ਤੀਆਂ ਦਾ ਤਿਉਹਾਰ ਮਨਾਇਆ .
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਦਾਦ ਵਿਖੇ ਹਰਿਆਲੀ ਤੀਆਂ ਦਾ ਤਿਉਹਾਰ ਮਨਾਇਆ ਗਿਆ
ਲੁਧਿਆਣਾ (ਸੁਰਜੀਤ ਸਿੰਘ) - ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਦਾਦ, ਲੁਧਿਆਣਾ ਵਿਖੇ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਸਕੂਲ ਦੀਆਂ ਸਾਰੀਆਂ ਵਿਦਿਆਰਥਣਾਂ ਰੰਗ-ਬਿਰੰਗੇ ਪੰਜਾਬੀ ਪਹਿਰਾਵੇ ਪਾ ਕੇ ਪਹੁੰਚੀਆਂ। ਸਕੂਲ ਪ੍ਰੰਗਣ ਵਿੱਚ ਵਿਦਿਆਰਥਣਾਂ ਲਈ ਮਹਿੰਦੀ ਸਟਾਲ ਅਤੇ ਪੀਂਘਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਭੰਗੜਾ, ਗਿੱਧਾ, ਮਾਡਲਿੰਗ, ਲੋਕ-ਗੀਤ ਅਤੇ ਲੋਕ-ਗੀਤਾਂ 'ਤੇ ਨ੍ਰਿਤ ਆਦਿ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ ਗਈਆਂ।
ਮਾਡਲਿੰਗ ਮੁਕਾਬਲੇ ਵਿੱਚ ਜਸਮੀਤ ਕੌਰ (12ਵੀਂ) ਨੂੰ 'ਤੀਆਂ ਦੀ ਰਾਣੀ' ਦਾ ਖ਼ਿਤਾਬ ਦਿੱਤਾ ਗਿਆ। ਗੁਰਲੀਨ ਕੌਰ (11ਵੀਂ) ਨੂੰ 'ਤੋਰ ਪੰਜਾਬਣ ਦੀ', ਬਿਪਿਨ ਪ੍ਰੀਤ ਕੌਰ (12ਵੀਂ) ਨੂੰ 'ਸੁੱਚਜੀ ਪੰਜਾਬਣ', ਸ਼ੁਭਪ੍ਰੀਤ ਕੌਰ (11ਵੀਂ) ਨੂੰ 'ਰੂਹ ਸੱਭਿਆਚਾਰ ਦੀ' ਅਤੇ ਮਨਰੂਪ ਕੌਰ (11ਵੀਂ) ਨੂੰ 'ਤੀਆਂ ਦੀ ਰੌਣਕ' ਦੇ ਸਨਮਾਨ ਨਾਲ ਨਿਵਾਜਿਆ ਗਿਆ।
ਸਕੂਲ ਵਿੱਚ ਵਿਦਿਆਰਥੀਆਂ ਅਤੇ ਸਮੂਹ ਸਟਾਫ ਲਈ ਖੀਰ ਅਤੇ ਪੂੜਿਆਂ ਦਾ ਲੰਗਰ ਵੀ ਲਗਾਇਆ ਗਿਆ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਰੂਪਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਆਪਣੀ ਪੰਜਾਬੀ ਸੱਭਿਆਚਾਰ ਦਾ ਸਤਿਕਾਰ ਕਰਨ ਅਤੇ ਇਸ ਨਾਲ ਹਮੇਸ਼ਾ ਜੁੜੇ ਰਹਿਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵਿਦਿਆਰਥੀਆਂ, ਅਧਿਆਪਕਾਂ, ਸਹਾਇਕ ਸਟਾਫ ਅਤੇ ਗੈਰ-ਅਧਿਆਪਨ ਕਰਮਚਾਰੀਆਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਹੋਰ ਉਤਸ਼ਾਹਿਤ ਕੀਤਾ।
