ਤਰੀਕਾਂ ਦਾ ਐਲਾਨ .

ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਪਵਿੱਤਰ  ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਦੇ ਸਲਾਨਾ ਜੋੜ ਮੇਲੇ ਦੀਆਂ ਤਰੀਕਾਂ ਦਾ ਹੋਇਆ ਐਲਾਨ 


ਮੀਟਿੰਗ ਵਿੱਚ ਖੱਟੜਾ , ਜੱਲ੍ਹਾ, ਝਬਾਲ , ਗੁਰਦਾਸਪੁਰੀ ਸਮੇਤ ਵੱਖ ਵੱਖ ਪਿੰਡਾਂ ਦੇ ਸਰਪੰਚ ਤੇ ਮੋਹਤਵਰ ਹੋਏ ਸ਼ਾਮਿਲ 




  ਖੰਨਾ   / ਬੀਜਾ 14 ਜੁਲਾਈ ( ਮਨਜੀਤ ਸਿੰਘ ਧੀਮਾਨ )- ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਦੇ ਸਲਾਨਾ ਜੋੜ ਮੇਲੇ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਜੋੜ ਮੇਲੇ ਦੀ ਤਿਆਰੀ ਸਬੰਧੀ ਪਹਿਲੀ ਮੀਟਿੰਗ  ਜਥੇ ਦਵਿੰਦਰ ਸਿੰਘ ਖੱਟੜਾ ਮੈਬਰ ਸ੍ਰੋਮਣੀ ਕਮੇਟੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਇਲਾਕੇ ਦੇ ਮੋਹਤਬਰਾਂ ਸਰਪੰਚਾਂ ਤੇ ਪੰਚਾ ਨੇ ਭਾਗ ਲਿਆ। ਮੀਟਿੰਗ ਵਿੱਚ ਇਫਕੋ ਦੇ ਡਾਇਰੈਕਟਰ ਅਤੇ ਨੌਜਵਾਨ ਅਕਾਲੀ ਆਗੂ ਨਵਤੇਜ ਸਿੰਘ ਖੱਟੜਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਹਰਪਾਲ ਸਿੰਘ ਜੱਲਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਬੋਲਦਿਆਂ ਜਥੇਦਾਰ ਜੱਲਾ ਨੇ ਜੋੜ ਮੇਲੇ ਦੀਆਂ ਤਿਆਰੀਆਂ ਲਈ ਇਲਾਕੇ ਦੀਆਂ ਪੰਚਾਇਤਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਧਾਰਮਿਕ ਜਥੇਬੰਦੀਆਂ ਨੂੰ ਪ੍ਰਬੰਧਾਂ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ ਤੇ ਇਸ ਮਕਸਦ ਲਈ ਸਾਰਿਆਂ ਦੀ ਜਰੂਰੀ ਇਕ ਹੋਰ ਮੀਟਿੰਗ ਜਲਦ ਬੁਲਾਈ ਜਾਵੇਗਈ। ਜੋੜ ਮੇਲੇ ਪ੍ਰਤੀ ਇਲਾਕੇ ਦੀਆਂ ਸੰਗਤਾਂ ਵਿੱਚ ਭਰਪੂਰ ਉਤਸਾਹ ਹੁੰਦਾ ਹੈ ਇਸ ਲਈ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਨਵਤੇਜ ਸਿੰਘ ਖੱਟੜਾ ਨੇ ਕਿਹਾ ਕਿ 12 ਤੋਂ 14 ਅਗਸਤ  2026:ਤੱਕ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦਾ ਸਲਾਨਾ ਜੋੜ ਮੇਲਾ ਮਨਾਇਆ ਜਾਵੇਗਾ ਅਤੇ ਜੋੜ ਮੇਲੇ ਦਾ ਸਾਰਾ ਪ੍ਰੋਗਰਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਲਦ ਐਲਾਨ ਕਰ ਦਿੱਤਾ ਜਾਵੇਗਾ। ਖੱਟੜਾ ਨੇ ਇਲਾਕੇ ਦੀਆਂ ਨੌਜਵਾਨ ਸਭਾਵਾਂ ਅਤੇ ਗੁਰਦੁਆਰਾ ਕਮੇਟੀਆਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਪ੍ਰਬੰਧਾਂ ਵਿੱਚ ਸਹਿਯੋਗ ਦੇਣ। ਮੀਟਿੰਗ ਨੂੰ ਮਾ ਬਲਵਿੰਦਰ ਸਿੰਘ ਭੁੱਲਰ, ਕਮਿੱਕਰ ਸਿੰਘ ਸਾਬਕਾ ਸਰਪੰਚ  ਕੋਟ ਸੇਖੋ ਅਤੇ ਮੈਨੇਜਰ ਇਕਬਾਲ ਸਿੰਘ ਨੇ ਸੰਬੋਧਨ ਸੰਬੋਧਨ ਕਰਦਿਆਂ ਜੋੜ ਮੇਲੇ ਦੀ ਸਫਲਤਾ ਲਈ ਆਪਣੇ ਸੁਝਾਅ ਦਿੱਤੇ।  ਮੰਚ ਦਾ ਸੰਚਾਲਨ ਪ੍ਰਸਿਧ ਸਿੱਖ  ਪ੍ਰਚਾਰਕ ਪਰਮਜੀਤ ਸਿੰਘ ਗੁਰਦਾਸਪੁਰੀ ਨੇ ਕੀਤਾ। ਜੋੜ ਮੈਲੇ ਦੌਰਾਨ ਨਿਹੰਗ ਸਿੰਘ ਬਲਜੀਤ ਸਿੰਘ ਭੁੱਲਰ ਦੀ ਅਗਵਾਈ ਚ ਵਿਸ਼ਾਲ ਗਤਕਾ ਮੁਕਾਬਲੇ ਕਰਵਾਏ ਜਾਣਗੇ ਜਿਸਦੀ ਮੀਟਿੰਗ ਚ,ਪ੍ਰਵਾਨਗੀ ਲਈ ਗਈ।  ਨੌਜਵਾਨ ਨਿਹੰਗ ਭਾਈ ਅਨਮੋਲਦੀਪ ਸਿੰਘ ਨੇ ਗਤਕਾ ਤੇ ਸਸਤਰਾ ਸਬੰਧੀ ਹਾਜਰ ਲੋਕਾਂ ਨੂੰ ਜਾਣਕਾਰੀ ਦਿੱਤੀ  ਤੇ ਭਰੋਸਾ ਦਿਵਾਇਆ ਕਿ ਉਹ ਸਲਾਨਾ ਜੋੜ ਮੇਲੇ ਮੌਕੇ ਜਥੇਬੰਦੀ ਵੱਲੋਂ ਟੀਮ ਸਮੇਤ  ਗਤਕੇ ਦੇ ਜੌਹਰ ਦਿਖਾਉਣਗੇ।   ਇਸ ਮੌਕੇ ਹਾਜ਼ਰ ਹੋਣ ਵਾਲਿਆਂ ਵਿੱਚ ਅੰਤਰਰਾਸ਼ਟਰੀ ਕਥਾ ਵਾਚਕ  ਭਾਈ ਗੁਰਪ੍ਰੀਤ ਸਿੰਘ ਰਪਾਲੋ, ਜੱਥੇ ਬਲਜੀਤ ਸਿੰਘ ਭੁੱਲਰ,  ਮੈਨੇਜਰ ਕੇਹਰ ਸਿੰਘ ਮਗਰ ਗੁਰਦੁਆਰਾ ਕਟਾਣਾ ਸਾਹਿਬ, ਗੁਰਜੀਤ ਸਿੰਘ ਰਾਜੇਵਾਲ ਮੈਨੇਜਰ ਗੁਰਦੁਆਰਾ ਚੋਲਾ ਸਾਹਿਬ ਘੁਡਾਣੀ ਕਲਾਂ, ਕਥਾ ਵਾਚਕ ਭਾਈ ਸਤਨਾਮ ਸਿੰਘ ਪੰਜੋਖਰਾ ਸਾਹਿਬ ਵਾਲੇ,  ਗੁਰਦੀਪ ਸਿੰਘ ਕਾਲੀ, ਰਣਜੀਤ ਸਿੰਘ ਪਾਇਲ, ਸੁਖਵਿੰਦਰ ਸਿੰਘ ਸੁੱਖਾ ਮਾਂਗਟ, ਕੁਲਦੀਪ ਸਿੰਘ ਸਾਬਕਾ ਸਰਪੰਚ ਬਰਮਾਲੀਪੁਰ,  ਸਾਬਕਾ ਸਰਪੰਚ ਰਣਜੀਤ ਸਿੰਘ ਮਾਂਗਟ, ਪ੍ਰਚਾਰਕ ਭਾਈ ਹਰਪ੍ਰੀਤ ਸਿੰਘ ਬਸੀ ਪਠਾਣਾਂ, ਰਾਜਿੰਦਰ ਸਿੰਘ ਕੋਟ ਪਨੈਚ, ਪ੍ਰਧਾਨ ਦੁਕਾਨਦਾਰ ਯੂਨੀਅਨ  ਕੁਲਵਿੰਦਰ ਸਿੰਘ ਕਾਲਾ ਪਨੈਚ, ਹਰਮਿੰਦਰ ਸਿੰਘ ਮੋਹਨਪੁਰ, ਚਰਨਜੀਤ ਸਿੰਘ ਸਰਪੰਚ ਮੋਹਨਪੁਰ, ਕਰਮਪਾਲ ਸਿੰਘ, ਭਾਗ ਸਿੰਘ, ਗੁਰਪਾਲ ਸਿੰਘ ਮੋਹਨਪੁਰ, ਕੁਲਵੀਰ ਸਿੰਘ, ਦਲੀਪ ਸਿੰਘ ਚੱਕ ਮਾਫੀ, ਮੁਕੰਦ ਸਿੰਘ ਤੂਰ ਬਰਮਾਲੀਪੁਰ, ਐਡਵੋਕੇਟ ਜਸਜੋਤ ਸਿੰਘ ਖੰਨਾ, ਪਲਵਿੰਦਰ ਸਿੰਘ ਮਲੀਪੁਰ, ਹਰਬੰਸ ਸਿੰਘ ਖਹਿਰਾ, ਜਸਪਾਲ ਸਿੰਘ ਘੁੰਗਰਾਲੀ ਰਾਜਪੂਤਾਂ, ਗੁਰਮੁੱਖ ਸਿੰਘ ਬਰਮਾਲੀਪੁਰ, ਐਸ ਡੀ ਓ ਅਰਪਿੰਦਰ ਸਿੰਘ ਚੱਕ ਸਰਾਏ, ਜਸਪਾਲ ਸਿੰਘ ਸੁਲਤਾਨਪੁਰ, ਗੁਰਮੁੱਖ ਸਿੰਘ ਬਰਮਾਲੀਪੁਰ, ਜਸਵੀਰ ਸਿੰਘ ਘੁੰਗਰਾਲੀ, ਦਲਭੰਜਨ ਸਿੰਘ ਖੰਨਾ   ਸਮੇਤ ਵੱਡੀ ਗਿਣਤੀ ਇਲਾਕੇ ਦੇ ਪੰਚਾਂ ਸਰਪੰਚ ਤੇ ਅਕਾਲੀ ਆਗੂ ਹਾਜਰ ਸਨ। ਕੈਪਸ਼ਨ-   ਗੁਰਦੁਆਰਾ ਮੰਜੀ ਸਾਹਿਬ ਕੋਟਾ ਦੇ ਸਲਾਨਾ ਜੋੜ ਮੇਲੇ ਸਬੰਧੀ ਹੋਈ ਮੀਟਿੰਗ ਦੌਰਾਨ ਜਥੇ ਹਰਪਾਲ ਸਿੰਘ ਜੱਲਾ, ਨਵਤੇਜ ਸਿੰਘ ਖੱਟੜਾ, ਮੈਨੇਜਰ ਇਕਬਾਲ ਸਿੰਘ ਝਬਾਲ, ਬਲਜੀਤ ਸਿੰਘ ਭੁੱਲਰ ਤੇ ਇਲਾਕੇ ਦੇ ਪੰਚ ਸਰਪੰਚ , ਅਕਾਲੀ ਆਗੂ ਤੇ ਹੋਰ।