ਔਰਤ ਸਮੇਤ 4 ਕਾਬੂ.
ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਚਾਰ ਵਿਅਕਤੀ ਇਕ ਔਰਤ ਸਮੇਤ ਪੁਲਿਸ ਨੇ ਕੀਤੇ ਕਾਬੂ
*ਪੁਲਿਸ ਨੇ ਇਹਨਾਂ ਮੁਲਜ਼ਮਾਂ ਕੋਲੋਂ ਚੋਰੀ ਕੀਤਾ ਸੋਨਾ ਵੀ ਕੀਤਾ ਬਰਾਮਦ ਐਸ.ਪੀ.ਡੀ ਪਵਨਦੀਪ ਚੌਧਰੀ*
ਖੰਨਾ, 5 ਅਗਸਤ (ਮਨਜੀਤ ਸਿੰਘ ਧੀਮਾਨ ) ---ਮਾਡ਼ੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲੀਸ ਜ਼ਿਲ੍ਹਾ ਖੰਨਾ ਵੱਲੋਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਚਾਰ ਨੌਜਵਾਨ ਅਤੇ ਇਕ ਔਰਤ ਚੋਰੀ ਦੇ ਸੋਨੇ ਸਮੇਤ ਗ੍ਰਿਫ਼ਤਾਰ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੰਨਾ ਦੇ ਐਸ.ਪੀ.ਡੀ ਪਵਨਦੀਪ ਚੌਧਰੀ ਨੇ ਦੱਸਿਆ ਕਿ ਐੱਸ ਐੱਸ ਪੀ ਖੰਨਾ ਡਾ.ਦਰਪਣ ਆਹਲੂਵਾਲੀਆ ਤੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਮੁਖਬਰ ਦੀ ਇਤਲਾਹ ’ਤੇ ਮਲੇਰਕੋਟਲਾ ਰੋਡ ਖੰਨਾ ਵਿਖੇ ਨਾਕਾਬੰਦੀ ਦੌਰਾਨ ਪੁਲੀਸ ਪਾਰਟੀ ਨੇ ਯਾਦਵਿੰਦਰ ਸਿੰਘ ਉਰਫ਼ ਜਿੰਮੀ, ਸੁਖਦੀਪ ਸਿੰਘ ਉਰਫ਼ ਪੋਪੋ, ਰਵਿੰਦਰ ਸਿੰਘ ਅਤੇ ਇਕ ਔਰਤ ਦਵਿੰਦਰ ਕੌਰ (ਸਾਰੇ ਵਾਸੀ ਪਿੰਡ ਬਾਗਡ਼ੀਆਂ, ਮਲੇਰਕੋਟਲਾ) ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਬਿਨ੍ਹਾਂ ਨੰਬਰੀ ਪਲਸਰ ਮੋਟਰ ਸਾਈਕਲ, ਲੋਹੇ ਦਾ ਦਾਹ, 4 ਸੋਨੇ ਦੀਆਂ ਚੇਨਾਂ, 4 ਜੋਡ਼ੀਆਂ ਸੋਨੇ ਦੀਆਂ ਬਾਲੀਆਂ ਬਰਾਮਦ ਕੀਤੀਆਂ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਹਥਿਆਰ ਦਿਖਾ ਕੇ ਭੋਲੇ ਭਾਲੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਤੋਂ ਕੀਮਤੀ ਸਮਾਨ ਦੀ ਲੁੱਟ ਖੋਹ ਕਰਦੇ ਸਨ। ਤਫਤੀਸ਼ ਦੌਰਾਨ ਪਤਾ ਲੱਗਾ ਕਿ ਯਾਦਵਿੰਦਰ ਸਿੰਘ ਅਤੇ ਅਸਲਮ ਨੇ ਰਲ ਕੇ ਹੁਣ ਤੱਕ ਆਲੇ ਦੁਆਲੇ ਦੇ ਇਲਾਕਿਆਂ ਵਿਚ 12-13 ਵਾਰਦਾਤਾਂ ਕੀਤੀਆਂ ਹਨ। ਜਿਸ ਵਿਚ ਲੁੱਟੇ ਸੋਨੇ ਦੇ ਗਹਿਣੇ ਉਹ ਦਵਿੰਦਰ ਕੌਰ ਨੂੰ ਦਿੰਦੇ ਸਨ ਜੋ ਅੱਗੇ ਕਿਸੇ ਸੁਨਿਆਰੇ ਨੂੰ ਵੇਚ ਕੇ ਪੈਸੇ ਆਪਸ ਵਿਚ ਵੰਡ ਲੈਂਦੇ ਸਨ। ਐੱਸ ਪੀ ਪਵਨਦੀਪ ਚੌਧਰੀ ਅਨੁਸਾਰ ਉਕਤ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਨ੍ਹਾਂ ਪਾਸੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਖੰਨਾ ਦੇ ਡੀਐਸਪੀ ਵਿਨੋਦ ਕੁਮਾਰ, ਖਾਣਾ ਸੀ ਟੂ ਖੰਨਾ ਦੇ ਐਸ.ਐਚ ਓ ਸਬ ਇੰਸਪੈਕਟਰ ਤਰਵਿੰਦਰ ਕੁਮਾਰ ਬੇਦੀ, ਏ.ਐਸ ਆਈ ਸਿਕੰਦਰ ਸਿੰਘ ਮਾਹਲ ਅਤੇ ਮਹਿਲਾ ਪੁਲਿਸ ਮੁਲਾਜ਼ਮ ਤੋਂ ਇਲਾਵਾ ਹੋਰ ਵੀ ਅਧਿਕਾਰੀ ਅਤੇ ਮੁਲਾਜ਼ਮ ਆਦਿ ਹਾਜਰ ਸਨ l
