ਸਮਾਂ ਰੁੱਕ ਗਿਐ .

ਕੀ ਸਮਾਂ ਰੁੱਕ ਗਿਆ ਹੈ?????

ਹਾਂ ਸਮਾਂ ਰੁੱਕ ਗਿਆ ਹੈ

ਉਹਨਾਂ ਲਈ ਜੋ ਗਰੀਬ ਦੀ ਬੇਵੱਸੀ ਦੇਖ ਅੱਖ ਨਹੀਂ ਭਰਦੇ

ਜੋ ਸਮਾਂ ਹੁੰਦੇ ਵੀ ਉਸਦੀ ਕਦਰ ਨਹੀਂ ਕਰਦੇ।

ਜਿਹਨਾਂ ਦੇ ਅੰਦਰ ਬੁਜ਼ਦਿਲੀ ਨੇ ਬਣਾ ਲਿਆ ਘਰ

ਇਹਨਾਂ ਕਹਿਰ ਢਹਿ ਗਿਆ ਸਮਝਦੇ ਨਹੀਂ ਪਰ

ਹਾਂ ਸਮਾਂ ਰੁੱਕ ਗਿਆ ਉਹਨਾਂ ਲਈ

ਜੋ ਰਿਸ਼ਤਿਆਂ ਦੀਆਂ ਕਦਰਾਂ ਭੁੱਲ ਗਏ ਸੀ

ਝੌਂਪੜੀਆਂ ਦੇ ਉੱਤੇ ਜੋ ਝੱਖੜ ਵਾਂਗੂ ਝੁੱਲ ਗਏ ਸੀ

ਜਿਹਨਾਂ ਨੇ ਫੜ੍ਹੀ ਨਹੀਂ ਜ਼ੁਲਮ ਅੱਗੇ ਸ਼ਮਸ਼ੀਰ

ਉਹ ਕਾਹਦੇ ਯੋਧੇ ਦੱਸੋ, ਉਹ ਕਾਹਦੇ ਵੀਰ।

ਪਰ ਸਮਾਂ ਉਹਨਾਂ ਦਾ ਹੱਥ ਫੜ੍ਹੀ ਤੁਰੇ

ਜੋ ਟੀਚੇ ਤੇ ਖਿੱਚ ਨਿਸ਼ਾਨਾ ਲਾਉਂਦੇ ਨੇ

ਦੁੱਖ ਦੇਖ ਦੁਨੀਆ ਦੇ ਅੱਖਾਂ ਚੋਂ ਨੀਰ ਵਹਾਉਂਦੇ ਨੇ

ਜੋ ਚੜ੍ਹਦੀ ਕਲਾ 'ਚ ਰਹਿੰਦੇ ਨੇ

ਹੱਸ ਹੱਸ ਉੱਠਦੇ ਬਹਿੰਦੇ ਨੇ

ਜਿਹਨਾਂ ਦੀਆਂ ਅੱਖਾਂ 'ਚ ਸੁਪਨੇ ਚਮਕਦੇ ਨੇ

ਖੁਸ਼ੀਆਂ ਦੇ ਹੰਝੂ ਵੀ ਮੋਤੀਆਂ ਵਾਂਗ ਲਮਕਦੇ ਨੇ

ਜਿਹਨਾਂ ਦੇ ਹਿਰਦੇ ਵਿੱਚ ਹੌਸਲੇ ਦਾ ਵੱਜ ਸੁਰ ਰਿਹਾ

ਸਮਾਂ ਵੀ ਨਾਲ ਨਾਲ ਉਹਨਾਂ ਦਾ ਹੱਥ ਫੜ੍ਹ ਤੁਰ ਰਿਹਾ।

                                                - ਜਸਪ੍ਰੀਤ ਸਿੰਘ