ਓਵਰ ਸਪੀਡ ਦੇ ਕੱਟੇ ਚਲਾਨ.

*ਖੰਨਾ ਟਰੈਫਿਕ ਪੁਲਿਸ ਨੇ   ਦਿੱਲੀ ਨੈਸ਼ਨਲ ਹਾਈਵੇ ਰੋਡ ਤੇ ਓਵਰ ਸਪੀਡ ਵਾਹਨਾਂ ਦੇ ਕੀਤੇ ਚਲਾਨ*  

 *ਟ੍ਰੈਫਿਕ ਪੁਲਸ ਨੇ ਓਵਰ ਸਪੀਡ ਡਿਟੈਕਟਰ ਦੀ ਵਰਤੋਂ ਕਰਕੇ, ਗਤੀ ਸੀਮਾ ਤੋਂ ਵੱਧ ਵਾਹਨਾਂ ਦੀ ਜਾਂਚ ਕੀਤੀl ਟ੍ਰੈਫਿਕ ਇੰਚਾਰਜ* 

  ਖੰਨਾ 26 ਜੁਲਾਈ (ਮਨਜੀਤ ਸਿੰਘ ਧੀਮਾਨ)-ਐਸ.
ਐਸ. ਪੀ ਖੰਨਾ ਦਰਪਣ ਆਲੂਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਤੇ ਡੀ.ਐਸ.ਪੀ ਟਰੈਫਿਕ ਕਰਮਬੀਰ  ਤੂਰ ਦੀ ਅਗਵਾਈ ਵਿੱਚ ਟਰੈਫਿਕ ਇੰਚਾਰਜ ਇੰਸਪੈਕਟਰ ਕੁਲਜੀਤ ਸਿੰਘ ਨੇ ਨੈਸ਼ਨਲ ਹਾਈਵੇ ''ਤੇ ਨਾਕਾਬੰਦੀ ਕਰਕੇ ਤੇਜ਼ ਰਫ਼ਤਾਰ ਵਾਹਨ ਚਾਲਕਾਂ ''ਤੇ ਸਖਤੀ ਕਰਨ ਲਈ ਪੁਲਸ ਵਲੋਂ ਜੀਟੀ ਰੋਡ ’ਤੇ ਸਖ਼ਤ ਜਾਂਚ ਕੀਤੀ ਗਈ l ਇਸ ਦੌਰਾਨ ਓਵਰਸਪੀਡ ਵਾਹਨਾਂ ਦੇ ਚਾਲਾਨ ਕੀਤੇ ਗਏ। ਇਸ ਦੌਰਾਨ ਟ੍ਰੈਫਿਕ ਪੁਲਸ ਨੇ ਓਵਰ ਸਪੀਡ ਡਿਟੈਕਟਰ ਦੀ ਵਰਤੋਂ ਕਰਕੇ, ਗਤੀ ਸੀਮਾ ਤੋਂ ਵੱਧ ਵਾਹਨਾਂ ਦੀ ਜਾਂਚ ਕੀਤੀl ਟ੍ਰੈਫਿਕ ਨਿਯਮਾਂ ਤਹਿਤ ਕਾਰਵਾਈ ਕਰਦੇ ਹੋਏ, ਡਰਾਈਵਰਾਂ ਨੂੰ ਸੁਰੱਖਿਅਤ ਅਤੇ ਨਿਯੰਤਰਿਤ ਗਤੀ ਬਣਾਈ ਰੱਖਣ ਲਈ ਉਤਸ਼ਾਹਿਤ ਕੀਤਾ ਗਿਆ l ਟ੍ਰੈਫਿਕ ਇੰਚਾਰਜ ਕੁਲਜੀਤ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ-ਨਵੀਂ ਦਿੱਲੀ ਨੈਸ਼ਨਲ ਹਾਈਵੇਅ ''ਤੇ ਅਕਸਰ ਵਾਹਨ ਚਾਲਕ ਵਾਹਨਾਂ ਨੂੰ ਓਵਰਸਪੀਡ ਨਾਲ ਚਲਾਉਂਦੇ ਹਨ, ਜਿਸ ਕਾਰਨ ਅਕਸਰ ਕੋਈ ਨਾ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕੈਮਰਿਆਂ ਦੇ ਰਾਹੀਂ ਨਿਗਰਾਨੀ ਕਰਦੇ ਹੋਏ ਪੁਲਸ ਜਿਲਾ ਖੰਨਾ ਵਿਚ 30 ਦੇ ਕਰੀਬ ਓਵਰ ਸਪੀਡ ਵਾਲੇ ਵਹੀਕਲਾਂ ਦੇ ਚਲਾਨ ਕੱਟੇ ਗਏ। ਜ਼ਿਲ੍ਹਾ ਪੁਲਸ ਵਲੋਂ ਸੜਕੀ ਹਾਦਸੇ ਰੋਕਣ ਵਾਸਤੇ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਤਹਿਤ ਓਵਰ ਸਪੀਡ ਦੇ ਨਾਲ ਨਾਲ ਹੋਰਨਾਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਪੁਲਸ ਵੱਲੋਂ ਜੀਟੀ ਰੋਡ ’ਤੇ ਨਾਕਾਬੰਦੀ ਕੀਤੀ ਗਈ ਜਿੱਥੇ ਕਿ ਓਵਰ ਸਪੀਡ ਵਾਲੇ ਵਹੀਕਲਾਂ ਦੇ ਚਲਾਨ ਕੱਟੇ ਗਏ ਹਨ। ਇਸ ਮੌਕੇ ਟਰੈਫਿਕ  ਇੰਚਾਰਜ ਨੇ  ਕਿਹਾ ਕਿ ਅਕਸਰ ਵਾਹਨ ਚਾਲਕ ਵਾਹਨਾਂ ਨੂੰ ਓਵਰਸਪੀਡ ਨਾਲ ਚਲਾਉਂਦੇ ਹਨ, ਜਿਸ ਕਾਰਨ ਅਕਸਰ ਕੋਈ ਨਾ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਹੈl ਉਨ੍ਹਾਂ ਦੱਸਿਆ ਕਿ ਕੈਮਰਿਆਂ ਦੇ ਰਾਹੀਂ ਨਿਗਰਾਨੀ ਕਰਦੇ ਹੋਏ ਪੁਲਸ ਜਿਲਾ ਖੰਨਾ ਵਿਚ ਵੱਡੀ ਗਿਣਤੀ ਵਿੱਚ  ਓਵਰ ਸਪੀਡ ਵਾਲੇ ਵਹੀਕਲਾਂ ਦੇ ਚਲਾਨ ਕੱਟੇ ਗਏl ਉਨ੍ਹਾਂ ਦੱਸਿਆ ਕਿ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਏਐਸਆਈ ਲਖਵੀਰ ਸਿੰਘ ਰਾਓ, ਏਐਸਆਈ ਰਿਸ਼ੀ ਪਾਲ ਸਿੰਘ ਚੌਧਰੀ, ਏ.ਐਸ. ਆਈ ਮਾਨ ਸਿੰਘ ਲਿਬੜਾ ਸਮੇਤ ਹੋਰ ਪੁਲਿਸ ਮੁਲਾਜ਼ਮ  ਆਦਿ ਹਾਜ਼ਰ ਸਨl