ਕਵਿਤਾ / ਸਮਾਂ / ਡਾ. ਲਖਵਿੰਦਰ ਕੌਰ .
ਸਮਾਂ ਰੰਗ ਬੰਨ੍ਹੇ ਤਾਂ ਮਹਿਕਣ ਲਾ ਦਿੰਦਾ ਏ
ਆਪਣੀ ਆਈ 'ਤੇ ਆਵੇ ਤਾਂ ਪਰਬਤ ਵੀ ਹਿਲਾ ਦਿੰਦਾ ਏ
ਕੀ ਕਰੀਏ ਬਾਤ ਸਮੇਂ ਦੀ,
ਇਹ ਤਾਂ ਮੁਰਦਾ ਰੂਹਾਂ 'ਚ ਵੀ ਜਾਨ ਪਾ ਦਿੰਦਾ ਏ
ਤੱਕ ਦੁਨੀਆਂ ਦੀਆਂ ਹਵਾਵਾਂ ਦਾ ਰੁਖ਼
ਅੱਜ
ਪੌਣਾਂ ਨੇ ਪਾਈ ਹੈ ਬਾਤ
ਸਹਿਕੀਆਂ ਨੇ ਚਾਰੇ ਪਾਸੇ ਖ਼ਿਜ਼ਾਵਾਂ
ਧਰਤ ਨੂੰ ਰੰਗ ਇਹ ਕੇਹੋ ਜਿਹਾ ਚੜ੍ਹਿਆ ਏ !
ਹਰ ਪਾਸੇ ਮੁਰਦੇਹਾਣੀ ਰਾਤ ਹੈ ਪੱਸਰੀ
ਹੋਣੀ ਹੈ ਪ੍ਰਭਾਤ ਕਦੋਂ, ਸੋਚ ਕੇ ਜਾਂਦੈ ਮਨੁੱਖ ਘਬਰਾਈ
ਹਵਾ ਨੂੰ ਖ਼ੁਦ ਮੈਂ ਪਲੀਤ ਸੀ ਕੀਤਾ
ਸਤਰੰਗੀ ਪੀਂਘ ਚੜ੍ਹੀ ਤੱਕ ਜਾਣ ਗਿਆ ਏ !
ਸੱਚ ਜੋ ਸਮੇਂ ਦਾ ਜਾਣ ਗਿਆ
ਹੋ ਜੋ ਸਮੇਂ ਦੇ ਹਾਣ ਦਾ ਗਿਆ
ਮੁਸ਼ਕਲਾਂ ਬੱਧੇ ਰਾਹਾਂ ਦਾ
ਰਾਹ ਉਹ ਕਰ ਅਸਾਨ ਗਿਆ ਏ !
- ਡਾ. ਲਖਵਿੰਦਰ ਕੌਰ
