ਸ਼੍ਰੀ ਵੇਦ ਵਿਆਸ ਦੀ ਪੂਜਾ.

ਖੰਨਾ ਦੇ ਰਘਵੀਰ ਸਿੰਘ ਫਰੀਡਮ ਫਾਈਟਰ ਸਰਕਾਰੀ ਹਾਈ ਸਕੂਲ 'ਚ ਪੂਰੇ ਉਤਸ਼ਾਹ ਨਾਲ ਕੀਤੀ ਗਈ ਸ਼੍ਰੀ ਵੇਦ ਵਿਆਸ ਦੀ ਪੂਜਾ


ਖੰਨਾ 3 ਅਗਸਤ (ਮਨਜੀਤ ਸਿੰਘ ਧੀਮਾਨ): ਰਘਵੀਰ ਸਿੰਘ ਫਰੀਡਮ ਫਾਈਟਰ ਸਰਕਾਰੀ ਹਾਈ ਸਕੂਲ ਬਲਾਕ ਖੰਨਾ ਵਿਖੇ ਭਾਰਤੀ ਸ਼ਿਕਸ਼ਣ ਮੰਡਲ ਦੇ ਸਹਿਯੋਗ ਨਾਲ ਗੁਰੂ ਪੁੰਨਿਆ ਅਤੇ  ਵੇਦ ਵਿਆਸ ਪੂਜਾ ਦਾ ਆਯੋਜਨ ਬਹੁਤ ਹੀ ਧੂਮ ਧਾਮ ਨਾਲ ਕੀਤਾ ਗਿਆ।  ਇਸ ਮੌਕੇ ਸਕੂਲ ਮੁਖੀ  ਬਲਵਿੰਦਰ ਸਿੰਘ , ਪ੍ਰਿੰਸੀਪਲ ਬੀਐਡ ਕਾਲਜ ਆਫ ਐਜੂਕੇਸ਼ਨ  ਡਾ . ਪਵਨ ਕੁਮਾਰ ਨੇ , ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਪ੍ਰੋਗਰਾਮ ਨੂੰ ਸਫਲ ਬਣਾਇਆ ਗਿਆ।  ਜੋਤੀ ਹਿੰਦੀ ਮਿਸਟ੍ਰੈਸ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਗੁਰੂ ਦੀ ਮਹੱਤਵਤਾ ਤੇ ਪ੍ਰਕਾਸ਼ ਪਾਉਂਦੇ ਹੋਏ ਭਾਸ਼ਣ ਮੁਕਾਬਲੇ, ਡਿਬੇਟ, ਨਾਟਕ ਅਤੇ ਆਪਣੀ ਕਲਾ ਨਾਲ ਸੁੰਦਰ ਚਾਰਟ ਬਣਾਏ ਗਏ। ਜਿਸ ਦੁਆਰਾ ਉਹਨਾਂ ਤਰੱਕੀ ਦੇ ਰਾਹ ਵਿੱਚ ਗੁਰੂ ਦੇ ਯੋਗਦਾਨ ਨੂੰ ਉਜਾਗਰ ਕੀਤਾ। ਇਸ ਮੌਕੇ ਤੇ  ਪ੍ਰਤਿਭਾ ਸ਼ਰਮਾ,  ਸੀਮਾ,  ਸੰਦੀਪ ਕੌਰ, ਸ਼ੈਲੀ ਅਰੋੜਾ,  ਸੁਖਪ੍ਰੀਤ ਕੌਰ,  ਰਮਨਦੀਪ ਕੌਰ,  ਸ਼ਾਲੂ ਚੱਡਾ, ਸ਼ਿਵ ਰਤਨ ਸਿੰਘ, ਰਸ਼ਮੀ ਰਾਣੀ,  ਰੋਹਨ ਜੱਸਲ,  ਗੁਜਾਲਾ ਸੇਠੀ,  ਮਨਜੀਤ ਕੌਰ, ਦੇਵਿੰਦਰ ਸਿੰਘ,  ਮਨਜੋਤ ਕੌਰ, ਕਮਲਜੀਤ ਕੌਰ ,ਮਿਸ ਪਵਨਦੀਪ ਕੌਰ ਅਤੇ  ਮਨੀਲਾ ਹਾਜ਼ਰ ਸਨ। ਇਸ ਮੌਕੇ ਸਕੂਲ ਦੇ ਹੈਡ ਮਾਸਟਰ. ਬਲਵਿੰਦਰ ਸਿੰਘ  ਅਤੇ ਪ੍ਰਿੰਸੀਪਲ ਡਾ .ਪਵਨ ਕੁਮਾਰ  ਦੁਆਰਾ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਗੁਰੂ ਪੁੰਨਿਆ ਦੀ ਵਧਾਈ ਦਿੰਦੇ ਹੋਏ ਜੀਵਨ ਸੇਧ ਲਈ ਉੱਚ ਆਦਰਸ਼ਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।