ਸੇਵਾ ਮੁਕਤੀ.

*ਐਸ.ਐਸ.ਪੀ ਖੰਨਾ ਵਿਖੇ 5 ਪੁਲਿਸ ਅਧਿਕਾਰੀਆਂ ਨੂੰ ਸੇਵਾ ਮੁਕਤੀ ਤੇ ਵਿਦਾਇਗੀ ਪਾਰਟੀ, ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ* 

 *ਐਸ.ਐਸ.ਪੀ ਨੇ ਇਹਨਾਂ ਮੁਲਾਜ਼ਮਾਂ ਦੀ ਤਰੀਫ ਕਰਦਿਆਂ ਕਿਹਾ ਕਿ ਇਹਨਾਂ ਨੇ ਆਪਣੀ ਨੌਕਰੀ ਵਿੱਚ ਕਦੇ ਵੀ ਕਿਸੇ ਵੀ ਕੰਮ ਤੋਂ ਕੋਈ ਕਤਾਹੀ ਨਹੀਂ ਵਰਤੀl* 

ਖੰਨਾ 5 ਅਗਸਤ (ਮਨਜੀਤ ਸਿੰਘ ਧੀਮਾਨ)== ਐਸ.ਐਸ.ਪੀ ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਪੁਲਿਸ ਮੁਲਾਜ਼ਮਾਂ ਨੂੰ ਬਤੌਰ ਸੇਵਾ ਮੁਕਤੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ l ਇਸ ਮੌਕੇ ਐਸਐਸਪੀ ਨੇ ਇਹਨਾਂ ਸੇਵਾ ਮੁਕਤ ਹੋਏ ਮੁਲਾਜ਼ਮਾਂ ਨੂੰ ਪੂਰੇ ਉਤਸਾਹ ਨਾਲ ਸਰਕਾਰੀ ਗੱਡੀਆਂ ਵਿੱਚ ਉਹਨਾਂ ਦੇ ਘਰ ਤੱਕ ਪਹੁੰਚਾਇਆ ਗਿਆ ਤੇ ਪੁਲਿਸ ਕਰਮਚਾਰੀਆਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ l ਇਸ ਮੌਕੇ ਐਸ.ਐਸ.ਪੀ ਨੇ ਆਪਣੇ ਭਾਸ਼ਣ ਵਿੱਚ ਇਹਨਾਂ ਮੁਲਾਜ਼ਮਾਂ ਦੀ ਤਰੀਫ ਕਰਦਿਆਂ ਕਿਹਾ ਕਿ ਇਹਨਾਂ ਨੇ ਆਪਣੀ ਨੌਕਰੀ ਵਿੱਚ ਕਦੇ ਵੀ ਕਿਸੇ ਵੀ ਕੰਮ ਤੋਂ ਕੋਈ ਕਤਾਹੀ ਨਹੀਂ ਵਰਤੀl ਇਹਨਾ ਮੁਲਾਜ਼ਮਾਂ ਨੇ ਡਿਊਟੀ ਦੌਰਾਨ ਆਪਣਾ ਕੰਮ ਪੂਰੀ ਇਮਾਨਦਾਰੀ ਅਤੇ ਤੰਨਦੇਹੀ ਨਾਲ ਕੀਤਾ ਜੋ ਖੰਨਾ ਪੁਲਿਸ ਲਈ ਇੱਕ ਬਹੁਤ ਬੜੀ ਮਾਣ ਵਾਲੀ ਗੱਲ ਹੈ l
 ਇਸ ਮੌਕੇ ਸੇਵਾ ਮੁਕਤ ਹੋਣ ਵਾਲਿਆਂ ਚ ਇੰਸਪੈਕਟਰ ਸੁਖਵਿੰਦਰਪਾਲ ਸਿੰਘ ਮੋਹੀ ਜਿਸ ਨੇ ਪੁਲਿਸ ਜਿਲਾ ਖੰਨੇ ਵਿੱਚ ਵੱਖੋ ਵੱਖ ਥਾਣਿਆਂ ਚ ਹੋਲਦਾਰ ਤੋਂ ਲੈ ਕੇ ਬਤੌਰ ਮੁਣਸੀ, ਏ.ਐਸ.ਆਈ ਅਤੇ ਐਸ.ਐਚ ਓ ਵਜੋਂ  ਸੇਵਾਵਾਂ ਨਿਭਾਈ ll ਇਸ ਮੌਕੇ ਇੰਸਪੈਕਟਰ ਸੁਖਵਿੰਦਰ ਪਾਲ ਸਿੰਘ ਨੇ ਬੜੇ ਭਾਬੁਕ ਮਨ ਨਾਲ  ਕਿਹਾ ਕਿ ਉਹਨਾਂ ਨੇ ਆਪਣੀ ਸਰਕਾਰੀ ਨੌਕਰੀ ਪੂਰੇ 37 ਸਾਲ ਤੋਂ ਵੱਧ ਸਮਾਂ ਦੀ ਕੀਤੀ ਹੈ ਅਤੇ ਆਪਣੇ ਕੰਮ ਕਾਰ ਵਿੱਚ ਕਦੇ ਵੀ ਕੋਈ ਕੁਤਾਹੀ ਨਹੀਂ ਵਰਤੀ l ਸਬ ਇੰਸਪੈਕਟਰ ਅਸ਼ਵਨੀ ਕੁਮਾਰ, ਏ.