ਤੀਆਂ .
*ਪਿੰਡ ਇਕੋਲਾਹੀ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ,*
*ਸੀਨੀਅਰ ਅਕਾਲੀ ਆਗੂ ਅਤੇ ਹਲਕਾ ਖੰਨਾ ਦੇ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਵਿਸ਼ੇਸ਼ ਤੌਰ ਤੇ ਪੁੱਜੇ*
ਖੰਨਾ 5 ਅਗਸਤ (ਮਨਜੀਤ ਸਿੰਘ ਧੀਮਾਨ)--ਖੰਨਾ ਦੇ ਨੇੜਲੇ ਪਿੰਡ ਇਕੋਲਾਹੀ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ, l ਇਸ ਮੌਕੇ ਮਾਤਾਵਾਂ-ਭੈਣਾਂ ਤੇ ਬੱਚੀਆਂ ਨੇ ਗਿੱਧੇ-ਲੋਕ ਗੀਤਾਂ ਨਾਲ ਸਮਾਂ ਬੰਨ੍ਹਿਆ l ਇਸ ਮੌਕੇ ਪਿੰਡ ਇਕੋਲਾਹੀ ਵਿਖੇ ਮਾਤਾਵਾਂ-ਭੈਣਾਂ ਤੇ ਬੱਚੀਆਂ ਵੱਲੋਂ ਤੀਆਂ ਦਾ ਤਿਉਹਾਰ ਰਲ ਮਿਲਕੇ ਬੜੇ ਹੀ ਧੂਮਧਾਮ, ਪਿਆਰ ਤੇ ਖੁਸ਼ੀਆਂ ਨਾਲ ਮਨਾਇਆ ਗਿਆ। ਇਸ ਤੀਆਂ ਦੇ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਹਲਕਾ ਖੰਨਾ ਦੇ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਆਪਣੀ ਸਮੁੱਚੀ ਲੀਡਰਸ਼ਿਪ ਨਾਲ ਸ਼ਿਰਕਤ ਕੀਤੀ ਅਤੇ ਸਭਨਾਂ ਨੂੰ ਇਸ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਭੈਣਾਂ ਤੇ ਬੱਚੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਉਹਨਾਂ ਨੂੰ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਯਾਦਵਿੰਦਰ ਸਿੰਘ ਜਾਦੂ ਨੇ ਕਿਹਾ ਕਿ ਉਹਨਾਂ ਸਮਾਜ ਨੂੰ ਸੇਜ ਦਿੱਤੀ ਕਿ ਲੜਕੀਆਂ ਕਿਸੇ ਮੁਕਾਮ ਨਾਲੋ ਘੱਟ ਨਹੀਂ ਹਨ l ਹਰ ਖੇਤਰ ਵਿੱਚ, ਕੰਮ ਵਿੱਚ ਲੜਕੀਆਂ ਇਸ ਯੁੱਗ ਵਿੱਚ ਅੱਗੇ ਚੱਲ ਰਹੀਆਂ ਹਨ,ਅਤੇ ਉੱਚੀਆਂ ਬੁਲੰਦੀਆਂ ਨੂੰ ਛੂਹ ਰਹੀਆਂ ਹਨ l ਉਹਨਾਂ ਕਿਹਾ ਕਿ ਸਾਨੂੰ ਲੜਕੀਆਂ ਨਾਲ ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ l ਉਨ੍ਹਾਂ ਕਿਹਾ ਕਿ ਪੰਜਾਬ ਦਾ ਇੱਕ ਵਿਸ਼ੇਸ਼ ਤਿਉਹਾਰ ਜੋ ਕਿ ਔਰਤਾਂ, ਖਾਸ ਤੌਰ ਤੇ ਨਵ ਵਿਆਹੀਆਂ ਤੇ ਕੁਆਰੀਆਂ ਕੁੜੀਆਂ ਦਾ ਨੱਚਣ-ਟੱਪਣ ਦਾ l ਉਨ੍ਹਾਂ ਕਿਹਾ ਕਿ ਅੱਜ ਤੋਂ ਤਿੰਨ-ਚਾਰ ਦਹਾਕੇ ਪਹਿਲਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਾਉਣ ਮਹੀਨੇ ਕੁੜੀਆਂ ਪਿੰਡ ਤੋਂ ਬਾਹਰ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ ਗਿੱਧਾ ਪਾਉਂਦੀਆਂ ਹੋਈਆਂ ਇੱਕ-ਦੂਜੀ ਨਾਲ ਦੁੱਖ ਸਾਂਝੇ ਕਰਦੀਆਂ ਸਨ। ਜਿਹੜੀਆਂ ਔਰਤਾਂ ਨੇ ਬਚਪਨ ਵਿੱਚ ਤੀਆਂ ਦਾ ਮਾਹੌਲ ਦੇਖਿਆ ਹੈ l ਉਨ੍ਹਾਂ ਦੇ ਮਨ ਵਿੱਚ ਦੁਬਾਰਾ ਤੀਆਂ ‘ਤੇ ਜਾਣ ਦਾ ਚਾਅ ਪੈਦਾ ਹੁੰਦਾ ਹੈ। ਇਸ ਮੌਕੇ ਸੀਨੀਅਰ ਅਕਾਲੀ ਆਗੂ ਜਥੇਦਾਰ ਅਜਮੇਰ ਸਿੰਘ ਇਕੋਲਾਹੀ ਵੀ ਸ਼ਾਮਿਲ ਹੋਏ l ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਖੰਨਾ ਦੇ ਇਸਤਰੀ ਵਿੰਗ ਦੇ ਹਲਕਾ ਪ੍ਰਧਾਨ ਬੀਬੀ ਕੁਲਦੀਪ ਕੌਰ ਗਗਨ ਕਾਲੀਰਾਓ ਵੱਲੋਂ ਵੀ ਤੀਆਂ ਦੇ ਤਿਉਹਾਰ ਦੀਆਂ ਸਭ ਭੈਣਾਂ ਨਾਲ ਖੁਸ਼ੀਆਂ ਵੰਡਾਈਆਂ ਗਈਆਂ।
ਪ੍ਰੋਗਰਾਮ ਦੌਰਾਨ ਭੈਣਾਂ ਨੇ ਪੀਂਘਾਂ ਝੂਟੀਆਂ, ਗਿੱਧਾ ਪਾਇਆ ਅਤੇ ਲੋਕ ਗੀਤ ਗਾਏ। ਇਸ ਮੌਕੇ ਨਗਰ ਦੀਆਂ ਕਈ ਸਤਿਕਾਰਯੋਗ ਸਖਸ਼ੀਅਤਾਂ ਵੀ ਹਾਜ਼ਰ ਸਨ।
