ਰੋਸ ਰੈਲੀ .

ਬਿਜਲੀ ਮੁਲਾਜ਼ਮਾ ਨੇ ਦੂਸਰੇ ਦਿਨ ਵੀ ਸਮੂਹਿਕ ਛੁੱਟੀ ਕਰਕੇ ਮੁਲਾਜ਼ਮ ਮੰਗਾਂ ਨੂੰ ਹੱਲ ਕਰਾਉਣ ਲਈ  ਰੋਸ ਰੈਲੀ  ਕੀਤੀ .
ਖੰਨਾ 22 ਜੁਲਾਈ ਮਨਜੀਤ ਸਿੰਘ ਧੀਮਾਨ ----ਟੈਕਨੀਕਲ ਸਰਵਿਸਜ਼ ਯੂਨੀਅਨ ਰਜਿ.(ਭੰਗਲ)ਮੰਡਲ ਕਮੇਟੀ ਖੰਨਾ ਦੇ ਸੱਕਤਰ ਕੁਲਵਿੰਦਰ ਸਿੰਘ ,ਗਰਿਡ ਸਬਸਟੇਸਨ ਇੰਪਲਾਇਜ਼ ਯੂਨੀਅਨ ਰਜਿ. ਨੰਬਰ 24. ਸਰਕਲ ਖੰਨਾ ਦੇ ਆਗੂ ਹਰਪ੍ਰੀਤ ਸਿੰਘ ਨੇ ਪ੍ਰੈੱਸ ਨੂੰ ਸਾਝੇ ਰੂਪ ਵਿੱਚ  ਬਿਆਨ ਦਿੰਦੇ ਹੋਏ ਦੱਸਿਆ ਕਿ ਟੈਕਨੀਕਲ ਸਰਵਿਸਜ਼ ਯੂਨੀਅਨ ਰਜਿ.(ਭੰਗਲ) ਸਾਝਾ ਫੋਰਮ ,ਏਕਤਾ ਮੰਚ ਪੰਜਾਬ ਦੇ ਸੱਦੇ ਤੇ ਖੰਨਾ ਮੰਡਲ ਅਧੀਨ ਪੈਦੀਆ ਵੱਖ ਵੱਖ ਸਬ ਡਵੀਜ਼ਨਾ ਜਿਵੇ  ਸਿਟੀ 1,ਸਿਟੀ 2,ਸਬਅਰਬਨ ਖੰਨਾ ਭੜੀ ਚਾਵਾ ਜਰਗ ਡਵੀਜ਼ਨ ਦਫ਼ਤਰ ਸਰਕਲ ਦਫ਼ਤਰ ਅਤੇ ਗਰਿਡ ਸੰਭਾਲ ਮੰਡਲ ਖੰਨਾ ਪਰੋਟੈਕਸ਼ਨ ਸੈਲ ਮੰਡਲ ਖੰਨਾ ਦੇ ਬਿਜਲੀ ਕਾਮਿਆਂ ਨੇ ਸਮੂਹਿਕ ਛੁੱਟੀ ਕਰਕੇ ਸੰਚਾਲਨ ਮੰਡਲ ਦੇ ਗੇਟ ਅੱਗੇ ਵਿਸ਼ਾਲ ਰੋਸ ਰੈਲੀ ਅਕਾਸ਼ ਗੂੰਜਾ�"ੁੋ ਨਾਹਰੇ ਲਗਾਕੇ ਕੀਤੀ .ਰੈਲੀ ਵਿੱਚ ਭਰਾਤਰੀ ਸਹਿਯੋਗ ਦਿੰਦੇ ਹੋਏ ਪਾਵਰਕਾਮ ਅਤੇ ਟਰਾਂਸਕੋ ਠੇਕਾ ਮੁਲਾਜ਼ਮ ਦੇ ਸਾਥੀਆਂ ਅਤੇ ਪੈਨਸ਼ਨਰ ਸਾਥੀਆਂ ਨੇ ਵੀ ਭਾਗ ਲੈਕੇ ਏਕਤਾ ਦਾ ਸਬੂਤ ਦਿੱਤਾ. ਰੈਲੀ ਨੂੰ  ਸੰਬੋਧਨ ਕਰਦੇ ਹੋਏ ਵੱਖ ਵੱਖ ਆਗੂਆਂ ਕੁਲਵਿੰਦਰ ਸਿੰਘ  ਕਿਸਨ ਕੁਮਾਰ  ਬਲਜੀਤ ਸਿੰਘ ਜਸਵੰਤ ਰਾਏ ਜਗਦੇਵ ਸਿੰਘ ਵਿਧੀ ਚੰਦ ਮਨੀਰਾਮ ਵਰਿਆਮ ਸਿੰਘ ਵਿਪਨ ਕੁਮਾਰ ਨਵਜੋਤ ਕੁਮਾਰ ਅਮ੍ਰਿਤ ਸਿੰਘ ਸਮਰਾਲਾ ਜਸਵਿੰਦਰ ਸਿੰਘ ਅਮਨਦੀਪ ਸਿੰਘ ਗੁਰਪਿੰਦਰ ਸਿੰਘ ਅਰਸਵੀਰ ਸਿੰਘ ਆਦਿ  ਨੇ ਕੇਂਦਰ,ਪੰਜਾਬ ਸਰਕਾਰ ਅਤੇ ਪਾਵਰਕਾਮ ਅਤੇ ਟਰਾਂਸਕੋ ਦੀ ਮਨੈਜਮੈਟ ਤੋਂ ਮੰਗ ਕੀਤੀ ਕਿ ਬਿਜਲੀ ਬਿੱਲ 2025 ਦੀ ਤਜਵੀਜ਼ ਨੂੰ ਰੱਦ ਕੀਤਾ ਜਾਵੇ.ਨਿੱਜੀਕਰਨ ਦੀ ਨੀਤੀ ਤਹਿਤ ਸਰਕਾਰੀ ਅਰਧ ਸਰਕਾਰੀ ਅਦਾਰਿਆਂ ਸਮੇਤ  ਬਿਜਲੀ ਮਹਿਕਮੇ ਵਿੱਚ ਕਾਰਪੋਰੇਟ ਘਰਾਣਿਆਂ ਦਾ ਦਾਖ਼ਲ ਬੰਦ ਕਰਕੇ �"ਹਨਾਂ ਨੂੰ ਮਨਾਫਾ ਦੇਣ ਦੀ ਕਾਰਵਾਈ ਨੂੰ ਬੰਦ ਕੀਤਾ ਜਾਵੇ . ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ .ਚਾਰ ਲੇਬਰ ਕੋਡ ਰੱਦ ਕੀਤੇ ਜਾਣ. 17.7.20. ਦੇ ਫੈਸਲੇ ਅਨੁਸਾਰ ਨਵੇਂ ਭਰਤੀ ਹੋਏ ਕਾਮਿਆਂ ਨੂੰ ਕੇਂਦਰ ਦੇ ਸਕੇਲ ਲਾਗੂ ਕਰਨੇ ਬੰਦ ਕਰਕੇ ਪੰਜਾਬ ਦੇ ਸਕੇਲ ਲਾਗੂ ਕਰਦੇ ਹੋਏ ਕਾਮਿਆਂ ਨੂੰ 35400 ਦਾ ਸਕੇਲ ਦਿੱਤਾ ਜਾਵੇ. ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ. ਠੇਕੇ ਤੇ ਭਰਤੀ ਕਾਮਿਆਂ ਨੂੰ ਯੋਗਤਾ ਅਨੁਸਾਰ ਸਾਰੇ ਮਹਿਕਮਿਆ ਵਿੱਚ ਰੈਗੁਲਰ ਕੀਤਾ ਜਾਵੇ . ਮੈਡੀਕਲ ਕੈਸਲੈਸ ਸਕੀਮ ਮੁੜ ਚਾਲੂ ਕੀਤੀ ਜਾਵੇ. ਟਰੇਡ ਯੂਨੀਅਨ ਹੱਕ ਬਹਾਲ ਕੀਤੇ ਜਾਣ.ਛੇਵੇਂ ਤਨਖਾਹ ਕਮਿਸ਼ਨ ਅਤੇ 18%ਡੀ.ਏ.