ਪੱਤੇ ਦੀ ਕਹਾਣੀ .
ਕਿਸੇ ਆਸ਼ਕ ਦਾ ਖੱਤ ਹੁੰਦੇ ਨੇ ਇਹ ਪੱਤੇ,
ਕਿਸੇ ਕੀੜੇ ਦਾ ਘਰ ਹੁੰਦੇ ਨੇ ਇਹ ਪੱਤੇ,
ਕਿਸੇ ਘਰ ਨੂੰ ਇਕੱਠੇ ਰਹਿਣ ਦੀ ਪ੍ਰੇਰਣਾ ਦਿੰਦੇ ਨੇ ਇਹ ਪੱਤੇ,
ਕਿਸੇ ਪ੍ਰਾਣੀ ਦੇ ਜਿਉਂਦੇ ਰਹਿਣ ਦਾ ਸਾਧਨ ਨੇ ਇਹ ਪੱਤੇ,
ਕਿਸੀ ਅੰਮੜੀ ਦੇ ਵੇਹੜੇ ਦੀ ਛਾਂ ਹੁੰਦੇ ਨੇ ਇਹ ਪੱਤੇ,
ਕਿਸੇ ਦਲਾਨ ਦੇ ਸ਼ਿੰਗਾਰ ਦਾ ਸਿਹਰਾ ਹੁੰਦੇ ਨੇ ਇਹ ਪੱਤੇ,
ਕਿਸੇ ਗੋਲੀਆਂ,ਦਵਾਈਆਂ ਦਾ ਦੂਜਾ ਨਾਮ ਹੁੰਦੇ ਨੇ ਇਹ ਪੱਤੇ,
ਕਿਸੇ ਘਰੇਲੂ ਵੈਦ ਉਪਚਾਰ ਦਾ ਇਨਾਮ ਹੁੰਦੇ ਨਾਮ ਹੁੰਦੇ ਨੇ ਇਹ ਪੱਤੇ,
ਕਿਸੇ ਹੱਥਾਂ ਵਿੱਚ ਲੱਗ ਸ਼ਗਨਾਂ ਦਾ ਨਾਮ ਹੁੰਦੇ ਨੇ ਇਹ ਪੱਤੇ,
ਕਿਸੇ ਪਿਤਰਾਂ ਨੂੰ ਚੜ੍ਹ ਰਿਵਾਜਾਂ ਦੀ ਸ਼ਾਨ ਹੁੰਦੇ ਨੇ ਇਹ ਪੱਤੇ,
ਕੁਦਰਤ ਦਾ ਪਿਆਰ, ਬਹੁਤ ਬਲਵਾਨ ਹੁੰਦੇ ਨੇ ਇਹ ਪੱਤੇ,
ਜਨਮ ਤੋਂ ਮਰਨ ਤੱਕ ਮਨੁੱਖ ਨਾਲ ਹੁੰਦੇ ਨੇ ਇਹ ਪੱਤੇ।
-ਸ਼ਿਵਮ ਮਹਾਜਨ