ਮੁਲਾਜ਼ਮਾਂ ਦੀ ਕੀਤੀ ਜਾਂਚ .

*ਐਸ.ਐਸ.ਪੀ ਖੰਨਾ ਡਾ. ਦਰਪਣ ਆਹਲੂਵਾਲੀਆ ਦੇ ਦਿਸ਼ਾ -ਨਿਰਦੇਸ਼ਾਂ ਤੇ  ਥਾਣਾ ਪਾਇਲ ਦੇ ਐਸ ਐਚ ਓ ਇੰਸਪੈਕਟਰ ਹਰਦੀਪ ਸਿੰਘ ਨੇ ਰਾਤ ਸਮੇਂ ਪੀਸੀਆਰ ਮੁਲਾਜ਼ਮਾਂ ਦੀ ਕੀਤੀ ਜਾਂਚ* 

 *ਇੰਸਪੈਕਟਰ ਹਰਦੀਪ ਸਿੰਘ ਨੇ ਹਾਈ ਟੈਕ ਨਾਕਿਆਂ ਤੇ  ਥਾਣਿਆਂ ਦੇ ਸਰਕਾਰੀ ਰਿਕਾਰਡ  ਦੀ ਵੀ ਕੀਤੀ ਜਾਂਚ* 

ਖੰਨਾ 30 ਜੁਲਾਈ ਮਨਜੀਤ ਸਿੰਘ ਧੀਮਾਨ ਪੁਲਸ ਜਿਲਾ ਖੰਨਾ ਐਸਐਸਪੀ ਡਾ: ਦਰਪਣ ਆਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਤੇ  ਐਸਪੀ (ਡੀ) ਖੰਨਾ ਪਵਨਦੀਪ ਚੌਧਰੀ ਦੀ ਅਗਵਾਈ ਵਿੱਚ ਥਾਣਾ ਪਾਇਲ ਦੇ ਐਸ.ਐਚ.ਓ ਇੰਸਪੈਕਟਰ ਹਰਦੀਪ ਸਿੰਘ ਨੇ  ਨੇ ਰਾਤ ਸਮੇਂ ਵੱਖ-ਵੱਖ ਥਾਣਿਆਂ, ਰੈਪਿਡ ਰੂਰਲ ਰਿਸਪਾਂਸ ਅਤੇ ਪੀਸੀਆਰ ਟੀਮਾਂ ਦੇ ਕੰਮਕਾਜ ਅਤੇ ਜੀਟੀ ਰੋਡ ਤੇ ਲੱਗੇ ਹਾਈ ਟੈਕ ਨਾਕਿਆਂ, ਥਾਣਿਆਂ ਵਿੱਚ ਪਏ ਸਰਕਾਰੀ ਰਿਕਾਰਡ ਦੀ ਬਰੀਕੀ ਨਾਲ   ਜਾਂਚ ਕੀਤੀ ਗਈ ਅਤੇ ਫੋਰਸ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ।ਉਨ੍ਹਾਂ ਕਿਹਾ  ਕਿ ਨਾਈਟ ਡੋਮੀਨੇਸ਼ਨ ਆਪ੍ਰੇਸ਼ਨ  ਜੋ ਕਿ ਰੋਜ਼ਾਨਾ ਅਧਾਰ ਤੇ ਚਲਾਇਆ ਜਾ ਰਿਹਾ ਹੈ, ਦੌਰਾਨ ਪੂਰੀ ਪੁਲਿਸ ਫੋਰਸ ਨੂੰ ਅਲਰਟ ਤੇ ਰੱਖਿਆ ਜਾ ਰਿਹਾ ਹੈ ਅਤੇ ਸਖ਼ਤ ਜਾਂਚ ਕੀਤੀ ਜਾ ਰਹੀ ਹੈ। ਇਸ ਤਹਿਤ ਵੱਖ-ਵੱਖ ਅੰਦਰੂਨੀ ਅਤੇ ਬਾਹਰੀ ਖੇਤਰਾਂ ਵਿਚ ਸਥਿਤ ਚੌਕੀਆਂ/ਗਸ਼ਤ ਟੀਮਾਂ, ਪੀਸੀਆਰ ਵਾਹਨਾਂ, ਪੁਲਸ ਥਾਣਿਆਂ ਅਤੇ ਪੁਲਸ ਚੌਕੀਆਂ ''ਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਖੰਨਾ ਪੁਲਸ ਆਪਣੀ ਡਿਊਟੀ ਪੂਰੀ ਮੁਸਤੈਦੀ ਅਤੇ ਚੌਕਸੀ ਨਾਲ ਨਿਭਾ ਰਹੀ ਹੈ। ਇਸ ਮੌਕੇ ਉਨ੍ਹਾਂ ਪੁਲਸ ਮੁਲਾਜ਼ਮਾਂ ਦੇ ਕੰਮ ਦੀ ਸ਼ਲਾਘਾ ਕਰਦਿਆਂ ਡਿਊਟੀ ਪ੍ਰਤੀ ਹੋਰ ਉਤਸ਼ਾਹਿਤ ਕੀਤਾ। ਉਨ੍ਹਾਂ ਕਾਨੂੰਨ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਸ਼ਰਾਰਤੀ ਅਨਸਰਾਂ ਤੇ ਸਖ਼ਤ ਨਜ਼ਰ ਰੱਖਣ ਦੇ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਪੁਲਿਸ ਦੇ ਹੋਰ ਅਧਿਕਾਰੀ ਤੇ ਮੁਲਾਜ਼ਮ ਆਦਿ ਹਾਜ਼ਰ ਸਨ।