ਦਾ ਬਕਾਇਆ ਛੇਤੀ ਇਕੋ ਕਿਸਤ ਵਿੱਚ ਦਿੱਤਾ ਜਾਵੇ. ਗਰਿਡਾ ਅਤੇ ਸਿਫਟਾ ਵਿੱਚ ਕੰਮ ਕਰਦੇ ਮੁਲਾਜ਼ਮਾ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ .ਹੱਕ ਲਈ ਸੰਘਰਸ਼ ਕਰਦੇ ਕਿਸਾਨਾਂ ਮਜ਼ਦੂਰ ਮੁਲਾਜ਼ਮਾ ਵਿਦਿਆਰਥੀਆਂ ਦੀਆਂ ਹੱਕੀ ਮੰਗਾਂ ਛੇਤੀ ਤੋਂ ਛੇਤੀ ਮੰਨੀਆਂ ਜਾਣ ਅਤੇ �"ਹਨਾਂ ਦੀ ਹੱਕੀ  ਅਵਾਜ਼ ਨੂੰ ਲਾਠੀਚਾਰਜ ਕਰਕੇ ,ਪਾਣੀ ਦੀਆਂ ਬੁਛਾੜਾ ਮਾਰਕੇ ਅਤੇ ਝੂਠੇ ਪਰਚੇ ਕਰਕੇ ਗਿਰਫਤਾਰ ਕਰਨਾ  ਬੰਦ ਕੀਤਾ ਜਾਵੇ ਆਦਿ .ਅੰਤ ਵਿੱਚ ਆਗੂਆਂ ਨੇ ਦਿੱਲੀ ਵਿਖੇ ਜੰਤਰ ਮੰਤਰ ਤੇ ਸੰਘਰਸ਼ ਕਰਦੇ ਵਿਦਿਆਰਥੀਆਂ ਅਤੇ ਖੰਨਾ ਵਿਖੇ ਮਨਰੇਗਾ ਕਾਮਿਆਂ ਤੇ ਕੇਂਦਰ ਅਤੇ ਪੰਜਾਬ ਸਰਕਾਰ ਦੀ  ਸਹਿ ਤੇ ਕੀਤੇ   ਲਾਠੀਚਾਰਜ ਅਥਰੂ ਗੈਸ ਦੇ ਗੋਲੇ ,  ਪਾਣੀ ਦੀਆਂ ਬੁਛਾੜਾ ਮਾਰਨ' ਗਿਰਫਤਾਰੀਆ ਕਰਨ ਦੀ ਸਖ਼ਤ ਸਬਦਾ ਵਿੱਚ ਨਿੰਦਾ ਕੀਤੀ .ਅਗਰ ਮੁਲਾਜ਼ਮ ਅਤੇ ਪੈਨਸ਼ਨਰਾ ਦੀਆਂ ਮੰਗਾਂ ਨੂੰ ਛੇਤੀ ਨਾ ਮੰਨਿਆ ਤਾ ਸੰਘਰਸ਼ ਨੂੰ ਤੇਜ਼ ਕਰਦੇ ਹੋਏ ਮਿਤੀ 23 ਅਤੇ 24 ਜੁਲਾਈ 2026 ਨੂੰ ਸਮੂਹਿਕ ਛੁੱਟੀ ਤੇ ਜਾਣ ਲਈ ਸੂਬਾ ਕਮੇਟੀਆ ਦੇ ਫੈਸਲੇ ਅਨੁਸਾਰ ਜਾਣ ਲਈ ਮਜਬੂਰ ਹੋਣਾ ਪਵੇਗਾ. ਆਗੂਆਂ ਨੇ ਭਰਾਤਰੀ ਏਕਤਾ ਨੂੰ ਮਜਬੂਤ ਕਰਦੇ ਹੋਏ ਮਿਤੀ 29.7.26 ਦੇ ਸਾਝੇ ਪਰੋਗਰਾਮ ਵਿੱਚ ਮੁਖ ਮੰਤਰੀ ਦੀ ਕੋਠੀ ਸੰਗਰੂਰ ਵਿਖੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ .