ਖੰਨਾ ਦੇ ਏ ਐੱਸ ਕਾਲਜ ਵਿੱਚ ਯੋਗਾ ਸੈਸ਼ਨ.

 ਮਨਜੀਤ ਸਿੰਘ ਧੀਮਾਨ ਦੀ ਰੂਪਔਰਤ

 

-ਅੱਜ ਇਥੋਂ ਦੇ ਏ ਐੱਸ ਕਾਲਜ ਫਾਰ ਵਿਮੈਨ ਵਿਖੇ ਪ੍ਰਿੰਸੀਪਲ ਡਾ.ਨੀਤੂ ਓਹਰੀ ਹਾਂਡਾ ਦੀ ਅਗਵਾਈ ਹੇਠਾਂ ਯੋਗ ਸ਼ੈਸ਼ਨ ਕਰਵਾਇਆ ਗਿਆ। ਜਿਸ ਦਾ ਮੁੱਖ ਉਦੇਸ਼ ਵਿਦਿਆਰਥਣਾਂ ਵਿਚ ਸਰੀਰਕ ਸਿਹਤ, ਮਾਨਸਿਕ ਸੰਤੁਲਨ ਅਤੇ ਸਿਹਤਮੰਦ ਜੀਵਨਸ਼ੈਲ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਸਮਾਗਮ ਦਾ ਅਰੰਭ ਵਿਦਿਆਰਥਣਾਂ ਅਤੇ ਸਟਾਫ਼ ਮੈਬਰਾਂ ਵੱਲੋਂ ਸੂਰਜ ਨਮਸਕਾਰ, ਤਾਡ਼ ਆਸਨ, ਪਦਹਸਤ ਆਸਨ, ਪੱਛਿਮੋਤਾਨ ਆਸਨ, ਹਸਤ ਉੱਤਾਨ ਆਸਨ, ਤ੍ਰਿਕੋਣ ਆਸਨ, ਬਟਰਫਲਾਈ ਆਸਨਾਂ ਨਾਲ ਕੀਤਾ। ਡਾ.ਮੋਨਿਕਾ, ਪ੍ਰੋ.ਯੁਵਿਕਾ ਅਤੇ ਪ੍ਰੋ.ਕਿਰਨਪ੍ਰੀਤ ਕੌਰ ਨੇ ਹਰ ਆਸਨ ਦੀ ਸਹੀ ਵਿਧੀ ਅਤੇ ਇਸ ਨਾਲ ਹੋਣ ਵਾਲੇ ਸਰੀਰਕ, ਮਾਨਸਿਕ ਅਤੇ ਆਧਿਆਤਮਿਕ ਲਾਭਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਦੌਰਾਨ ਅਨੁਲੋਮ-ਵਿਲੋਮ ਪ੍ਰਾਣਾਯਾਮ, ਬਾਡੀ ਸਕੈਨ ਮੈਡੀਟੇਸ਼ਨ ਅਤੇ ‘ਓਮ’ ਉਚਾਰਣ ਦਾ ਅਭਿਆਸ ਵੀ ਕਰਵਾਇਆ ਗਿਆ ਜਿਸ ਨਾਲ ਵਿਦਿਆਰਥਣਾਂ ਨੇ ਮਾਨਸਿਕ ਸ਼ਾਂਤੀ, ਏਕਾਗਰਤਾ ਅਤੇ ਤਣਾਅ-ਮੁਕਤੀ ਦਾ ਅਨੁਭਵ ਕੀਤਾ। ਯੋਗ ਦੇ ਮਹੱਤਵ ਅਤੇ ਸਿਹਤ ਲਾਭਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਮਝਾਉਣ ਲਈ ਇੱਕ ਪਾਵਰਪੌਇੰਟ ਪ੍ਰਸਤੁਤੀ ਵੀ ਦਿਖਾਈ ਗਈ। ਅੰਤ ਵਿਚ ਵਿਦਿਆਰਥੀਆਂ ਨੇ ਯੋਗ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਅਤੁੱਟ ਹਿੱਸਾ ਬਣਾਉਣ ਦਾ ਸੰਕਲਪ ਲਿਆ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜੇਸ਼ ਡਾਲੀ, ਐਡਵੋਕੇਟ ਨਵੀਨ ਥੰਮਨ, ਸੰਜੀਵ ਧਮੀਜਾ, ਜਤਿੰਦਰ ਦੇਵਗਨ, ਕਵਿਤਾ ਗੁਪਤਾ ਨੇ ਕਾਲਜ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਨਿਯਮਿਤ ਯੋਗ ਅਭਿਆਨ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਤੌਰ ’ਤੇ ਤੰਦਰੁਸਤ ਅਤੇ ਸਕਾਰਾਤਮਕ ਜੀਵਨ ਅਪਣਾਉਣ ਲਈ ਪ੍ਰੇਰਿਤ ਕੀਤਾ।