ਬੈਡਮਿੰਟਨ ਮੁਕਾਬਲੇ.
ਲੁਧਿਆਣਾ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲੇ ਰੋਮਾਂਚਕ ਰਹੇ
ਲੁਧਿਆਣਾ, 22 ਜੁਲਾਈ (ਅਸ਼ਵਨੀ ਜੇਤਲੀ):
ਲੁਧਿਆਣਾ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ-2026 ਦੇ ਗੁਰੂ ਨਾਨਕ ਸਟੇਡੀਅਮ ਦੇ ਸ਼ਾਸਤਰੀ ਹਾਲ ਵਿੱਚ ਹੋਏ ਮੁਕਾਬਲਿਆਂ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਗਲੇ ਦੌਰ ਵਿੱਚ ਥਾਂ ਬਣਾ ਲਈ।
ਲੜਕਿਆਂ ਦੇ ਅੰਡਰ-11 ਸਿੰਗਲਜ਼ ਦੇ ਰਾਊਂਡ ਆਫ-16 ਵਿੱਚ ਮਾਧਵ ਜੱਗਾ ਨੇ ਵਿਵਾਨ ਗੁਪਤਾ ਨੂੰ 15-9, 15-6 ਨਾਲ ਹਰਾਇਆ। ਸੂਰਿਆ ਜੈਨ ਨੇ ਅਦਿਪਤਾ ਦਾਸ ਖ਼ਿਲਾਫ਼ ਪਹਿਲੀ ਗੇਮ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ 15-17, 15-4, 15-13 ਨਾਲ ਜਿੱਤ ਦਰਜ ਕੀਤੀ। ਯੁਵੈਨ ਵਿਨੇ ਕੱਕੜ ਨੇ ਸ਼ੁਭਜੀਤ ਪਾਲ ਨੂੰ 15-6, 15-8 ਨਾਲ, ਕਨਨਦੀਪ ਸਿੰਘ ਨੇ ਗੁਣਵ ਜੈਨ ਨੂੰ 15-6, 15-4 ਨਾਲ, ਅਰਿਹਾਨ ਮਹਿਤਾ ਨੇ ਆਰਿਆਵੀਰ ਗੋਇਲ ਨੂੰ 15-12, 15-12 ਨਾਲ, ਕਬੀਰ ਅਗਰਵਾਲ ਨੇ ਵਿਰਾਜ ਗੁਪਤਾ ਨੂੰ 15-9, 15-6 ਨਾਲ, ਇਤਿਸ਼ ਭੱਲਾ ਨੇ ਅਗਮਜੋਤ ਸਿੰਘ ਨੂੰ 15-12, 15-8 ਨਾਲ ਅਤੇ ਦੇਵਸਿਆ ਗੁਪਤਾ ਨੇ ਅਯੁਜੋਤ ਸਿੰਘ ਨੂੰ 15-6, 16-14 ਨਾਲ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ।
ਲੜਕੀਆਂ ਦੇ ਅੰਡਰ-11 ਸਿੰਗਲਜ਼ ਕੁਆਰਟਰ ਫਾਈਨਲ ਵਿੱਚ ਸੁੰਦਰ ਕੌਰ ਨਾਮਧਾਰੀ ਨੇ ਆਦਰਸ਼ਪ੍ਰੀਤ ਕੌਰ ਨੂੰ 15-3, 15-1 ਨਾਲ ਅਤੇ ਸੁਹਾਵੀ ਕੌਰ ਨੇ ਨਵਿਕਾ ਗੋਇਲ ਨੂੰ 15-5, 15-2 ਨਾਲ ਹਰਾਇਆ। ਨਿਤਾਰਾ ਸ਼ਰਮਾ ਨੇ ਇਵਾਨੀ ਨੂੰ 15-11, 15-13 ਨਾਲ ਮਾਤ ਦਿੱਤੀ। ਸੈਮੀਫਾਈਨਲ ਵਿੱਚ ਨਿਤਾਰਾ ਸ਼ਰਮਾ ਨੇ ਸੁਹਾਵੀ ਕੌਰ ਨੂੰ 15-3, 15-9 ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ।
