ਸੰਤ ਬਾਬਾ ਸੁੱਚਾ ਸਿੰਘ ਜੀ ਦੀ 24ਵੀਂ ਬਰਸੀ ਸੰਬੰਧੀ ਸਮਾਗਮ 15 ਤੋ 27 ਅਗਸਤ ਤੱਕ - ਸੰਤ ਬਾਬਾ ਅਮੀਰ ਸਿੰਘ ਜੀ .


ਲੁਧਿਆਣਾ, 4 ਅਗਸਤ (ਪ੍ਰਿਤਪਾਲ ਸਿੰਘ ਪਾਲੀ) - ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਦੀ ਸਲਾਨਾਂ ਯਾਦ ਵਿੱਚ 24 ਵਾਂ ਬਰਸੀ ਸਮਾਗਮ ਉਹਨਾਂ ਵੱਲੋ ਵਰੋਸਾਏ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ, ਇਸ ਮੌਕੇ ਸੰਤ ਬਾਬਾ ਅਮੀਰ ਸਿੰਘ ਜੀ ਵਲੌ ਬਰਸੀ ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ 15 ਅਗਸਤ ਤੋਂ 21ਅਗਸਤ ਤੱਕ ਰਾਤ ਨੂੰ 8:00 ਵਜੇ ਤੋ 9:15 ਵਜੇ ਤੱਕ ਨਾਮ ਸਿਮਰਨ ਸਮਾਗਨ ਸਮਾਗਮ ਹੋਵਣਗੇ। 22 ਅਗਸਤ ਨੂੰ ਰੈਣ ਸਬਾਈ ਕੀਰਤਨ ਸਮਾਗਮ, 23,24 ਅਗਸਤ ਨੂੰ ਰਾਤ ਦੇ ਵਿਸ਼ੇਸ ਕੀਰਤਨ ਦਰਬਾਰ ਸਜਾਏ ਜਾਣਗੇ 25 ਤੋਂ 27 ਅਗਸਤ ਤੱਕ ਸਵੇਰ ਤੋਂ ਰਾਤ ਤੱਕ ਦਿਵਾਨ ਸਜਾਏ ਜਾਣਗੇ, 27 ਅਗਸਤ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਸਮਾਪਤੀ ਉਪਰੰਤ ਸੰਤ ਸਮਾਗਮ ਹੋਣਗੇ, ਜਿਸ ਵਿੱਚ ਤਖ਼ਤ ਸਾਹਿਬਾਨਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਸਮੇਤ ਧਾਰਮਿਕ ਸੰਸਥਾਵਾਂ, ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਸਭਾ ਸੁਸਾਇਟੀ, ਨੌਜਵਾਨ ਵਿਿਦਆਰਥੀ ਜਥੇਬੰਦੀਆਂ ਆਦਿ ਦੇ ਮੁਖੀ ਜਾਂ ਨੁਮਾਇਦਿਆਂ ਦੀ ਸ਼ਮੂਲੀਅਤ ਹੋਵੇਗੀ
ਦਸ ਦਈਏ ਕਿ ਪਰਮ ਸੰਤ ਬਾਬਾ ਸੁਚਾ ਸਿੰਘ ਜੀਵਨ ਭਰ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਦੇ ਨਾਲ-ਨਾਲ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਕਾਰਜਸ਼ੀਲ ਰਹੇ। ਨਿਭਾਈਆਂ ਪੰਥਕ ਸੇਵਾਵਾਂ ਨੂੰ ਮੁੱਖ ਰੱਖਦਿਆਂ ਸ਼੍ਰੀ ਅਕਾਲ ਤਖਤ ਸਾਹਿਬ, ਤਖ਼ਤ ਸ਼੍ਰੀ ਹਜੂਰ ਸਾਹਿਬ, ਤਖ਼ਤ ਸ਼੍ਰੀ ਪਟਨਾ ਸਾਹਿਬ ਤੋਂ ਵੱਖ ਵੱਖ ਉਪਾਧੀਆਂ ਨਾਲ ਸਨਮਾਨਿਆ ਗਿਆ ਸੀ। ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਸ਼ਰਧਾਲੂ ਸੰਗਤਾਂ ਦੇ ਨਾਲ ਨਾਲ ਵਿਦੇਸ਼ਾਂ ਤੋਂ ਵੀ ਵੱਡੀ ਗਿਣਤੀ 'ਚ ਸ਼ਰਧਾਲੂ ਸੰਗਤਾਂ ਬਰਸੀ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਲਈ ਪਹੁੰਚਣਗੀਆਂ । ਬਰਸੀ ਸਮਾਗਮਾਂ ਮੌਕੇ ਵਿਸ਼ੇਸ ਤੌਰ 23 ਅਗਸਤ ਨੂੰ ਜਵੱਦੀ ਟਕਸਾਲ ਵਿਖੇ ਸੁੱਖ ਸਾਗਰ ਚੈਰੀਟੇਬਲ ਡਿਸਪੈਂਸਰੀ ਅਤੇ ਸਿਲਾਈ ਸੈਂਟਰ ਦਾ ਉਦਘਾਟਨ ਕੀਤਾ ਜਾਵੇਗਾ, 23,24 ਅਗਸਤ ਨੂੰ ਅੱਖਾਂ, ਦੰਦਾਂ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ । ਸੋ ਸੰਗਤਾਂ ਨੂੰ ਬੇਨਤੀ ਹੈ ਕਿ ਮਹਾਂਪੁਰਸ਼ਾਂ ਦੀ ਬਰਸੀ ਸਮਾਗਮਾਂ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰਨ ।