਿੰਦਰ ਪਾਠਕ, ਸੀਨੀਅਰ ਮੀਤ ਪ੍ਰਧਾਨ ਹਰੀਸ਼ ਗੁਪਤਾ, ਕਾਰਜ ਸਾਧਕ ਅਫਸਰ ਚਰਨਜੀਤ ਸਿੰਘ, ਨਵ ਨਿਯੁਕਤ ‘ਆਪ’ ਬਲਾਕ ਪ੍ਰਧਾਨ ਗੁਰਮੁਖ ਸਿੰਘ ਭੰਬਰਾ ਅਤੇ ਪਹਿਲੀ ਵਾਰ ਬਣੇ ਕੌਂਸਲਰਾਂ ਨੀਸ਼ੂ ਕਪਿਲਾ ਅਤੇ ਰਾਜ ਲਖੀਆ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਖੁਸ਼ੀ ਪ੍ਰਗਟ ਕਰਦੇ ਕਿਹਾ ਕਿ ਸੰਸਥਾ ‘ਵਾਇਸ ਆਫ਼ ਖੰਨਾ ਸਿਟੀਜ਼ਨਜ਼’ ਦੇ ਸਮੂਹ ਮੈਂਬਰ ਨਵੀਂ ਚੁਣੇ ਅਹੁਦੇਦਾਰਾਂ ਦਾ ਧੰਨਵਾਦ ਕਰਦੇ ਹਨ ਕਿ ਪਹਿਲੀ ਹੀ ਮੀਟਿੰਗ ’ਚ ਸ਼ਹਿਰ ’ਚ ਅਵਾਰਾ ਕੁੱਤਿਆਂ ਲਈ ਸ਼ੈਲਟਰ ਹੋਮ ਬਣਾਉਣ ਦੀ ਪ੍ਰਮੁੱਖ ਮੰਗ ਨੂੰ ਪ੍ਰਵਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼ੈਲਟਰ ਹੋਮ ਬਣਨ ਨਾਲ ਅਵਾਰਾ ਕੁੱਤਿਆਂ ਦੀ ਵੱਡੀ ਸਮੱਸਿਆ ਤੋਂ ਆਮ ਲੋਕਾਂ ਨੂੰ ਰਾਹਤ ਮਿਲੇਗੀ। ਇਸ ਮੌਕੇ ਸੰਸਥਾ ਦੇ ਮੈਂਬਰਾਂ ਦੀ ਨਵੇਂ ਪ੍ਰਧਾਨ ਜਤਿੰਦਰ ਪਾਠਕ, ਸੀਨੀਅਰ ਮੀਤ ਪ੍ਰਧਾਨ ਹਰੀਸ਼ ਗੁਪਤਾ ਤੇ ਈਓ ਚਰਨਜੀਤ ਸਿੰਘ ਨਾਲ ਹੋਈ ਮੀਟਿੰਗ ’ਚ ਹਰਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਸਰਵਿਸ ਸੜਕਾਂ ’ਤੇ ਬਣੇ ਛੋਟੇ ਵੱਡੇ ਟੋਇਆਂ ਨੂੰ ਜਲਦ ਭਰਨ, ਸੜਕਾਂ ਤੇ ਪੈਚ ਵਰਕ ਕਰਾਉਣ ਲਈ ਨਗਰ ਕੌਂਸਲ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ ਕਿਉਂਕਿ ਇਹ ਸਰਵਿਸ ਸੜਕਾਂ ਐਨਐਚਏਆਈ ਦੇ ਅਧੀਨ ਆਉਂਦੀਆਂ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਐਨਐਚਏਆਈ ਵੱਲੋਂ ਸੜਕਾਂ ਦੀ ਰਿਪੇਅਰ ਕਰਨ ਵੱਲ ਕੋਈ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਆਮ ਜਨਤਾ ਤੇ ਵਾਹਨ ਚਾਲਕ ਬਹੁਤ ਦੁਖੀ ਹਨ, ਹਰ ਸਮੇਂ ਕਿਸੇ ਦੁਰਘਟਨਾ ਦਾ ਡਰ ਬਣਿਆ ਰਹਿੰਦਾ ਹੈ। ਜਿਕਰਯੋਗ ਹੈ ਕਿ ਸਮਾਜ ਸੇਵੀ ਹਰਪੀਤ ਸਿੰਘ ਪ੍ਰਿੰਸ ਦੀ ਅਗਵਾਈ ’ਚ ਪਿਛਲੇ ਦਿਨੀਂ ਵਫਦ ਨੇ ਮਾਨਯੋਗ ਐਸਡੀਐਮ ਨੂੰ ਮਿਲਕੇ ਸਰਵਿਸ ਸੜਕਾਂ ’ਤੇ ਬਣੇ ਛੋਟੇ ਵੱਡੇ ਟੋਇਆਂ ਨੂੰ ਜਲਦ ਭਰਨ, ਪੈਚ ਵਰਕ ਕਰਾਉਣ, ਸਸ਼ਹਿਰ ’ਚ ਘੁੰਮਦੇ ਅਵਾਰਾ ਕੁੱਤਿਆਂ ਦੀ ਦੁਬਾਰਾ ਨਸਬੰਦੀ, ਟੀਕਾਕਰਨ ਮੁਹਿੰਮ ਸ਼ੁਰੂ ਕਰਨ ਅਤੇ ਸ਼ੈਲਟਰ ਹੋਮ ਬਣਾਉਣ ਦੀ ਮੰਗ ਕੀਤੀ ਸੀ। ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਵਾਰਡ ਨੰਬਰ 16 ’ਚ ਬੱਦਰੀ ਵਾਲੀ ਗਲੀ ਦੀ ਮੁਰੰਮਤ ਕਰਾਉਣ, ਲਹਿਰੀ ਸਟਰੀਟ ’ਚ ਪੁਰਾਣੇ 7 ਨੰਬਰ ਸਕੂਲ ਕੋਲ ਪਏ ਪਲਾਟ ਨੂੰ ਫੈਲ ਰਹੀ ਗੰਦਗੀ, ਕੂੜਾ ਕਰਕਟ ਤੋਂ ਮੁਕਤ ਕਰਾਉਣ, ਸਫਾਈ ਦੇ ਪੁਖਤਾ ਪ੍ਰਬੰਧ ਕਰਨ, ਵਾਰਡ ਨੰਬਰ 23 ’ਚ ਡਾ. ਖੁਰਾਣਾ ਦੀ ਬੈਕਸਾਈਡ ਵਾਲੀ ਗਲੀ ਦੀ ਮੁਰੰਮਤ ਕਰਾਉਣ, ਨਰੋਤਮ ਨਗਰ ਕੋਲ ਟੈਲੀਫੋਨ ਐਕਸਚੇਂਜ ਵਾਲੀ ਲਾਈਨ ’ਚ ਪ੍ਰਧਾਨ ਮੰਤਰੀ ਸ਼ੌਚਾਲਿਆ ਸਕੀਮ ਤਹਿਤ ਰੱਖੀਆਂ ਹੋਈਆਂ ਬਿਨਾਂ ਦਰਵਾਜੇ ਵਾਲੀਆਂ ਦੋ ਟਾਇਲਟਸ ਦਾ ਮੁੱਦਾ ਵੀ ਚੁੱਕਿਆ ਅਤੇ ਉਕਤ ਟਾਇਲਟਸ ਦੇ ਦਰਵਾਜੇ ਲਗਾਉਣ ਦਾ ਉਪਰਾਲਾ ਕਰਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ  ਮੰਤਰੀ  ਸੌਂਦ ਦੇ ਨਾਮ ’ਤੇ ਮੰਗ ਪੱਤਰ ਸੌਂਪਕੇ ਅਨਾਜ ਮੰਡੀ ਦੇ ਬਾਹਰ ਪਿਛਲੇ ਸਮੇਂ ’ਚ ਸੰਸਥਾ ‘ਵਾਇਸ ਆਫ਼ ਖੰਨਾ ਸਿਟੀਜ਼ਨਜ਼’ ਵੱਲੋਂ ਵਿੱਢੇ ਸੰਘਰਸ ਤੋਂ ਬਾਅਦ ਚੁੱਕੇ ਕੂੜੇ ਦੇ ਡੰਪ ਵਾਲੇ ਸਥਾਨ ਨੂੰ ਕੂੜਾ ਕਰਕਟ ਮੁਕਤ ਬਣਾਉਣ ਲਈ ਇੰਟਰਲਾਕਿੰਗ ਟਾਈਲਾਂ ਲਗਾਉਣ ਦੀ ਮੰਗ ਰੱਖੀ। ਮੀਟਿੰਗ ’ਚ ਜੀ ਟੀ ਰੋਡ ’ਤੇ ਪੈਦਲ ਰਾਹਗੀਰਾਂ ਲਈ ਸਾਈਡਾਂ ’ਤੇ ਰਸਤਾ ਬਣਾਉਣ ਸਬੰਧੀ ਵੀ ਸੁਝਾਅ ਦਿੱਤੇ ਗਏ। ਸੀਨੀਅਰ ਮੀਤ ਪ੍ਰਧਾਨ ਹਰੀਸ਼ ਗੁਪਤਾ  ਨੇ ਸਾਰੀਆਂ ਮੁਸਕਲਾਂ, ਸਮੱਸਿਆਵਾਂ ਅਤੇ ਸੁਝਾਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਜਲਦ ਹੀ ਯਕੀਨੀ ਤੇ ਠੋਸ ਹੱਲ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਅਸ਼ਵਨੀ ਸ਼ਰਮਾ, ਸ਼ੇਰ ਸਿੰਘ, ਵਿਕਾਸ ਗੁਪਤਾ, ਡਾ. ਰਾਹੁਲ ਸ਼ੁਕਲਾ, ਇਸ਼ਵਿੰਦਰ ਸਿੰਘ ਹੈਪੀ, ਐਡਵੋਕੇਟ ਸੰਜੀਵ ਸਹੋਤਾ, ਹਰਿੰਦਰ ਰਾਜੇਵਾਲੀਆ, ਲੱਕੀ ਵਰਮਾ, ਪ੍ਰੇਮ ਕਪੂਰ ਕਾਕੂ, ਐਡਵੋਕੇਟ ਅਭਿਸ਼ੇਕ ਰਾਜ, ਪਰਮਜੀਤ ਸਿੰਘ ਪੰਮੀ, ਗੁਰਸੀਰਤ ਸਿੰਘ, ਸੰਜੀਵ ਕੁਮਾਰ ਕਿੱਟੂ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ।