ਬੇਹੱਦ ਦਿਲਚਸਪ ਹੋ ਨਿਬੜੇ ਬੈਡਮਿੰਟਨ ਮੁਕਾਬਲੇ.

ਰੋਚਕ ਰਹੇ ਬੈਡਮਿੰਟਨ ਚੈਂਪੀਅਨਸ਼ਿਪ-2026 ਦੇ ਮੁਕਾਬਲੇ 

 

ਲੁਧਿਆਣਾ - ਗੁਰੂ ਨਾਨਕ ਸਟੇਡੀਅਮ ਦੇ ਸ਼ਾਸਤਰੀ ਬੈਡਮਿੰਟਨ ਹਾਲ ਵਿਚ ਹੋ ਰਹੇ ਬੈਡਮਿੰਟਨ ਮੁਕਾਬਲਿਆਂ ਵਿਚ ਅੱਜ ਲੜਕਿਆਂ ਦੇ  ਸਿੰਗਲ ਅੰਡਰ-11 ਮੁਕਾਬਲੇ ਵਿਚ ਮਾਧਵ ਜੱਗਾ ਜੇਤੂ ਅਤੇ ਦੇਵਸਿਆ ਗੁਪਤਾ ਉਪ ਜੇਤੂ ਐਲਾਨੇ ਗਏ ਜਦੋਂਕਿ ਯੁਵੈਨ ਵਿਨੇ ਕੱਕੜ, ਅਰਿਹਾਨ ਮਹਿਤਾ ਤੀਸਰੇ ਸਥਾਨ 'ਤੇ ਰਹੇ।

 ਲੜਕੀਆਂ ਸਿੰਗਲਜ਼ ਅੰਡਰ-11 ਮੁਕਾਬਲੇ ਵਿਚ ਆਨਿਆ ਤਿਵਾੜੀ ਜੇਤੂ ਰਹੀ ਜਦੋਂਕਿ ਨਿਤਾਰਾ ਸ਼ਰਮਾ ਉਪ ਜੇਤੂ ਰਹੀ। ਸੁੰਦਰ ਕੌਰ ਨਾਮਧਾਰੀ, ਸੁਹਾਵੀ ਕੌਰ ਤੀਸਰੇ ਸਥਾਨ 'ਤੇ ਰਹੀਆਂ।

 ਲੜਕੇ ਡਬਲਜ਼ ਅੰਡਰ-11 ਮੁਕਾਬਲੇ ਵਿਚ ਇਤਿਸ਼ ਭੱਲਾ/ਮਾਧਵ ਜੱਗਾ ਨੇ ਜਿੱਤ ਦਾ ਪਰਚਮ ਲਹਿਰਾਇਆ। ਉਪ ਜੇਤੂ ਅਗਮਜੋਤ ਸਿੰਘ/ਦੇਵਸਿਆ ਗੁਪਤਾ ਰਹੇ। ਤੀਸਰਾ ਸਥਾਨ ਵਰਨਯਮ ਸਚਦੇਵਾ/ਵਿਰਾਜ ਗੁਪਤਾ, ਰਿਧਵਾਨ ਰਣਦੇਵ/ਵਿਵਾਨ ਗੁਪਤਾ ਨੇ ਹਾਸਿਲ ਕੀਤਾ।


ਲੜਕੀਆਂ ਡਬਲਜ਼ ਅੰਡਰ 11 ਮੁਕਾਬਲੇ ਵਿਚ ਅਨਾਇਆ ਤਿਵਾੜੀ/ ਨਿਤਾਰਾ ਸ਼ਰਮਾ ਜੇਤੂ, ਨਵਿਕਾ ਗੋਇਲ/ਸੁਹਾਵੀ ਕੌਰ ਨੂੰ ਉਪ ਜੇਤੂ ਐਲਾਨਿਆਂ। ਤੀਜਾ ਸਥਾਨ: ਦਿਵਰੂਪ ਕੌਰ/ਰਾਬੀਆ ਕੌਰ, ਇਵਾਨੀ/ਸੁੰਦਰ ਕੌਰ ਨਾਮਧਾਰੀ ਨੇ ਹਾਸਿਲ ਕੀਤਾ।

 ਲੜਕੇ ਸਿੰਗਲ ਅੰਡਰ-13 ਮੁਕਾਬਲੇ ਵਿਚ ਕਬੀਰ ਸਾਹਨੀ ਜੇਤੂ ਰਿਹਾ, ਜਦੋਂਕਿ  ਨੰਦੀਸ਼ ਕਪੂਰ ਰਨਰ-ਅੱਪ ਅਤੇ ਤੀਜੇ ਸਥਾਨ ਤੇ ਹੁਨਰਵੀਰ, ਵਿਓਮ ਚੋਪੜਾ ਰਹੇ।

 ਲੜਕੀਆਂ ਸਿੰਗਲਜ਼ ਅੰਡਰ-13 ਵਿਚ ਸਮਾਇਰਾ ਅਗਰਵਾਲ ਜੇਤੂ ਰਹੀ।ਆਨਿਆ ਤਿਵਾਰੀ ਉਪ ਜੇਤੂ ਅਤੇ ਤੀਜੇ ਸਥਾਨ 'ਤੇ ਮਾਨਵੀ, ਅਨਮੂਲਪ੍ਰੀਤ ਕੌਰ ਚੌਹਾਨ ਰਹੀਆਂ।

 ਲੜਕੇ ਡਬਲਜ਼ ਅੰਡਰ-13 ਦੇ ਮੁਕਾਬਲੇ ਵਿਚ ਨੰਦੀਸ਼ ਕਪੂਰ/ਵਯੋਮ ਚੋਪੜਾ ਜੇਤੂ ਰਹੇ। ਅਧਵੇ ਤੁਲੀ/ਕਬੀਰ ਸਾਹਨੀ ਉਪ ਜੇਤੂ ਐਲਾਨੇ ਗਏ ਅਤੇ ਮਾਧਵ ਜੱਗਾ/ਸਾਨੇ ਭਾਸਕਰ, ਅਯਾਨ ਮਹਾਜਨ/ਵੰਸ਼ੀਲ ਗੁਪਤਾ ਤੀਸਰੇ ਸਥਾਨ 'ਤੇ ਰਹੇ।

 ਲੜਕੇ ਸਿੰਗਲ ਅੰਡਰ-19 ਵਿਚ ਜੇਤੂ ਆਦਿਤਿਆ ਸ਼ਰਮਾ ਨੂੰ ਐਲਾਨਿਆ ਗਿਆ। ਉਪ ਜੇਤੂ ਕ੍ਰਿਸ਼ਵ  ਕਪਲਿਸ਼ ਅਤੇ ਤੀਜੇ ਸਥਾਨ 'ਤੇ ਸਟੀਵਨ ਜੈਨ, ਰਾਘਵ ਭਾਟੀਆ ਰਹੇ।

 ਲੜਕੀਆਂ ਸਿੰਗਲਜ਼ ਅੰਡਰ-19 ਮੁਕਾਬਲੇ ਵਿੱਚ 
ਉਪਨੀਤ ਕੌਰ ਜੇਤੂ, ਸੋਨਾਲੀ ਭਗਤ ਉਪ ਜੇਤੂ ਅਤੇ ਤੀਸਰੇ ਸਥਾਨ 'ਤੇ ਮਾਨਵੀ, ਪ੍ਰਭਨੂਰ ​​ਕੌਰ ਮਠਾਰੂ ਰਹੀਆਂ।

 ਲੜਕੇ ਡਬਲ