ਬਾਵਾ ਦੀ ਅਗਵਾਈ ਵਿੱਚ ਮੀਟਿੰਗ.
ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਇਤਿਹਾਸਿਕ ਮਿਲਾਪ ਦਿਹਾੜਾ ਮਨਾਉਣ ਸਬੰਧੀ ਮੀਟਿੰਗ ਰਕਬਾ ਭਵਨ ਵਿਖੇ ਹੋਈ ਮੀਟਿੰਗ
87ਵੇਂ ਸ਼ਹੀਦੀ ਦਿਵਸ 'ਤੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਸਤਿਕਾਰ ਭੇਂਟ
ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ ਅਤੇ ਪ੍ਰਧਾਨ ਫਾਊਂਡੇਸ਼ਨ ਪੰਜਾਬ ਕਰਨੈਲ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਤਖਤ ਸ਼੍ਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਅਜੀਤ ਸਿੰਘ ਬਾਰੀ, ਕਨਵੀਨਰ ਯਾਤਰਾ ਤਰਲੋਚਨ ਸਿੰਘ ਬਿਲਾਸਪੁਰ, ਸਰਪ੍ਰਸਤ ਫਾਊਂਡੇਸ਼ਨ ਤਰਲੋਚਨ ਸਿੰਘ ਸਫਰੀ, ਮਨਜੀਤ ਸਿੰਘ ਝੰਮਟ, ਸੰਤੋਖ ਸਿੰਘ ਸਹਾਇਕ ਕਨਵੀਨਰ, ਨਿਰਮਲ ਸਿੰਘ ਦੋਰਾਹਾ, ਗੁਰਮੇਲ ਸਿੰਘ ਲਾਪਰਾਂ, ਅਮਨਦੀਪ ਬਾਵਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ।
ਇਸ ਸਮੇਂ 318ਵਾਂ ਇਤਿਹਾਸਿਕ ਮਿਲਾਪ ਦਿਹਾੜਾ, ਜੋ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਮਾਧੋ ਦਾਸ ਬੈਰਾਗੀ (ਬਾਬਾ ਬੰਦਾ ਸਿੰਘ ਬਹਾਦਰ) ਵਿਚਕਾਰ 3 ਸਤੰਬਰ 1708 ਨੂੰ ਗੋਦਾਵਰੀ ਨਦੀ ਦੇ ਕੰਢੇ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਹੋਇਆ ਸੀ, ਉਸ ਇਤਿਹਾਸਿਕ ਦਿਹਾੜੇ ਨੂੰ ਮਨਾਉਣ ਲਈ 22ਵਾਂ ਜੱਥਾ ਏ.ਸੀ ਕੋਚ ਰਾਹੀਂ 30 ਅਗਸਤ ਨੂੰ ਸਵੇਰੇ ਜਾਣ ਸਬੰਧੀ ਪ੍ਰੋਗਰਾਮ ਉਲੀਕਿਆ ਗਿਆ। ਇਹ ਜੱਥਾ 30 ਅਗਸਤ ਸ਼ਾਮ ਨੂੰ ਆਗਰਾ ਅਤੇ 31 ਅਗਸਤ ਸ਼ਾਮ ਨੂੰ ਇੰਦੌਰ (ਮੱਧ ਪ੍ਰਦੇਸ਼) ਰੁਕੇਗਾ ਅਤੇ 31 ਅਗਸਤ ਸਵੇਰੇ ਗਵਾਲੀਅਰ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਵਿੱਚ ਉੱਘੇ ਇਤਿਹਾਸਕਾਰ ਡਾ. ਰਾਜ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਸਨਮਾਨਿਤ ਕੀਤਾ ਜਾਵੇਗਾ। 1 ਸਤੰਬਰ ਨੂੰ ਜੱਥਾ ਸ਼ਾਮ ਨੂੰ ਸ੍ਰੀ ਹਜੂਰ ਸਾਹਿਬ (ਨਾਂਦੇੜ) ਪੁੱਜੇਗਾ। 3 ਸਤੰਬਰ ਨੂੰ ਸੱਚਖੰਡ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਬੰਦਾ ਘਾਟ ਵਿਖੇ ਦੀਵਾਨ ਸਜਣਗੇ। 4 ਸਤੰਬਰ ਸੰਗਤਾਂ ਬੱਸ ਰਾਹੀਂ ਗੁਰਦੁਆਰਾ ਨਾਨਕ ਝੀਰਾ ਦਰਸ਼ਨਾਂ ਲਈ ਜਾਣਗੀਆਂ ਅਤੇ 5 ਸਤੰਬਰ ਭਗਤ ਨਾਮਦੇਵ ਜੀ ਦੇ ਦਰਸ਼ਨ ਉਪਰੰਤ ਜੱਥਾ ਵਾਪਸ ਆਏਗਾ ਜੋ 5 ਸਤੰਬਰ ਨੂੰ ਸ਼ਾਮ ਨੂੰ ਊਜੈਨ ਵਿਖੇ ਅਤੇ 6 ਨੂੰ ਭਗਤ ਧੰਨਾ ਜੀ ਦੇ ਸਥਾਨ ਰਾਜਸਥਾਨ ਵਿਖੇ ਦਰਸ਼ਨਾਂ ਲਈ ਰੁਕੇਗਾ। ਇਸ ਸਮੇਂ ਮੀਟਿੰਗ ਵਿੱਚ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਦੇ 87ਵੇਂ ਸ਼ਹੀਦੀ ਦਿਹਾੜੇ 'ਤੇ ਫਾਊਂਡੇਸ਼ਨ ਵੱਲੋਂ ਸ਼ਰਧਾ ਸਤਿਕਾਰ ਭੇਂਟ ਕੀਤਾ ਗਿਆ।
