ਰਾਸ਼ਨ ਵੰਡਿਆ .

*ਪੰਜਾਬ ਖੱਤਰੀ ਚੇਤਨਾ ਮੰਚ ਚੈਰੀਟੇਬਲ ਟਰੱਸਟ ਖੰਨਾ ਨੇ 190ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ।* 


 **ਰਾਸ਼ਨ ਵੰਡ ਸਮਾਰੋਹ ਵਿੱਚ, 43 ਲੋੜਵੰਦ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ, 3 ਅਪਾਹਜ ਵਿਅਕਤੀਆਂ ਨੂੰ ਟ੍ਰਾਈਸਾਈਕਲ, ਇੱਕ ਨੂੰ ਵਹੀਲ ਕੁਰਸੀ ਤੇ ਇੱਕ ਲੜਕੀ ਨੂੰ  ਸਿਲਾਈ ਮਸ਼ੀਨ ਦਿੱਤੀ ਗਈ-ਮਦਨ ਲਾਲ ਸ਼ਾਹੀ* 

ਖੰਨਾ 2 ਅਗਸਤ (ਮਨਜੀਤ ਸਿੰਘ ਧੀਮਾਨ )--ਅੱਜ ਖੰਨਾ ਦੇ ਸੀਨੀਅਰ ਸਿਟੀਜਨ ਹਾਲ ਵਿਖ਼ੇ ਪੰਜਾਬ ਖੱਤਰੀ ਚੇਤਨਾ ਮੰਚ ਚੈਰੀਟੇਬਲ ਟਰੱਸਟ ਖੰਨਾ ਨੇ 190ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ। ਖੰਨਾ ਸ਼ਹਿਰ ਦੀ ਸਭ ਤੋਂ ਮਸ਼ਹੂਰ ਸਮਾਜਿਕ ਸੰਸਥਾ ਪੰਜਾਬ ਖੱਤਰੀ ਚੇਤਨਾ ਮੰਚ ਚੈਰੀਟੇਬਲ ਟਰੱਸਟ ਦੀ ਇੱਕ ਸ਼ਾਖਾ ਮਾਤਾ ਕੌਸ਼ਲਿਆ ਸੇਵਾ ਕੇਂਦਰ ਨੇ ਅੱਜ ਸਭ ਤੋਂ ਪਹਿਲਾਂ ਸਕੱਤਰ ਸੰਜੇ ਸਹਿਗਲ ਅਤੇ ਸ਼ਾਮ ਸੁੰਦਰ ਦੀ ਸਹਾਇਤਾ ਨਾਲ ਹਨੂੰਮਾਨ ਚਾਲੀਸਾ ਦਾ ਪਾਠ ਕਰਵਾਇਆ ਗਿਆ l  ਇਸ ਮੌਕੇ ਮੁੱਖ ਪਤਵੰਤੇ ਸ਼ਹਿਰ ਦੇ ਪ੍ਰਸਿੱਧ ਉਦਯੋਗਪਤੀ ਸ਼ਮਿੰਦਰ ਸਿੰਘ ਮਿੰਟੂ ਪਾਲ ਹੁੰਡਈ ਖੰਨਾ,ਹਰੀਸ਼ ਧਵਨ, ਅਨੂਪ ਕੁਮਾਰ ਸਨ, ਨੇ ਆਪਣਾ ਯੋਗਦਾਨ ਪਾਇਆ। ਇਸ ਕਰਵਾਏ ਗਏ ਸਮਾਗਮ ਵਿੱਚ ਖੰਨਾ ਦੇ ਉੱਗੇ ਬਿਜਨਸਮੈਨ ਮੁੱਖ ਮਹਿਮਾਨ ਵਜੋਂ  ਸਾਬਕਾ ਕੌਂਸਲਰ ਸਮਿੰਦਰ ਸਿੰਘ ਮਿੰਟੂ ਧੰਜਲ ਪੁੱਜੇ l ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਅਤੇ ਇਸ ਸੰਸਥਾ ਵੱਲੋਂ ਚਲਾਏ ਗਏ ਉਪਰਾਲਿਆਂ ਦੀ ਵਿਸ਼ੇਸ਼ ਤੌਰ ਤੇ ਤਰੀਫ ਕੀਤੀ ਗਈ l ਇਸ ਮੌਕੇ ਪ੍ਰਧਾਨ ਸੀ.ਏ ਐਸਕੇ ਭੱਲਾ ਨੇ ਹਾਜ਼ਰ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਏ. ਐਸ.ਸੀਨੀਅਰ ਸੈਕੰਡਰੀ  ਸਕੂਲ ਦੇ ਸਾਬਕਾ ਪ੍ਰਿੰਸੀਪਲ ਸ਼ਾਮ ਸੁੰਦਰ ਨੇ ਸਕੱਤਰ ਦੀ ਡਿਊਟੀ ਬਹੁਤ ਵਧੀਆ ਅਤੇ ਬਖੂਬੀ  ਢੰਗ ਨਾਲ ਨਿਭਾਈ ਗਈ । ਇਸ ਮੌਕੇ ਮਦਨ ਲਾਲ ਸ਼ਾਹੀ ਨੇ ਕਿਹਾ ਕਿ ਅੱਜ 190ਵੇਂ ਰਾਸ਼ਨ ਵੰਡ ਸਮਾਰੋਹ ਵਿੱਚ, 43 ਲੋੜਵੰਦ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ ਅਤੇ ਮੰਦਰ ਦੇ ਲੰਗਰ ਲਈ 2 ਥੈਲੇ ਆਟੇ ਵੀ  ਦਿੱਤੇ ਗਏ।