ਸਮਾਜ ਸੇਵੀ ਮਨਪ੍ਰੀਤ ਕੌਰ ਕਾਂਗਰਸ ਵਿੱਚ ਹੋਏ ਸ਼ਾਮਲ .

*ਸਮਾਜ ਸੇਵੀ ਮਨਪ੍ਰੀਤ ਕੌਰ ਕਾਂਗਰਸ 'ਚ ਹੋਏ ਸ਼ਾਮਲ; ਸਾਬਕਾ ਕੈਬਿਨੇਟ ਮੰਤਰੀ ਗੁਰਕੀਰਤ ਸਿੰਘ ਨੇ ਕੀਤਾ ਨਿੱਘਾ ਸਵਾਗਤ* 

 *ਪਾਰਟੀ ਹਾਈਕਮਾਂਡ ਵਲੋਂ  ਤੁਰੰਤ ਪ੍ਰਭਾਵ ਨਾਲ ਮਨਪ੍ਰੀਤ ਕੌਰ ਸਿਟੀ-1 ਖੰਨਾ ਦੀ ਮਹਿਲਾ ਕੋ-ਆਰਡੀਨੇਟਰ ਨਿਯੁਕਤ* 

ਖੰਨਾ 6 ਅਗਸਤ (ਮਨਜੀਤ ਸਿੰਘ ਧੀਮਾਨ)-- ਖੰਨਾ ਦੇ ਸਿਆਸੀ ਅਤੇ ਸਮਾਜਿਕ ਖੇਤਰ ਵਿੱਚ ਉਸ ਸਮੇਂ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਜਦੋਂ ਇਲਾਕੇ ਦੇ ਸਮਾਜ ਸੇਵੀ ਮਨਪ੍ਰੀਤ ਕੌਰ  ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਸਾਬਕਾ ਕੈਬਿਨੇਟ ਮੰਤਰੀ ਪੰਜਾਬ ਗੁਰਕੀਰਤ ਸਿੰਘ  ਨੇ  ਮਨਪ੍ਰੀਤ ਕੌਰ ਦਾ ਪਾਰਟੀ ਵਿੱਚ ਆਉਣ 'ਤੇ ਜੀ ਆਇਆਂ ਨੂੰ ਆਖਦਿਆਂ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਮਨਪ੍ਰੀਤ ਕੌਰ  ਦੀਆਂ ਸਮਾਜ ਪ੍ਰਤੀ ਨਿਸ਼ਕਾਮ ਸੇਵਾਵਾਂ ਅਤੇ ਸੰਗਠਨਾਤਮਕ ਸਮਰੱਥਾ ਨੂੰ ਦੇਖਦੇ ਹੋਏ, ਪਾਰਟੀ ਹਾਈਕਮਾਂਡ ਵਲੋਂ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਸਿਟੀ-1 ਖੰਨਾ ਦੀ ਮਹਿਲਾ ਕੋ-ਆਰਡੀਨੇਟਰ ਨਿਯੁਕਤ ਕੀਤਾ ਗਿਆ। ਇਸ ਮੌਕੇ ਗੁਰਕੀਰਤ ਸਿੰਘ ਨੇ ਆਖਿਆ ਕਿ ਮਨਪ੍ਰੀਤ ਕੌਰ ਦੇ ਆਉਣ ਨਾਲ ਖੰਨਾ ਸ਼ਹਿਰ ਵਿੱਚ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਮਹਿਲਾ ਵਿੰਗ ਨੂੰ ਨਵੀਂ ਊਰਜਾ ਮਿਲੇਗੀ। ਇਸ ਮੌਕੇ ਆਪਣੀ ਨਿਯੁਕਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ  ਮਨਪ੍ਰੀਤ ਕੌਰ ਨੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਅਤੇ ਔਰਤਾਂ ਨੂੰ ਲਾਮਬੰਦ ਕਰਨ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ। ਇਸ ਮੌਕੇ ਬਲਾਕ ਪ੍ਰਧਾਨ ਹਰਜਿੰਦਰ ਸਿੰਘ ਇਕੋਲਾਹਾ, ਸਾਬਕਾ ਪ੍ਰਧਾਨ ਵਿਕਾਸ ਮਹਿਤਾ, ਸੀਨੀਅਰ ਕਾਂਗਰਸੀ ਆਗੂ ਸਰਦਾਰ ਲਛਮਣ ਸਿੰਘ ਗਰੇਵਾਲ, ਮੈਡਮ ਹਰਜੀਤ ਕੌਰ ਰਾਣੋ (ਕੋ-ਆਰਡੀਨੇਟਰ ਹਲਕਾ ਖੰਨਾ), ਨਰਿੰਦਰ ਵਰਮਾ ਬੋਬੀ, ਅਤੇ ਮੈਡਮ ਜਸਪਿੰਦਰ ਕੌਰ ਸਮੇਤ ਹੋਰ ਅਹੁਦੇਦਾਰ ਅਤੇ ਕਾਂਗਰਸੀ ਵਰਕਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

 *ਫੋਟੋ ਕੈਪਸ਼ਨ  ਸਮਾਜ ਸੇਵੀ ਮਨਪ੍ਰੀਤ ਕੌਰ ਨੂੰ ਕਾਂਗਰਸ 'ਚ ਹੋਏ ਸ਼ਾਮਲ ਹੋਏ ਸਾਬਕਾ ਕੈਬਿਨੇਟ ਮੰਤਰੀ ਗੁਰਕੀਰਤ ਸਿੰਘ, ਨਾਲ  ਕਾਂਗਰਸੀ ਆਗੂ ਅਤੇ ਹੋਰ ਵਰਕਰ l*