157ਵੀਂ ਬੱਸ ਰਵਾਨਾ.

ਮਾਤਾ ਚਿੰਤਪੁਰਨੀ ਸੇਵਾ ਸੁਸਾਇਟੀ ਵਲੋਂ ਪ੍ਰਧਾਨ ਰਮਨ ਕੌੜਾ ਦੀ ਅਗਵਾਈ ਹੇਠ ਮਹਾਂਮਾਈ ਦੇ ਦਰਸ਼ਨਾਂ ਲਈ 157ਵੀਂ ਬੱਸ ਰਵਾਨਾ


ਲੁਧਿਆਣਾ, 23 ਜੁਲਾਈ () ਮਾਤਾ ਚਿੰਤਪੁਰਨੀ ਸੇਵਾ ਸੁਸਾਇਟੀ ਵਲੋਂ ਪ੍ਰਧਾਨ ਸ਼੍ਰੀ ਰਮਨ ਕੌੜਾ ਦੀ ਅਗਵਾਈ ਹੇਠ  157ਵੀਂ ਬੱਸ ਧਾਰਮਿਕ ਯਾਤਰਾ ਲਈ ਅੱਜ ਲੁਧਿਆਣਾ ਤੋਂ ਸਦਾਸ਼ਿਵ ਮੰਦਿਰ ਅਤੇ ਮਾਤਾ ਚਿੰਤਪੁਰਨੀ ਜੀ ਦੇ ਦਰਸ਼ਨਾਂ ਲਈ ਰਵਾਨਾ ਹੋਈ। ਬੱਸ ਰਵਾਨਾ ਕਰਨ ਤੋਂ ਪਹਿਲਾਂ ਸ਼੍ਰੀਮਤੀ ਨਿਰਮਲਾ ਪ੍ਰਭਾਕਰ (ਦੇਵਾ ਜੀ) ਵਲੋਂ ਕੰਨਿਆ ਪੂਜਨ ਕੀਤਾ ਗਿਆ ਅਤੇ ਸ਼੍ਰੀ ਮੋਹਨ ਲਾਲ ਅਰੋੜਾ ਨੇ ਪੂਜਾ ਅਰਚਨਾ ਉਪਰੰਤ ਹਰੀ ਝੰਡੀ ਦੇ ਕੇ ਬੱਸ ਨੂੰ ਰਵਾਨਾ ਕੀਤਾ। ਇਸ ਮੌਕੇ ਤੇ ਸ਼੍ਰੀ ਰਮਨ ਕੌੜਾ ਨੇ ਕਿਹਾ ਕਿ ਸਾਡਾ ਦੇਸ਼ ਇਕ ਧਰਮ ਪ੍ਰਧਾਨ ਦੇਸ਼ ਹੈ ਅਤੇ ਸਮੂਹ ਦੇਸ਼ ਵਾਸੀਆਂ ਦੀ ਆਸਥਾ ਆਪਣੇ ਆਪਣੇ ਧਰਮ ਨਾਲ ਜੁੜੀ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡਾ ਦੇਵੀ ਦੇਵਤਿਆਂ ਤੇ ਅਟੁੱਟ ਵਿਸ਼ਵਾਸ਼ ਹੈ ਅਤੇ ਸੱਚੇ ਮਨੋ ਦੇਵੀ ਦੇਵਤਿਆਂ ਦੇ ਵਿਸ਼ਵਾਸ਼ ਕਰਕੇ ਜੌ ਵੀ ਇਨ੍ਹਾਂ ਦੇ ਦਰਸ਼ਨ ਕਰਦਾ ਹੈ ਉਨ੍ਹਾਂ ਦੀ ਹਰੇਕ ਮਨੋਕਾਮਨਾ ਪੂਰਨ ਹੁੰਦੀ ਹੈ। ਯਾਤਰਾ ਦੌਰਾਨ ਸ਼੍ਰੀ ਸੁਸ਼ੀਲ ਕੌੜਾ,  ਸ਼ੀਸ਼ਪਾਲ ਗੋਇਲ, ਨੰਦ ਕਿਸ਼ੋਰ ਉੱਪਲ, ਰਜਨੀਸ਼ ਕੌੜਾ, ਬਲਵਿੰਦਰ ਸ਼ਰਮਾ, ਸੁਰਿੰਦਰ ਕੁਮਾਰ ਗੁਲਾਟੀ, ਵਿਨੋਦ ਕੁਮਾਰ ਗੁਲਾਟੀ, ਰੋਹਿਤ ਕੌੜਾ, ਅਸ਼ਵਨੀ ਪਾਠਕ, ਵਿਪਨ ਚੋਪੜਾ, ਸੁਨੀਲ ਸੋਨੀ, ਜਤਿੰਦਰ ਪਾਲ ਸ਼ਰਮਾ ਆਦਿ ਨੇ ਸੰਗਤੀ ਰੂਪ ਵਿੱਚ ਭੇਂਟਾ ਗਾ ਕੇ ਮਹਾਂਮਾਈ ਦੇ ਰੰਗ ਵਿੱਚ ਰੰਗੀ ਰੱਖਿਆ। ਇਸ ਮੌਕੇ ਸ਼੍ਰੀ ਸਤਪਾਲ ਸਤੀ ਅਤੇ ਸ਼ਰਧਾਲੂਆਂ ਨੇ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ।