ਖਿਡਾਰੀਆਂ ਨੇ ਦਿਖਾਏ ਜੌਹਰ .

ਜਿਲ੍ਹਾ ਬੈਡਮਿੰਟਨ ਟੂਰਨਾਮੈਂਟ ਦੇ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਵਿਖਾਏ ਜੌਹਰ 
 

ਲੁਧਿਆਣਾ (ਮਨਜੀਤ ਸਿੰਘ ਧੀਮਾਨ) : ਗੁਰੂ ਨਾਨਕ ਸਟੇਡੀਅਮ ਦੇ ਸ਼ਾਸਤਰੀ ਹਾਲ ਵਿੱਚ ਚੱਲ ਰਹੀ ਜ਼ਿਲ੍ਹਾ ਲੁਧਿਆਣਾ ਬੈਡਮਿੰਟਨ ਚੈਂਪੀਅਨਸ਼ਿਪ-2026 ਦੇ ਫਾਈਨਲ ਵਿੱਚ ਮਹਿਲਾਵਾਂ ਦੇ ਸਿੰਗਲਜ਼ 35+ ਮੁਕਾਬਲੇ ਵਿੱਚ ਪ੍ਰਭਜੋਤ ਕੌਰ ਜੇਤੂ ਰਹੀ ਜਦੋਂ ਕਿ ਸ਼ਰੂਤੀ ਮੋਂਗਾ ਰਨਰਅੱਪ ਰਹੀ।

ਲੜਕੀਆਂ ਦੇ ਅੰਡਰ-13 ਡਬਲਜ਼ ਦੀਆਂ ਜੇਤੂ ਸਮਾਇਰਾ ਅਗਰਵਾਲ/ਤਾਨੀਆ ਧੀਮਾਨ ਰਹੀਆਂ। ਰਨਰਜ਼ਅੱਪ ਆਇਸ਼ਾ ਖੁਰਾਣਾ/ਰਿਤਾਨਯਾ ਸੂਦ ਅਤੇ ਸਾਂਝੇ ਤੀਜੇ ਸਥਾਨ 'ਤੇ ਆਨਯਾ ਤਿਵਾੜੀ/ਨਿਤਾਰਾ ਸ਼ਰਮਾ ਅਤੇ ਅਵਲੀਨ ਕੌਰ/ਨਿਰਵਾਣੀਕਾ ਸ਼ਰਮਾ ਰਹੀਆਂ।

ਮਰਦਾਂ ਦੇ ਡਬਲਜ਼ 45+ ਮੁਕਾਬਲੇ ਦੇ ਜੇਤੂ ਲਖਵਿੰਦਰਪਾਲ ਸਿੰਘ/ਰਾਜੇਸ਼ ਗਾਂਧੀ ਰਹੇ। ਦੂਜੇ ਸਥਾਨ 'ਤੇ ਨਮਨ ਜਰਨ/ਰਮਨਦੀਪ ਸਿੰਘ ਰਹੇ ਜਦੋਂਕਿ ਸਾਂਝੇ ਤੀਜੇ ਸਥਾਨ 'ਤੇ ਆਨੰਦ ਕੁਮਾਰ/ਵਿਕਾਸ ਖਰਬੰਦਾ, ਹਰੀਸ਼ ਗੋਇਲ/ਨਵੀਂ ਕੁਮਾਰ ਰਹੇ।

ਮਰਦਾਂ ਦੇ ਡਬਲਜ਼ 50+ ਮੁਕਾਬਲੇ ਵਿਚ ਜੇਤੂ ਅਵਤਾਰ ਗਰੋਵਰ/ਰਾਜੇਸ਼ ਗਰੋਵਰ ਰਹੇ ਜਦੋਂ ਕਿ ਰਨਰਅੱਪ ਕੁਲਵੰਤ ਸਿੰਘ/ਵਿਜੇ ਕੁਮਾਰ ਰਹੇ। ਤੀਜੇ ਸਥਾਨ 'ਤੇ ਭਗਵਿੰਦਰਜੀਤ ਸਿੰਘ/ਦਿਨੇਸ਼ ਕੁਮਾਰ ਰਹੇ।