ਲੜਕਿਆਂ ਦੇ ਅੰਡਰ-13 ਸਿੰਗਲਜ਼ ਦੇ ਰਾਊਂਡ ਆਫ-16 ਵਿੱਚ ਮਯੰਕ, ਹੁਨਰਵੀਰ, ਕਬੀਰ ਸਾਹਨੀ, ਹਰਸ਼ਿਤ ਕੁਮਾਰ, ਅਨਵ ਮਹਾਜਨ ਅਤੇ ਨੰਦੀਸ਼ ਕਪੂਰ ਨੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਅਗਲੇ ਗੇੜ ਵਿੱਚ ਦਾਖਲਾ ਹਾਸਲ ਕੀਤਾ। ਨੰਦੀਸ਼ ਕਪੂਰ ਅਤੇ ਹਰਸ਼ਿਤ ਕੁਮਾਰ ਦੇ ਮੈਚ ਖਾਸੇ ਰੋਮਾਂਚਕ ਰਹੇ ਅਤੇ ਤਿੰਨ ਗੇਮਾਂ ਵਿੱਚ ਨਿਪਟੇ।
ਲੜਕੀਆਂ ਦੇ ਅੰਡਰ-13 ਸਿੰਗਲਜ਼ ਦੇ ਰਾਊਂਡ ਆਫ-16 ਵਿੱਚ ਸਮਾਇਰਾ ਅਗਰਵਾਲ ਨੇ ਸਰਗੁਣ ਕੌਰ ਨੂੰ 15-6, 15-7 ਨਾਲ ਅਤੇ ਅਨਮੂਲਪ੍ਰੀਤ ਕੌਰ ਚੌਹਾਨ ਨੇ ਪ੍ਰਭਨੂਰ ਕੌਰ ਨੂੰ 15-8, 15-1 ਨਾਲ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ।
ਲੜਕਿਆਂ ਦੇ ਅੰਡਰ-19 ਸਿੰਗਲਜ਼ ਦੇ ਰਾਊਂਡ ਆਫ-16 ਵਿੱਚ ਕ੍ਰਿਸ਼ਵ ਕਪਲਿਸ਼ ਨੇ ਤਨੁਸ਼ ਪਰਾਸ਼ਰ ਨੂੰ 15-1, 15-9 ਨਾਲ ਅਤੇ ਵਿਓਮ ਚੋਪੜਾ ਨੇ ਸਟਵਿਆ ਬਾਂਸਲ ਨੂੰ 15-8, 15-9 ਨਾਲ ਹਰਾਇਆ। ਕੁਆਰਟਰ ਫਾਈਨਲ ਵਿੱਚ ਸਟਵਨ ਜੈਨ ਨੇ ਅਰਨਵ ਨੇਗੀ ਨੂੰ 15-11, 16-14 ਨਾਲ, ਆਦਿਤਿਆ ਸ਼ਰਮਾ ਨੇ ਖਗੇਸ਼ ਚੱਢਾ ਨੂੰ 20-21, 15-7, 15-8 ਨਾਲ ਅਤੇ ਰਾਘਵ ਭਾਟੀਆ ਨੇ ਹਿਮੋਨੀਸ਼ ਧੀਮਾਨ ਨੂੰ 15-3, 12-15, 15-12 ਨਾਲ ਹਰਾਇਆ।
ਲੜਕਿਆਂ ਦੇ ਅੰਡਰ-11 ਡਬਲਜ਼ ਕੁਆਰਟਰ ਫਾਈਨਲ ਵਿੱਚ ਯੁਵੈਨ ਵਿਨੇ ਕੱਕੜ ਅਤੇ ਰਾਬੀਆ ਕੌਰ ਦੀ ਜੋੜੀ ਨੇ ਅਵਨੀ ਗੁਪਤਾ ਅਤੇ ਸਵਰਾ ਪਾਠਕ ਦੀ ਜੋੜੀ ਨੂੰ 15-7, 15-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾਈ।
ਲੜਕੀਆਂ ਦੇ ਅੰਡਰ-19 ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਸਮਾਇਰਾ ਅਗਰਵਾਲ ਨੇ ਅਨੀਸ਼ਕਾ ਥੋਲਾਟੂ ਨੂੰ 15-13, 15-7 ਨਾਲ ਹਰਾਇਆ, ਜਦਕਿ ਰਾਊਂਡ ਆਫ-16 ਵਿੱਚ ਪ੍ਰਭਨੂਰ ਕੌਰ ਮਠਾਰੂ ਨੇ ਅਨੰਤ ਸਿੰਘ ਨੂੰ 13-15, 15-9, 15-9 ਨਾਲ ਮਾਤ ਦੇ ਕੇ ਅਗਲੇ ਦੌਰ ਵਿੱਚ ਜਗ੍ਹਾ ਬਣਾਈ।
ਚੈਂਪੀਅਨਸ਼ਿਪ ਦੌਰਾਨ ਨੌਜਵਾਨ ਖਿਡਾਰੀਆਂ ਨੇ ਉੱਚ ਪੱਧਰੀ ਖੇਡ ਦਾ ਪ੍ਰਦਰਸ਼ਨ ਕੀਤਾ।
