ਸਮੇਂ ਦੇ ਹਾਣੀ ਬਣੋ.

 


ਘੜੀ ਵੱਲ ਵੇਖੋ

ਟਿਕ ਟਿਕ ਕਰਨਾ ਜਾਰੀ ਰੱਖਦੀ

ਨਹੀਂ ਰੁਕਦਾ ਸਮਾਂ, ਹੈ ਬੜਾ ਬਲਵਾਨ 

ਟਿਕੇ ਨਾ ਕੋਈ ਇਸ ਅੱਗੇ ਇਨਸਾਨ

ਭਾਵੇਂ ਹੋਵੇ ਕਿੱਡਾ ਹੀ ਖੱਬੀ ਖਾਨ


ਬੰਦਾ ਦੇਖੋ ਕੀ ਕੀ ਕਰਦਾ 

ਹੈ ਰੁਕ ਰੁਕ ਕੇ ਅੱਗੇ ਵਧਦਾ

ਕਦੇ ਸੌਣ ਜਾਂਦਾ ਤੇ ਕਦੇ ਜਗਦਾ 

ਕਾਇਦਾ ਕਾਨੂੰਨ ਬਣਾਉਂਦਾ ਆਪਦਾ 

 

ਸਮੇਂ ਦਾ ਪਹੀਆ ਲਗਾਤਾਰ ਹੈ ਭਾਉਂਦਾ ਜਾਂਦਾ 

ਧੁੱਪ ਛਾਂ ਦੇ ਗੀਤ ਸਦਾ ਉਹ ਗਾਉਂਦਾ ਜਾਂਦਾ 

ਨਾਲ ਸਮੇਂ ਦੇ ਜੋ ਵੀ ਸੱਜਣ ਆਉਂਦਾ ਜਾਂਦਾ 

ਬਿਨ ਘਬਰਾਏ ਰੱਬੀ ਦਾਤਾਂ ਪਾਉਂਦਾ ਜਾਂਦਾ 


ਕਦੇ ਨਹੀਂ ਰੁਕਦਾ ਸਮਾਂ, ਹੈ ਬੜਾ ਬਲਵਾਨ 

ਜੋ ਕੋਈ ਕਰਦਾ ਇਸਦਾ ਸਨਮਾਨ 

ਤਰੱਕੀ ਦੀ ਰਾਹ ਤੁਰਦਾ ਉਹੀ ਇਨਸਾਨ 

ਸਮੇਂ ਦਾ ਪਰ ਕਰਦਾ ਅਪਮਾਨ 

ਸਹਿਣਾ ਉਸਨੂੰ ਪੈਂਦਾ ਵੱਡਾ ਨੁਕਸਾਨ 


ਸਮਝ ਲਈਏ ਜੇ ਆਪਾਂ ਸਮੇਂ ਦੀ ਬਾਣੀ

ਨਹੀਂ ਉਲਝੇਗੀ ਫਿਰ ਸਾਡੀ ਤਾਣੀ ਬਾਣੀ

ਬਣ ਜਾਈਏ ਜੇ ਆਪਾਂ ਸਮੇਂ ਦੇ ਹਾਣੀ 

ਲਿਖ ਸਕਾਂਗੇ ਫਿਰ ਜਿ�"ਣ ਦੀ ਸਫਲ ਕਹਾਣੀ 


ਲੰਘ ਗਿਆ ਜੋ ਸਮਾਂ, ਮੁੜ ਨਹੀਂ ਆਏਗਾ 

ਖੁੰਝਾ ਲਿਆ ਜੇ ਸਮਾਂ, ਫਿਰ ਪਛਤਾਏਂਗਾ

ਰਮਜ਼ ਸਮੇਂ ਦੀ ਜੋ ਇਨਸਾਨ ਪਹਿਚਾਣੇਗਾ

ਰੱਬੀ ਰਹਿਮਤਾਂ ਉਹ ਇਨਸਾਨ ਫਿਰ ਮਾਣੇਗਾ


                                -ਡਾ. ਜਗਤਾਰ ਧੀਮਾਨ