ਚੰਗਾ ਮਾੜਾ ਸਮਾਂ .
ਚੰਗੇ ਮੰਦੇ ਸਮੇਂ ਆਉਣ ਬੰਦੇ 'ਤੇ,
ਅਜੇ ਸਿੱਖ ਪੀੜ ਸਹਿਣਾ।
ਚੰਗੇ ਵਾਂਗੂੰ ਮਾੜਾ ਵੀ ਬੀਤ ਜਾ,
ਜ਼ਿੰਦਗੀ ਨੇ ਚੱਲਦੇ ਹੀ ਰਹਿਣਾ।
ਤਲਖ਼ੀ ਛੱਡ ਰੱਖ ਸਬਰ ਥੋੜ੍ਹਾ,
ਮਾੜਾ ਸਮਾਂ ਚੱਲੇ ਵਾਂਗ ਕੀੜੀ
ਚੰਗਾ ਚੱਲੇ ਜਿਉਂ ਘੋੜਾ ।
ਫ਼ਿਤਰਤ ਸਮੇਂ ਦੀ ਹੈ ਚੱਲਣਾ,
ਤੂੰ ਵਾਂਗ ਹਵਾਵਾਂ ਵਗਦਾ ਜਾਈਂ !
ਮੰਜ਼ਿਲ ਨੂੰ ਉਹੀ ਸਰ ਕਰਦੇ,
ਰਾਹਾਂ 'ਚ ਨਾ ਰੁਕਣ ਜੋ ਰਾਹੀ।
ਦਰਿਆਵਾਂ ਤੋਂ ਸਿੱਖੀਂ ਵਹਿਣਾ,
ਬਣ ਹਿੰਮਤੀ ਠੋਕ ਦੇਵੀਂ ਹਰ ਰੋੜਾ !
ਮਾੜਾ ਸਮਾਂ ਚੱਲੇ ਵਾਂਗ ਕੀੜੀ,
ਚੰਗਾ ਚੱਲੇ ਜਿਉਂ ਘੋੜਾ ।
ਰਾਤ ਪਿਆਂ ਉਡੀਕੀਂ ਨਾ ਸਵੇਰਾ,
ਜੁਗਨੂੰ ਦਿਖਾਵਣਗੇ ਰਾਹ ਤੈਨੂੰ,
ਰੋਸ਼ਨੀ ਬਣ ਚੀਰ ਦੇਈਂ ਹਨੇਰਾ
ਪੱਕਿਆਂ ਆਉਂਦੀ ਮਿਠਾਸ ਚੋਖੀ
ਕੱਚਾ ਫਲ ਜਾਪੇ ਜ਼ਹਿਰ ਕੌੜਾ
ਮਾੜਾ ਸਮਾਂ ਚੱਲੇ ਵਾਂਗ ਕੀੜੀ
ਚੰਗਾ ਚੱਲੇ ਜਿਉਂ ਘੋੜਾ ।
✍✍ ਪ੍ਭ ਦਿਆਲ ਸਿੱਧੂ