ਖੰਨਾ ਦੇ ਪਿੰਡ ਰਤਨਹੇੜੀ ਦੇ ਸਰਪੰਚ ਦੀ ਹੋਈ ਸੜਕ ਹਾਦਸੇ ਵਿਚ ਮੌਤ.
ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਗਿੱਲ ਨੂੰ ਗਹਿਰਾ ਸਦਮਾ ਪੁੱਜਾ, ਸੜਕ ਹਾਦਸੇ ਚ ਭਰਾ ਦੀ ਹੋਈ ਮੌਤ
(ਮਨਜੀਤ ਸਿੰਘ ਧੀਮਾਨ)=ਬੜੇ ਹੀ ਦੁੱਖ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਅੱਜ ਸਾਡੇ ਅਮਰਜੀਤ ਸਿੰਘ ਬੰਮਾ, ਸਰਪੰਚ ਪਿੰਡ ਰਤਨਹੇੜੀ (ਤਹਿਸੀਲ ਖੰਨਾ) ਅਤੇ ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਗਿੱਲ ਦੇ ਸਤਿਕਾਰਯੋਗ ਭਰਾ ਦਾ ਅੱਜ 06-ਅਗਸਤ ਨੂੰ ਇੱਕ ਦੁਖਦਾਈ ਸੜਕ ਹਾਦਸੇ ਵਿੱਚ ਅਚਾਨਕ ਦੇਹਾਂਤ ਹੋ ਗਿਆ ਹੈ। ਬਹੁਤ ਹੀ ਛੋਟੀ ਉਮਰ ਵਿੱਚ ਇਸ ਇਨਸਾਨ ਦਾ ਦੁਨੀਆਂ ਤੋਂ ਚਲੇ ਜਾਣਾ ਬਹੁਤ ਹੀ ਮਦਭਾਗਾ ਅਤੇ ਦੁਖਦਾਈ ਹੈ l ਸੰਸਕਾਰ ਦਾ ਸਮਾਂ ਅਤੇ ਸਥਾਨ ਪਰਿਵਾਰ ਵੱਲੋਂ ਬਾਅਦ ਵਿੱਚ ਦੱਸਿਆ ਜਾਵੇਗਾ। ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ, ਪਰਿਵਾਰ ਅਤੇ ਸਮੂਹ ਸਨੇਹੀਆਂ ਨੂੰ ਇਹ ਅਸਹਿ ਦੁੱਖ ਸਹਿਣ ਦਾ ਬਲ ਅਤੇ ਭਾਣਾ ਮੰਨਣ ਦੀ ਤਾਕਤ ਬਖ਼ਸਣ l ਇਹ ਮੰਦਭਾਗੀ ਅਤੇ ਦੁੱਖਦਾਈ ਜਾਣਕਾਰੀ ਕੈਬਿਨਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਵੱਲੋਂ ਸਾਂਝੀ ਕੀਤੀ ਗਈ ਹੈ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਬਾਈ ਅਮਰਜੀਤ ਦਾ ਅੰਤਿਮ ਸੰਸਕਾਰ ਦਾ ਸਮਾਂ ਪਰਿਵਾਰ ਵੱਲੋਂ ਬਾਅਦ ਵਿੱਚ ਦੱਸਿਆ ਜਾਵੇਗਾ l
