ਅਹੁਦੇਦਾਰ ਸਨਮਾਨਿਤ.
ਜਰਨਲਿਸਟ ਪ੍ਰੈਸ ਐਸੋਸੀਏਸ਼ਨ ਪੰਜਾਬ ਦੇ ਅਹੁਦੇਦਾਰਾਂ ਵਲੋਂ ਲੁਧਿਆਣਾ ਇਕਾਈ ਦੇ ਅਹੁਦੇਦਾਰ ਸਨਮਾਨਿਤ
ਐਸੋਸੀਏਸ਼ਨ ਪੱਤਰਕਾਰਾਂ ਦੀਆਂ ਸਮੱਸਿਆਵਾਂ ਸੁਲਝਾਉਣ ਦੇ ਨਾਲ ਨਾਲ ਸਮਾਜ ਭਲਾਈ ਦੇ ਕੰਮ ਵੀ ਕਰੇਗੀ : ਦੁੱਗਲ, ਵਰਿੰਦਰ ਕੁਮਾਰ
ਲੁਧਿਆਣਾ, 2 ਅਗਸਤ (ਵਰਿੰਦਰ) ਜਰਨਲਿਸਟ ਪ੍ਰੈਸ ਐਸੋਸੀਏਸ਼ਨ ਪੰਜਾਬ (ਰਜਿ:) ਦੇ ਸਰਪ੍ਰਸਤ ਜੀ.ਐਸ. ਸੰਧੂ, ਚੇਅਰਮੈਨ ਰਾਕੇਸ਼ ਖੰਨਾ, ਸੂਬਾ ਪ੍ਰਧਾਨ ਰਾਕੇਸ਼ ਦੁੱਗਲ, ਜਨਰਲ ਸੈਕਟਰੀ ਪੀ.ਪੀ. ਸਿੰਘ, ਪ੍ਰੈਸ ਸਕੱਤਰ ਗੋਬਿੰਦ ਰਾਏ ਅਤੇ ਹੋਰ ਅਹੁਦੇਦਾਰਾਂ ਵਲੋਂ ਜਿਲ੍ਹਾ ਲੁਧਿਆਣਾ ਇਕਾਈ ਦੇ ਚੇਅਰਮੈਨ ਅਸ਼ੋਕ ਪੁਰੀ ਪ੍ਰਧਾਨ, ਵਰਿੰਦਰ ਕੁਮਾਰ, ਜਨਰਲ ਸਕੱਤਰ ਮਨਜੀਤ ਸਿੰਘ ਰੋਮਾਣਾ, ਸਰਪ੍ਰਸਤ ਗੁਰਦੀਪ ਸਿੰਘ, ਸਲਾਹਕਾਰ ਭੁਪਿੰਦਰ ਸਿੰਘ ਪਨੇਸਰ, ਭੁਪਿੰਦਰ ਸਿੰਘ ਬੇਦੀ, ਐਮ. ਐਸ. ਭਾਟੀਆ, ਸੂਰਜ ਕੁਮਾਰ, ਸੁਮਿਤ ਭਾਟੀਆ, ਕੁਲਦੀਪ ਸਿੰਘ, ਰਾਜੇਸ਼ ਪਾਲ ਉੱਪਲ, ਰਾਜੇਸ਼ ਆਹੂਜਾ, ਸਤਬੀਰ ਸਿੰਘ, ਵਿਸ਼ਨੂ, ਅਸ਼ੋਕ ਵਰਮਾ ਸੁਰਜੀਤ ਸਿੰਘ, ਮਨਿੰਦਰ ਸਿੰਘ ਭੱਟੀ, ਕੁਲਦੀਪ ਦੁਗਰੀ, ਸੰਦੀਪ ਸੂਦ, ਦਵਿੰਦਰ ਵਰਮਾ, ਹਰਵਿੰਦਰ ਸਿੰਘ, ਅਨੰਦ ਸਿੰਘ, ਵਿਮਲ ਕੁਮਾਰ, ਰਾਜ ਕੁਮਾਰ ਸਾਥੀ, ਕੁਲਵਿੰਦਰ ਸਿੰਘ ਸਲੇਮ ਟਾਬਰੀ, ਅਨੰਦ ਸਿੰਘ, ਬਿਮਲ ਕੁਮਾਰ ਆਦਿ ਅਹੁਦੇਦਾਰਾਂ ਅਤੇ ਕਾਰਜਕਾਰੀ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ ਇਕ ਮੀਟਿੰਗ ਦੌਰਾਨ ਸੀਨੀਅਰ ਪੱਤਰਕਾਰਾਂ ਮੋਹੰਮਦ ਨਦੀਮ ਅੰਸਾਰੀ ਦੇ ਦੇਹਾਂਤ ਤੇ 2 ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਉਪਰੰਤ ਐਸੋ: ਪੰਜਾਬ ਦੇ ਅਹੁਦੇਦਾਰ ਦਾ ਜਿਲ੍ਹਾ ਲੁਧਿਆਣਾ ਇਕਾਈ ਵਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਪੰਜਾਬ ਪ੍ਰਧਾਨ ਸ਼੍ਰੀ ਰਾਕੇਸ਼ ਦੁੱਗਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸਲੀ ਪੱਤਰਕਾਰੀ ਸੱਚ ਨੂੰ ਆਮ ਜਨਤਾ ਤੱਕ ਲਿਆਉਣ ਨਾਲ ਹੀ ਬਣਦੀ ਹੈ, ਜਦਕਿ ਸਰਕਾਰਾਂ ਦੇ ਝੋਲੀਚੁੱਕ ਅਤੇ ਪੈਸੇ ਲੈਕੇ ਅਸਲੀਅਤ ਲੁਕਾਉਣ ਵਾਲੇ ਦਲਾਲ ਹੀ ਕਹਾਉਂਦੇ ਹਨ। ਉਨ੍ਹਾਂ ਕਿਹਾ ਕਿ ਤੁਸੀਂ ਆਪਣੀ ਚੰਗੇ ਅਕਸ ਵਾਲੀ ਪਛਾਣ ਬਣਾਉਣ ਲਈ ਬਿਨਾਂ ਕਿਸੇ ਡਰ ਦੇ ਡੱਟ ਕੇ ਪੱਤਰਕਾਰੀ ਕਰੋ, ਪੰਜਾਬ ਦੀ ਸਮੁੱਚੀ ਜਥੇਬੰਦੀ ਤੁਹਾਡੀ ਪਿੱਠ ਤੇ ਖੜ੍ਹੀ ਹੈ। ਉਨ੍ਹਾਂ ਹੋਰ ਕਿਹਾ ਕਿ ਗਰੀਬ ਅਮੀਰ ਦਾ ਫਰਕ ਦੇਖੇ ਬਿਨਾ ਸੱਚ ਦਾ ਸਾਥ ਦਿਓ। ਇਸ ਮੌਕੇ ਤੇ ਪੰਜਾਬ ਦੇ ਸਰਪ੍ਰਸਤ ਜੀ.ਐਸ. ਸਾਧੂ ਨੇ ਕਿਹਾ ਕਿ ਐਸੋਸੀਏਸ਼ਨ ਪੱਤਰਕਾਰਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਦੇ ਨਾਲ ਨਾਲ ਸਮਾਜ ਭਲਾਈ ਦੇ ਕੰਮ ਵੀ ਕਰੇਗੀ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਨੇੜ ਭਵਿੱਖ ਵਿੱਚ ਪੰਜਾਬ ਦੀ ਬਾਡੀ ਲੁਧਿਆਣਾ ਦੇ ਅਹੁਦੇਦਾਰਾਂ ਨੂੰ ਨਾਲ ਲੈਕੇ ਮਾਣਯੋਗ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੂੰ ਮਿਲੇਗੀ। ਇਸ ਮੌਕੇ ਲੁਧਿਆਣਾ ਇਕਾਈ ਦੇ ਪ੍ਰਧਾਨ ਸ਼੍ਰੀ ਵਰਿੰਦਰ ਕੁਮਾਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਲ੍ਹਾ ਲੁਧਿਆਣਾ ਦੀ ਸਮੁੱਚੀ ਟੀਮ ਐਸੋਸੀਏਸ਼ਨ ਪੰਜਾਬ ਦੀ ਰਹਿਨੁਮਾਈ ਹੇਠ ਡੱਟ ਕੇ ਕੰਮ ਕਰੇਗੀ ਅਤੇ ਨਵੇਂ ਪੱਤਰਕਾਰਾਂ ਨੂੰ ਸੱਚੀ ਸੂਚੀ ਪੱਤਰਕਾਰੀ ਦੇ ਅਸੂਲ ਦਨ ਲਈ ਸੈਮੀਨਾਰ ਵੀ ਲਗਾਏ ਜਾਣਗੇ, ਜਿਸ ਲਈ ਪੜ੍ਹੇ ਲਿਖੇ ਅਤੇ ਸੀਨੀਅਰ ਪੱਤਰਕਾਰਾਂ ਦੀਆ ਸੇਵਾਵਾਂ ਲਈਆਂ ਜਾਣਗੀਆਂ। ਉਨ੍ਹਾਂ ਹੋਰ ਕਿਹਾ ਕਿ ਲੁਧਿਆਣਾ ਇਕਾਈ ਦੇ ਸਮੁੱਚੇ ਅਹੁਦੇਦਾਰਾਂ ਅਤੇ ਕਾਜਕਰੀ ਮੈਂਬਰਾਂ ਦੇ ਸ਼ਿਨਾਖਤੀ ਕਾਰਡ ਜਲਦ ਹੀ ਬਣਾ ਦਿੱਤੇ ਜਾਣਗੇ।