ਐਸ.ਆਈ ਪਵਨ ਕੁਮਾਰ, ਏ.ਐਸ ਆਈ ਮਨਜੀਤ ਸਿੰਘ, ਏ.ਐਸ.ਆਈ ਹਰਭਜਨ ਸਿੰਘ ਆਦਿ ਆਪਣੀਆਂ ਸੇਵਾਵਾਂ ਤੋਂ ਸੇਵਾ ਮੁਕਤ ਹੋਏ l ਇਸ ਮੌਕੇ ਐਸਐਸਪੀ ਦਫਤਰ ਖੰਨਾ ਵਿਖੇ ਕਰਵਾਏ ਗਏ ਸਾਦੇ ਸਮਾਗਮ ਦੌਰਾਨ ਇਹਨਾਂ ਸੇਵਾ ਮੁਕਤ ਪੁਲਿਸ ਅਧਿਕਾਰੀਆਂ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਆਦ ਸ਼ਾਮਿਲ ਹੋਏ l ਇਸ ਮੌਕੇ ਖੰਨਾ ਦੇ ਐਸ.ਪੀ (ਡੀ ) ਪਵਨ ਚੌਧਰੀ, ਐਸ.ਪੀ ਹੈਡਕੁਆਟਰ ਹਰਪਿੰਦਰ ਕੌਰ ਗਿੱਲ, ਡੀ.ਐਸ.ਪੀ ਹੈਡ ਕੁਆਰਟਰ ਗੱਬਰ ਸਿੰਘ, ਡੀ.ਐਸ.ਪੀ ਖੰਨਾ ਵਿਨੋਦ  ਕੁਮਾਰ, ਡੀ.ਐਸ.ਪੀ ਮੋਹਿਤ ਕੁਮਾਰ ਸਿੰਗਲਾ, ਡੀ.ਐਸ.ਪੀ ਟ੍ਰੈਫਿਕ ਖੰਨਾ ਕਰਮਵੀਰ ਤੂਰ,
 ਰੀਡਰ ਐਸ.ਐਸ.ਪੀ ਖੰਨਾ ਸਬ -ਇੰਸਪੈਕਟਰ ਰਾਓ ਬਰਿੰਦਰ ਸਿੰਘ, ਸਪੈਸ਼ਲ ਬ੍ਰਾਂਚ ਖੰਨਾ ਦੇ ਇੰਚਾਰਜ ਸਬ -ਇੰਸਪੈਕਟਰ ਜਰਨੈਲ ਸਿੰਘ ਰੰਧਾਵਾ ਫੈਜਗੜ੍ਹ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਮੁਲਾਜਮ ਆਦਿ ਹਾਜਰ ਸਨ l ਇਸ ਮੌਕੇ ਖੰਨਾ ਪੁਲਿਸ ਨੇ ਪੁਲਿਸ ਕਰਮਚਾਰੀਆਂ ਨੂੰ ਉਨ੍ਹਾਂ ਦੀ ਸੇਵਾ ਤੋਂ ਸੇਵਾਮੁਕਤੀ ਦੇ ਮੌਕੇ 'ਤੇ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ l ਵਿਭਾਗ ਵਿੱਚ ਉਨ੍ਹਾਂ ਦੀ ਸਮਰਪਿਤ ਸੇਵਾ, ਵਚਨਬੱਧਤਾ ਅਤੇ ਕੀਮਤੀ ਯੋਗਦਾਨ ਦਾ ਸਨਮਾਨ ਕਰਨ ਲਈ ਦਫ਼ਤਰ ਵਿਖ਼ੇ ਇੱਕ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੇਵਾ ਮੁਕਤ ਹੋਏ ਸਪੋਰਟਸ ਦੇ ਅਧਿਕਾਰੀਆਂ ਨੇ ਐਸਐਸ ਪੀ ਖੰਨਾ ਡਾਕਟਰ ਦਰਪਣ ਆਲੂਵਾਲੀਆ ਸਮੇਤ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਵਿਸ਼ੇਸ਼ ਤੌਰ ਤੇ  ਉਨ੍ਹਾਂ ਦਾ ਦਿਲੋਂ ਧੰਨਵਾਦ ਵੀ ਕੀਤਾl ਐਸ.ਐਸ.ਪੀ ਨੇ ਸਾਰੇ ਸੇਵਾ ਮੁਕਤ ਹੋਏ ਅਧਿਕਾਰੀਆਂ ਨੂੰ ਕਿਹਾ ਕਿ ਸੇਵਾਮੁਕਤੀ ਤੋਂ ਬਾਅਦ ਉਹ ਜ਼ਿੰਦਗੀ ਦੇ ਇੱਕ ਨਵੇਂ ਅਤੇ ਸੰਪੂਰਨ ਅਧਿਆਇ ਦੀ ਸ਼ੁਰੂਆਤ ਕਰਨ 'ਤੇ ਉਨ੍ਹਾਂ ਦੀ ਖੁਸ਼ੀ, ਚੰਗੀ ਸਿਹਤ ਅਤੇ ਸਫਲਤਾ ਦੀ ਕਾਮਨਾ ਕੀਤੀ।