ਜੇਤੂ ਪ੍ਰਦਰਸ਼ਨ.

ਵਿਦਿਆਰਥੀ ਨੌਜਵਾਨਾਂ ਵੱਲੋਂ ਕੀਤੇ ਜੇਤੂ ਸੰਘਰਸ਼ ਲਈ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਜੇਤੂ ਪ੍ਰਦਰਸ਼ਨ 


ਲੁਧਿਆਣਾ (ਇੰਦਰਜੀਤ)- ਵਿਦਿਆਰਥੀਆਂ ਦੇ ਕੀਤੇ ਸੰਘਰਸ਼ ਦੀ ਜਿੱਤ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਹੈਡ ਕੁਆਰਟਰ 'ਤੇ ਜੇਤੂ ਪ੍ਰਦਰਸ਼ਨ ਕੀਤੇ ਗਏ । ਅੱਜ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ, ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਮੀਤ ਪ੍ਰਧਾਨ ਮਨੋਹਰ ਸਿੰਘ ਕਲਾਹੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੰਦੋਲਨਾਂ ਰਾਹੀਂ ਸਿਸਟਮ ਬਦਲੇ ਜਾ ਸਕਦੇ ਹਨ। ਇਹ ਸੰਘਰਸ਼ ਪਹਿਲਾਂ ਵੀ ਚਲਦੇ ਸਨ ਤੇ ਹੁਣ ਵੀ ਜਾਰੀ ਹਨ। ਇਕ ਪਾਸੇ ਲੁੱਟ ਕਰਨ ਵਾਲੇ ਹਾਕਮ ਹਨ ਅਤੇ ਦੂਸਰੇ ਪਾਸੇ ਲੁੱਟੇ ਜਾ ਰਹੇ ਮਿਹਨਤਕਸ਼ ਲੋਕਾਂ ਦਾ ਸੰਘਰਸ਼ ਹੈ। ਹਾਕਮਾਂ ਵੱਲੋਂ ਸਾਮਰਾਜੀ ਦੇਸ਼ਾਂ ਦੀਆਂ ਵਿਸ਼ਵ ਵਪਾਰ  ਸੰਸਥਾ, ਮੁਦਰਾ ਕੋਸ਼ ਦੀਆਂ ਨੀਤੀਆਂ ਲਾਗੂ ਕਰਕੇ ਇਥੋਂ ਦੇ ਸਾਰੇ ਸਹੂਲਤੀ ਅਦਾਰਿਆਂ ਨੂੰ ਨਿੱਜੀਕਰਨ ਵੱਲ ਲਿਆ ਰਹੀ ਹੈ ਜਿਸ ਕਾਰਨ ਇਹ ਪਹਿਲਾਂ ਕਿਸਾਨਾਂ ਉੱਪਰ ਜ਼ਮੀਨਾਂ ਖੋਹਣ ਲਈ ਤਿੰਨ ਕਾਨੂੰਨ ਲੈ ਕੇ ਆਈ ਜਿਸ ਦਾ ਵਿਰੋਧ ਵੱਡੀ ਪੱਧਰ 'ਤੇ ਕੀਤਾ ਅਤੇ ਕੁਰਬਾਨੀਆਂ ਵੀ ਦੇਣੀਆਂ ਪਈਆਂ ਤੇ ਇਹ ਕਾਨੂੰਨ ਰੱਦ ਕਰਵਾਇਆ ਅਤੇ ਹੁਣ ਪੇਪਰ ਲੀਕ ਹੋਣ ਕਰਕੇ ਵਿਦਿਆਰਥੀ ਆਂ ਤੇ ਨੌਜਵਾਨਾਂ ਵੱਲੋਂ ਪੜ੍ਹਾਈ ਦਾ ਨਿਜੀਕਰਨ ਅਤੇ ਮਹਿੰਗੀ ਕਰਨਾ ਤੇ ਜਾਣ ਬੁੱਝ ਕੇ ਪੇਪਰ ਲੀਕ ਕਰਨ ਵਰਗੇ ਹੱਥਕੰਡੇ ਵਰਤਦੇ ,ਇਹ ਸੰਘਰਸ਼ ਨੂੰ ਜਨ ਸਮਰਥਨ ਮਿਲਣਾ ਤੇ ਆਪਣੀਆਂ ਮੰਗਾਂ 'ਤੇ ਜਿੱਤ ਪ੍ਰਾਪਤ ਕੀਤੀ। ਅੱਜ ਸਾਨੂੰ ਕਿਸਾਨੀ, ਨੌਜਵਾਨੀ, ਵਿਦਿਆਰਥੀ ਤੇ ਹੋਰ ਮਿਹਨਤਕਸ਼ ਲੋਕਾਂ ਨੂੰ ਇਕੱਠੇ ਹੋ ਕੇ ਸੰਘਰਸ਼ਾਂ ਦੇ ਰਾਹ ਪੈਣ ਦੀ ਜ਼ਰੂਰਤ ਹੈ ਕਿਉਂਕਿ ਸਰਕਾਰਾਂ ਵੱਲੋਂ ਕਾਰਪੋਰੇਟ-ਪੱਖੀ  ਨੀਤੀਆਂ ਲਿਆਈਆਂ ਜਾ ਰਹੀਆਂ ਸਨ ਤੇ ਸਰਕਾਰ ਹਰੇਕ ਵਰਗ ਨੂੰ ਜਬਰ ਦੇ ਜ਼ੋਰ ਨਾਲ ਦਬਾਉਣ ਚਾਹੁੰਦੀ ਹੈ । ਇਸ ਪ੍ਰਦਰਸ਼ਨ ਨੂੰ ਦਰਸ਼ਨ ਸਿੰਘ ਫੱਲੇਵਾਲ, ਜਸਵੰਤ ਸਿੰਘ ਭੱਟੀਆਂ ਜਸਬੀਰ ਸਿੰਘ ਅਸਗਰੀਪੁਰ, ਯੁਵਰਾਜ ਸਿੰਘ ਘੁਡਾਣੀ, ਮਜ਼ਦੂਰ ਆਗੂ ਹਰਜਿੰਦਰ ਸਿੰਘ, ਕਸਤੂਰੀ ਲਾਲ, ਕੁਲਦੀਪ ਸਿੰਘ ਟਿੰਬਰਵਾਲ ਤੇ ਮਨਜੀਤ ਸਿੰਘ ਬੁਢੇਲ ਨੇ ਸੰਬੋਧਨ ਕੀਤਾ।