ਬੀਐਲਓਜ਼ ਦਾ ਸਨਮਾਨ.

*ਡਿਪਟੀ ਕਮਿਸ਼ਨਰ ਨੇ ਲੁਧਿਆਣਾ ਜ਼ਿਲ੍ਹੇ 'ਚ 100 ਫ਼ੀਸਦ ਡਿਜੀਟਲਾਈਜ਼ੇਸ਼ਨ ਦਾ ਟੀਚਾ ਪੂਰਾ ਕਰਨ ਵਾਲੇ ਬੀ.ਐੱਲ.ਓਜ਼ ਦਾ ਕੀਤਾ ਸਨਮਾਨ* 

*ਸਪੈਸ਼ਲ ਇੰਟੈਸਿਵ ਰਿਵੀਜਨ-2026 ਦੇ ਅਗਲੇਰੇ ਟੀਚਿਆਂ ਨੂੰ ਵੀ ਬੀ.ਐੱਲ.ਓਜ਼ ਪੂਰੀ ਲਗਨ ਨਾਲ ਪੂਰਾ ਕਰਨ: ਜ਼ਿਲ੍ਹਾ ਚੋਣ ਅਫਸਰ ਹਿਮਾਂਸ਼ੂ ਜੈਨ*

ਲੁਧਿਆਣਾ, 14 ਜੁਲਾਈ (ਮਨਜੀਤ ਸਿੰਘ ਧੀਮਾਨ)-- ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜਨ-2026 ਨੂੰ ਮੁੱਖ ਰੱਖਦੇ ਹੋਏ ਚੱਲ ਰਹੀਆਂ ਵੱਖ ਵੱਖ ਗਤੀਵਿਧੀਆਂ ਤਹਿਤ ਮਿਤੀ 25.06.2026 ਤੋਂ ਮਿਤੀ 24.07.2026 ਤੱਕ ਬੀ.ਐੱਲ.ਓਜ਼ ਵੱਲੋਂ ਕੀਤੇ ਜਾ ਰਹੇ ਡੋਰ ਟੂ ਡੋਰ ਸਰਵੇ ਦੌਰਾਨ ਵੋਟਰਾਂ ਨੂੰ ਗਣਨਾ ਫ਼ਰਮਾਂ ਦੀ ਵੰਡ ਕੀਤੀ ਜਾ ਰਹੀ ਹੈ ਅਤੇ ਵੋਟਰਾਂ ਪਾਸੋਂ ਭਰੇ ਹੋਏ ਫਾਰਮ ਇਕੱਤਰ ਕਰਕੇ ਬੀ.ਐੱਲ.ਓ., ਐੱਪ ਵਿੱਚ ਡੀਜੀਟਾਈਜ਼ ਕੀਤੇ ਜਾ ਰਹੇ ਹਨ। ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜ੍ਹ ਪਾਸੋਂ ਪ੍ਰਾਪਤ ਹਦਾਇਤਾਂ ਦੀ ਪਾਲਣਾ ਹਿੱਤ ਗਣਨਾ ਫਾਰਮ ਦੀ 100 ਫ਼ੀਸਦ ਡੀਜੀਟਲਾਈਜ਼ੇਸ਼ਨ ਦਾ ਟੀਚਾ ਸਭ ਤੋਂ ਪਹਿਲਾ ਪੂਰਾ ਕਰਨ ਵਾਲੇ ਬੀ.ਐੱਲ.ਓਜ਼ ਨੂੰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਲੁਧਿਆਣਾ ਹਿਮਾਂਸ਼ੂ ਜੈਨ ਵਲੋਂ ਪ੍ਰਸ਼ੰਸਾ ਪੱਤਰ ਦੇ ਕੇ ਜ਼ਿਲ੍ਹਾ ਪੱਧਰ 'ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਵਿਧਾਨ ਸਭਾ ਚੋਣ ਹਲਕਾ 57-ਖੰਨਾ ਦੇ ਬੂਥ ਨੰਬਰ 43 'ਤੇ ਤਾਇਨਾਤ ਬੀ.ਐੱਲ.ਓ.  ਹਰਚਰਨ ਸਿੰਘ, ਬੂਥ ਨੰਬਰ 191 'ਤੇ ਤਾਇਨਾਤ ਬੀ.ਐੱਲ.ਓ.  ਮੋਹਨ ਸਿੰਘ, ਹਲਕਾ 58-ਸਮਰਾਲਾ ਦੇ ਬੂਥ ਨੰਬਰ 107 'ਤੇ ਤਾਇਨਾਤ ਬੀ.ਐੱਲ.ਓ.  ਬੇਅੰਤ ਸਿੰਘ, ਬੂਥ ਨੰਬਰ 109 'ਤੇ ਤਾਇਨਾਤ ਬੀ.ਐੱਲ.ਓ.  ਵੀਰਵਰਿੰਦਰ ਸਿੰਘ, ਬੂਥ ਨੰਬਰ 124 'ਤੇ ਤਾਇਨਾਤ ਬੀ.ਐੱਲ.ਓ.  ਅਮਨਪ੍ਰੀਤ ਸਿੰਘ, ਬੂਥ ਨੰਬਰ 125 'ਤੇ ਤਾਇਨਾਤ ਬੀ.ਐੱਲ.ਓ.  ਕੁਲਵੀਰ ਕੌਰ, ਬੂਥ ਨੰਬਰ 129 'ਤੇ ਤਾਇਨਾਤ ਬੀ.ਐੱਲ.ਓ.  ਮਨਪ੍ਰੀਤ ਕੌਰ, ਬੂਥ ਨੰਬਰ 183 'ਤੇ ਤਾਇਨਾਤ ਬੀ.ਐੱਲ.ਓ.  ਬਲਜੀਤ ਸਿੰਘ, ਹਲਕਾ 59-ਸਾਹਨੇਵਾਲ ਦੇ ਬੂਥ ਨੰਬਰ 171 'ਤੇ ਤਾਇਨਾਤ ਬੀ.ਐੱਲ.ਓ. ਜੰਟਾ ਸਿੰਘ, ਹਲਕਾ 60-ਲੁਧਿਆਣਾ ਪੂਰਬੀ ਦੇ ਬੂਥ ਨੰਬਰ 216 'ਤੇ ਤਾਇਨਾਤ ਬੀ.ਐੱਲ.ਓ.  ਮੰਜੁਲ ਗੁਪਤਾ, ਹਲਕਾ 66-ਗਿੱਲ ਦੇ ਬੂਥ ਨੰਬਰ 60 'ਤੇ ਤਾਇਨਾਤ ਬੀ.ਐੱਲ.ਓ.  ਜਸਵੰਤ ਸਿੰਘ, ਬੂਥ ਨੰਬਰ 68 'ਤੇ ਤਾਇਨਾਤ ਬੀ.ਐੱਲ.ਓ.  ਕੁਲਦੀਪ ਸਿੰਘ, ਬੂਥ ਨੰਬਰ 94 'ਤੇ ਤਾਇਨਾਤ ਬੀ.ਐੱਲ.ਓ.  ਲਖਵੀਰ ਸਿੰਘ ਖੱਟੜਾ, ਹਲਕਾ 68-ਦਾਖਾ ਦੇ ਬੂਥ ਦੇ ਬੂਥ ਨੰਬਰ 119 'ਤੇ ਤਾਇਨਾਤ ਬੀ.ਐੱਲ.ਓ. ਗੁਰਦੀਪ ਸਿੰਘ ਅਤੇ ਹਲਕਾ 70-ਜਗਰਾਉ ਦੇ ਬੂਥ ਨੰਬਰ 92 'ਤੇ ਤਾਇਨਾਤ ਬੀ.ਐੱਲ.ਓ.  ਹਰਪ੍ਰੀਤ ਸਿੰਘ ਅਤੇ ਬੂਥ ਨੰਬਰ 169 'ਤੇ ਤਾਇਨਾਤ ਬੀ.ਐੱਲ.ਓ. ਕੁਲਦੀਪ ਸਿੰਘ ਨੂੰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਲੁਧਿਆਣਾ ਵਲੋਂ ਸ਼ੁਭਕਾਮਨਾਵਾਂ ਦਿੰਦੇ ਹੋਏ ਸਰਟੀਫਿਕੇਟ ਪ੍ਰਦਾਨ ਕੀਤੇ ਗਏ ਅਤੇ ਇਨ੍ਹਾਂ ਜੇਤੂ ਬੀ.ਐੱਲ.ਓਜ਼ ਨੂੰ ਸਪੈਸ਼ਲ ਇੰਟੈਸਿਵ ਰਿਵੀਜਨ-2026 ਦੇ ਅਗਲੇਰੇ ਟੀਚਿਆਂ ਵਿੱਚ ਵੀ ਵਧੀਆਂ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਸਰਟੀਫਿਕੇਟ ਵੰਡ ਸਮਾਰੋਹ ਦੌਰਾਨ ਚੋਣ ਤਹਿਸੀਲਦਾਰ ਲੁਧਿਆਣਾ  ਰਾਜਨ ਢੱਲ, ਸਮੂਹ ਜੇਤੂ ਬੀ.ਐੱਲ.ਓਜ਼ ਤੋਂ ਇਲਾਵਾ ਜ਼ਿਲ੍ਹਾ ਚੋਣ ਦਫਤਰ ਦਾ ਚੋਣ ਸਟਾਫ ਹਾਜ਼ਰ ਸੀ।