ਇਸ ਮੌਕੇ ਸੰਸਥਾ ਦੇ ਆਗੂਆਂ ਨੇ ਗਰੀਬ, ਤੇ ਲੋੜਵੰਦਾ 3 ਅਪਾਹਜ ਵਿਅਕਤੀਆਂ ਨੂੰ ਟ੍ਰਾਈਸਾਈਕਲ, ਇੱਕ ਨੂੰ ਵਹੀਲ ਕੁਰਸੀ ਅਤੇ ਇੱਕ ਲੜਕੀ ਨੂੰ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ, ਤੇ ਸਮਰਥਨ ਕਰਨ ਲਈ ਸਿਲਾਈ ਮਸ਼ੀਨ ਦਿੱਤੀ ਗਈ। ਇਸ ਮੌਕੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਦਸਤਾਰਾਂ ਅਤੇ ਸਨਮਾਨ ਚਿੰਨ  ਭੇਟ ਕੀਤੇ ਗਏ।  ਇਸ ਦੌਰਾਨ ਰੌਕੀ ਜਨਰਲ ਸਟੋਰ ਦੀ ਟੀਨੂ ਅਗਰਵਾਲ ਨੇ ਆਪਣਾ ਯੋਗਦਾਨ ਪਾਇਆ।ਇਸ ਮੌਕੇ ਸਾਬਕਾ ਸਕੱਤਰ ਗੁਰਦੀਪ ਪੁਰੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਖੱਤਰੀ ਚੇਤਨਾ ਮੰਚ ਸੰਸਥਾ ਦੇ ਸਰਪ੍ਰਸਤ ਅਤੇ ਸੀਨੀਅਰ ਸਿਟੀਜਨ  ਮਦਨ ਲਾਲ ਸ਼ਾਹੀ ਨੇ  ਆਏ ਮੁੱਖ ਮਹਿਮਾਨਾਂ, ਸ਼ਹਿਰ ਦੇ ਦਾਨੀ ਸੱਜਣਾਂ ਅਤੇ ਹਾਜ਼ਰ ਸਾਰੇ ਮੈਂਬਰਾਂ ਦਾ ਵਿਸ਼ੇਸ ਤੋਰ ਤੇ ਤਹਿ ਦਿਲੋਂ ਧੰਨਵਾਦ ਕੀਤਾ ਗਿਆ । ਇਸ ਮੌਕੇ ਸਰਪਰਸਤ ਮਦਲਾਲ ਸ਼ਾਹੀ ਨੇ ਕਿਹਾ ਕਿ ਅੱਜ ਦੇ ਇਹ 190ਵਾਂ ਰਾਸ਼ਨ ਵੰਡ ਸਮਾਰੋਹ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਹੈ। ਇਸ ਮੌਕੇ ਮਦਨ ਲਾਲ ਸ਼ਾਹੀ ਨੇ ਅੱਗੇ ਦੱਸਿਆ ਕਿ ਸੰਸਥਾ ਵੱਲੋਂ ਵੱਖ-ਵੱਖ ਸਕੂਲਾਂ ਪੜ ਰਹੇ ਸਕੂਲ ਦੇ ਵਿਦਿਆਰਥੀ/ ਵਿਦਿਆਰਥਣਾਂ   ਲੋੜਵੰਦਾਂ ਨੂੰ ਸਮੇਂ ਸਿਰ ਉਹਨਾਂ ਦੀਆਂ ਫੀਸਾਂ ਵੀ ਦਿੱਤੀਆਂ ਜਾਂਦੀਆਂ ਹਨ l ਮਦਨ ਲਾਲ ਸ਼ਾਹੀ ਨੇ ਅੱਗੇ ਦੱਸਿਆ ਕਿ  ਉਨ੍ਹਾਂ ਦੀ ਸੰਸਥਾ ਵੱਖ ਵੱਖ ਸਕੂਲਾਂ ਕਾਲਜਾਂ ਅਤੇ ਪਬਲਿਕ ਥਾਵਾਂ ਤੇ ਹਰ ਸਾਲ  ਠੰਡੇ ਪੀਣ ਵਾਲੇ ਪਾਣੀ ਦੇ ਵਾਟਰ ਕੂਲਰ ਵੀ ਲਗਾਏ ਜਾਂਦੇ ਹਨl ਇਸ ਮੌਕੇ ਉਪ ਪ੍ਰਧਾਨ ਅਸ਼ੋਕ ਕੁਮਾਰ ਦੀਓਡਾ, ਐਡਵੋਕੇਟ ਰਾਕੇਸ਼ ਸ਼ਾਹੀ, ਤੁਲਸੀ ਵਰਮਾ, ਮਨੋਹਰ ਲਾਲ ਵਿੱਜ, ਤਰਸੇਮ ਲਾਲ ਕੋਹਲੀ, ਗੌਤਮ ਢੰਡ, ਸਤੀਸ਼ ਸੋਫਤ, ਹਰੀਸ਼ ਵਡੇਹਰਾ, ਡਾ. ਰਜਿੰਦਰ ਸ਼ਾਹੀ, ਅਜੇ ਸ਼ਰਮਾ, ਗੌਰਵ ਸ਼ਰਮਾ, ਪਰਵੀਨ ਧਵਨ, ਵਿਜੇ ਮੈਨਰੋ, ਕਸ਼ਮੀਰ ਸਿੰਘ, ਪਾਰਸਨ ਜੀਤ ਬਿੰਟਾ ਗੁਰਜੰਟ ਸਿੰਘ, ਸਵਪਨ ਅਗਰਵਾਲ, ਰਾਣਾ ਗੁਰਮੀਤ ਸਿੰਘ, ਰਜਨੀਸ਼ ਲਟਾਵਾ,ਆਦਿ  ਹਾਜ਼ਰ ਸਨ l