ਰਾਸ਼ਨ ਵੰਡਿਆ .

ਮੇਰੀ ਰਸੋਈ ਸਕੀਮ’ ਤਹਿਤ ਬਾਲੂ, ਪ੍ਰਿੰਸ ਤੇ ਭੰਬਰਾ ਦੀ ਅਗਵਾਈ ’ਚ ਵਾਰਡ 16 ਦੇ ਵਸਨੀਕਾਂ ਨੂੰ ਵੰਡੀਆਂ ਫਰੀ ਰਾਸ਼ਨ ਕਿੱਟਾਂ


ਖੰਨਾ, 13 ਜੁਲਾਈ ( ਮਨਜੀਤ ਸਿੰਘ ਧੀਮਾਨ )-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ‘ਮੇਰੀ ਰਸੋਈ ਸਕੀਮ’ ਤਹਿਤ ਸ਼ਹਿਰ ਦੇ ਵਾਰਡ ਨੰਬਰ 16 ਨਾਲ ਸਬੰਧਤ ਰਾਸ਼ਨ ਕਾਰਡ ਧਾਰਕ ਵਸਨੀਕਾਂ ਨੂੰ ਵਾਰਡ ਨੰਬਰ 16 ਦੇ ਇੰਚਾਰਜ ਬਲਰਾਮ ਬਾਲੂ ਦੀ ਅਗਵਾਈ ’ਚ ਰਾਜੇਸ਼ ਵਰਮਾ ਅਤੇ ਉਮਾ ਵਰਮਾ ਦੇ ਡਿਪੂ ’ਤੇ ਮੁਫਤ ਰਾਸ਼ਨ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਖੰਨਾ ਦੇ ਵਾਈਸ ਮੀਡੀਆ ਕੋਆਰਡੀਨੇਟਰ ਹਰਪ੍ਰੀਤ ਸਿੰਘ ਪ੍ਰਿੰਸ ਅਤੇ ਬਲਾਕ ਪ੍ਰਧਾਨ ਖੰਨਾ ਗੁਰਮੁਖ ਸਿੰਘ ਭੰਬਰਾ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇੰਚਾਰਜ ਬਲਰਾਮ ਬਾਲੂ ਨੇ ਦੱਸਿਆ ਕਿ ਡੀਪੂ ਹੋਲਡਰ ਰਾਜੇਸ਼ ਵਰਮਾ ਮੁਤਾਬਕ ਕੁੱਲ 275 ਫਰੀ ਰਾਸ਼ਨ ਕਿੱਟਾਂ ਰਾਸ਼ਨ ਕਾਰਡ ਧਾਰਕ ਲੋਕਾਂ ਨੂੰ ਫਰੀ ਤਕਸੀਮ ਕੀਤੀਆਂ ਜਾ ਰਹੀਆਂ ਹਨ। ਵਾਈਸ ਮੀਡੀਆ ਕੋਆਰਡੀਨੇਟਰ ਹਰਪ੍ਰੀਤ ਸਿੰਘ ਪ੍ਰਿੰਸ ਅਤੇ ਬਲਾਕ ਪ੍ਰਧਾਨ ਖੰਨਾ ਗੁਰਮੁਖ ਸਿੰਘ ਭੰਬਰਾ ਨੇ ਕਿਹਾ ਕਿ ਸੂਬੇ ਦੀ ‘ਆਪ’ ਸਰਕਾਰ ਲੋਕ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਲੋਕ ਪੱਖੀ ਫੈਸਲੇ ਲੈ ਰਹੀ ਹੈ। ‘ਆਪ’ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਨਿਰੰਤਰ ਯਤਨਸ਼ੀਲ ਹੈ। ਇਸ ਮੌਕੇ ਹਾਜਰ ਮਹਿਲਾਵਾਂ, ਪੁਰਸ਼ਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਇੰਚਾਰਜ ਬਲਰਾਮ ਬਾਲੂ ਨੇ ਆਮ ਜਨਤਾ ਲਈ ਫਰੀ ਰਾਸ਼ਨ ਕਿੱਟਾਂ ਭੇਜਣ ਲਈ ਹਲਕਾ ਵਿਧਾਇਕ ਤੇ  ਮੰਤਰੀ ਸੌਂਦ ਦਾ ਧੰਨਵਾਦ ਕੀਤਾ। ਬਾਲੂ ਨੇ ਕਿਹਾ ਕਿ ਲੋਕ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਬਹੁਤ ਖੁਸ਼ ਹਨ ਅਤੇ ਰਾਸ਼ਨ ਕਿੱਟਾਂ ਪ੍ਰਾਪਤ ਕਰਨ ਵਾਲਿਆਂ ਦੇ ਚਿਹਰਿਆਂ ’ਤੇ ਖੁਸ਼ੀ ਸਾਫ਼ ਝਲਕਦੀ ਨਜ਼ਰ ਆ ਰਹੀ ਹੈ।