ਭਾਜਪਾ ਵੱਲੋਂ ਹਲਕਾ ਆਤਮ ਨਗਰ ਤੋਂ ਅਮਰਜੀਤ ਸਿੰਘ ਟਿੱਕਾ, ਗੋਸ਼ਾ ਤੇ ਆਲੀਵਾਲ ਵਿੱਚੋਂ ਕਿਸੇ ਇੱਕ ਨੂੰ ਮਿਲ।ਸਕਦੀ ਹੈ ਟਿਕਟ.
ਹਲਕਾ ਆਤਮ ਨਗਰ ਤੋਂ ਅਮਰਜੀਤ ਸਿੰਘ ਟਿੱਕਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਸਿੱਖ ਚੇਹਰਾ,
**
2024 ਦੀਆਂ ਲੋਕ ਸਭਾ ਚੋਣਾਂ ਵਿੱਚ ਇੱਕਲਿਆਂ ਲੜਦਿਆਂ ਪੰਜਾਬ ਵਿੱਚੋਂ ਭਾਜਪਾ 117 ਹਲਕਿਆਂ ਵਿੱਚੋਂ 33 ਉਪਰ ਪਹਿਲੇ ਸਥਾਨ 'ਤੇ ਰਹੀ ਅਤੇ ਹੁਣ ਭਾਜਪਾ ਪੰਜਾਬ ਵਿਚ ਬਿਨਾ ਕਿਸੇ ਸਹਾਰੇ ਦੇ ਇੱਕਲਿਆਂ ਚੋਣ ਲੜਨ ਬਾਰੇ ਸਪਸ਼ਟ ਸੰਕੇਤ ਦੇ ਚੁੱਕੀ ਹੈ। ਗੱਲ ਲੁਧਿਆਣਾ ਦੀ ਕਰੀਏ ਤਾਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਟਿਕਟ 'ਤੇ ਰਵਨੀਤ ਸਿੰਘ ਬਿੱਟੂ ਤਕਰੀਬਨ 20500 ਵੋਟਾਂ ਦੇ ਫਰਕ ਨਾਲ ਦੂਜੇ ਨੰਬਰ 'ਤੇ ਰਹੇ। ਜਿਸ ਵਿੱਚ ਭਾਜਪਾ ਹਲਕਾ ਆਤਮ ਨਗਰ ਵਿੱਚ ਦੂਜੇ ਨੰਬਰ 'ਤੇ ਰਹੀ ਅਤੇ ਠੀਕ ਸਥਿਤੀ ਵਿੱਚ ਰਹੀ। ਹੁਣ ਨਵੀਂ ਰਣਨੀਤੀ ਤਹਿਤ ਭਾਜਪਾ ਆਤਮ ਨਗਰ ਵਿਧਾਨ ਸਭਾ ਹਲਕਾ ਆਪਣੇ ਨਾਮ ਕਰਨ ਲਈ ਕਮਰਕੱਸਾ ਕਰਨ ਲਈ ਤਿਆਰ ਹੈ। ਇਸਦੇ ਲਈ ਭਾਜਪਾ ਇਸ ਹਲਕੇ ਤੋਂ ਧਾਰਮਿਕ, ਸਮਾਜਿਕ ਤੇ ਰਾਜਨੀਤਕ ਰਸੂਖ ਰੱਖਣ ਵਾਲੇ ਸਿੱਖ ਚਿਹਰੇ ਨੂੰ ਉਤਾਰ ਸਕਦੀ ਹੈ।
ਸਿਆਸੀ ਮਾਹਿਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਜਪਾ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਟਿੱਕਾ, ਗੁਰਦੀਪ ਸਿੰਘ ਗੋਸ਼ਾ, ਅਤੇ ਸਾਬਕਾ ਐਮਪੀ ਅਮਰੀਕ ਸਿੰਘ ਅਲੀਵਾਲ ਇਸ ਹਲਕੇ ਤੋਂ ਭਾਜਪਾ ਵੱਲੋਂ ਚੋਣ ਲੜਨ ਦੀ ਦੌੜ ਵਿੱਚ ਹਨ। ਭਾਜਪਾ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਟਿੱਕਾ ਦੀ ਇਸ ਹਲਕੇ ਤੋਂ ਸਥਿਤੀ ਜ਼ਿਆਦਾ ਮਜ਼ਬੂਤ ਦਿਖਾਈ ਦਿੰਦੀ ਹੈ ਅਤੇ ਅਗਲੀ ਚੋਣ ਲੜਣ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਦੀ ਕਾਰਜਕਾਰਨੀ ਦੇ ਮੈਂਬਰ ਅਤੇ ਸੀਨੀਅਰ ਲੀਡਰ, ਸਾਬਕਾ ਚੇਅਰਮੈਨ ਪੰਜਾਬ ਸਰਕਾਰ ਹਨ ਤੇ ਉੱਘੇ ਸਮਾਜ ਸੇਵੀ ਮਾਡਲ ਟਾਊਨ ਡਿਵੈਲਪਮੈਂਟ ਵੈਲਫੇਅਰ ਕੌਂਸਲ ਦੇ ਪ੍ਰਧਾਨ ਹੋਣ ਦੇ ਨਾਲ ਨਾਲ ਸ: ਟਿੱਕਾ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਮਾਡਲ ਟਾਉਨ ਟਰੱਸਟ ਦੇ ਟਰੱਸਟੀ ਵੀ ਹਨ। ਸੇਵਾ ਭਾਵ ਦੀ ਗੱਲ ਕਰੀਏ ਤਾਂ ਉਹ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਹੋਏ ਹਨ ਜਿਨ੍ਹਾਂ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਵੰਡ ਅਤੇ ਲੋੜਵੰਦ ਬੱਚੀਆਂ ਦੇ ਵਿਆਹ ਅਤੇ ਸਕੂਲੀ ਵਿਦਿਆਰਥੀਆਂ ਦੀਆਂ ਫੀਸਾਂ ਦੇਣ ਵਾਲੀਆਂ ਸੰਸਥਾਵਾਂ ਵਿੱਚ ਸੇਵਾ ਕਰਦੇ ਹਨ ਅਤੇ ਹਿੰਦੂ, ਸ਼ਹਿਰੀ ਸਿੱਖ, ਰਾਮਗੜ੍ਹੀਆ ਭਾਈਚਾਰਾ, ਐੱਸ.ਸੀ. ਸਮਾਜ ਅਤੇ ਹੋਰ ਬੀ.ਸੀ. ਸਮਾਜ ਵਿੱਚ ਚੰਗੀ ਪੈਠ ਰੱਖਦੇ ਹਨ। ਹਰਿਆਣਾ ਦੇ ਮੌਜੂਦਾ ਮੁੱਖ ਮੰਤਰੀ ਦੇ ਨਾਲ ਅਮਰਜੀਤ ਸਿੰਘ ਟਿੱਕਾ ਦੇ ਪਰਿਵਾਰਿਕ ਸਬੰਧ ਵੀ ਨੇ ਜੋ ਅਮਰਜੀਤ ਸਿੰਘ ਟਿੱਕਾ ਦੀ ਹਾਈ ਕਮਾਂਡ ਕੋਲ ਹਾਮੀ ਭਰਦੇ ਹਨ। ਹਲਕਾ ਆਤਮ ਨਗਰ ਤੋਂ ਭਾਜਪਾ ਅਮਰਜੀਤ ਸਿੰਘ ਟਿੱਕਾ 'ਤੇ ਦਾਅ ਖੇਡ ਸਕਦੀ ਹੈ।
ਦੂਜੇ ਪਾਸੇ ਗੱਲ ਕਰੀਏ ਗੁਰਦੀਪ ਸਿੰਘ ਗੋਸ਼ਾ ਦੀ ਤਾਂ ਉਹ ਭਾਜਪਾ ਦੇ ਮੀਡੀਆ ਪੈਨਲਿਸਟ ਅਤੇ ਨੌਜਵਾਨ ਆਗੂ ਹੋਣ ਦੇ ਨਾਲ ਨਾਲ ਸ਼ਹਿਰ ਦੀਆਂ ਸਮਾਜਿਕ ਗਤੀਵਿਧੀਆਂ ਵਿੱਚ ਹਮੇਸ਼ਾਂ ਹੀ ਮੀਡੀਆ ਦੀਆਂ ਸੁਰਖੀਆਂ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਸਿੱਖ, ਹਿੰਦੂ, ਪੂਰਵਾਂਚਲੀ ਸਮਾਜ, ਰਾਮਗੜ੍ਹੀਆ ਭਾਈਚਾਰਾ, ਅਤੇ ਐੱਸਸੀ ਬੀਸੀ ਭਾਈਚਾਰੇ ਵਿੱਚ ਚੰਗੀ ਪਕੜ ਹੈ। ਤੀਜੇ ਸਿੱਖ ਸੰਭਾਵਿਤ ਉਮੀਦਵਾਰ ਅਮਰੀਕ ਸਿੰਘ ਆਲੀਵਾਲ ਸਾਬਕਾ ਮੈਂਬਰ ਪਾਰਲੀਮੈਂਟ ਹਨ ਜੋ ਕਿ ਇਹਨਾਂ ਹਲਕਿਆਂ ਤੋਂ ਹੀ ਭਾਜਪਾ ਟਿਕਟ ਤੇ ਜ਼ੋਰ ਅਜਮਾਇਸ਼ ਕਰ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪਾਰਟੀ ਇਹਨਾਂ ਆਗੂਆਂ ਵਿੱਚੋਂ ਕਿਸਨੂੰ ਟਿਕਟ ਦਿੰਦੀ ਹੈ ਅਤੇ ਜਿੱਤ ਦਾ ਪਰਚਮ ਲਹਿਰਾਉਣ ਲਈ ਪਾਰਟੀ ਦੀ ਟੇਕ ਕਿਸਦੇ ਉਪਰ ਟਿਕਦੀ ਹੈ।
